NSE ਨੇ 6 ਸਾਲਾਂ ’ਚ ਮੋਡੈਕਸ ਇੰਟਰਨੈਸ਼ਨਲ, ਕਾਰਵੀ ਸਟਾਕ ਬ੍ਰੋਕਿੰਗ ਅਤੇ 28 ਹੋਰ ਨੂੰ ਬਾਹਰ ਕੱਢਿਆ

Tuesday, Apr 05, 2022 - 11:28 AM (IST)

ਨਵੀਂ ਦਿੱਲੀ (ਭਾਸ਼ਾ) – ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ.ਈ.) ਨੇ ਪਿਛਲੇ 6 ਸਾਲਾਂ ’ਚ ਗਾਹਕਾਂ ਦੇ ਧਨ ਦੀ ਦੁਰਵਰਤੋਂ ਕਰਨ ਕਾਰਨ ਮੋਡੈਕਸ ਇੰਟਰਨੈਸ਼ਨਲ ਸਕਿਓਰਿਟੀਜ਼ ਅਤੇ ਕਾਰਵੀ ਸਟਾਕ ਬ੍ਰੋਕਿੰਗ ਸਮੇਤ 30 ਸ਼ੇਅਰ ਬ੍ਰੋਕਰਾਂ ਨੂੰ ਬਾਹਰ ਕੱਢ ਦਿੱਤਾ ਹੈ। ਇਕ ਜਾਣਕਾਰੀ ਮੁਤਾਬਕ ਐੱਨ. ਐੱਸ. ਈ. ਨੇ ਜੁਲਾਈ 2017 ਅਤੇ ਮਾਰਚ 2022 ਦਰਮਿਆਨ ਇਹ ਫੈਸਲੇ ਕੀਤੇ ਕਿਉਂਕਿ ਇਹ ਬ੍ਰੋਕਰ ਐੱਨ. ਐੱਸ. ਈ. ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ’ਚ ਅਸਫਲ ਰਹੇ ਸਨ। ਇਨ੍ਹਾਂ ਸ਼ੇਅਰ ਬ੍ਰੋਕਰਾਂ ਨੂੰ ਐਕਸਚੇਂਜ ਦੀ ਰੈਗੂਲੇਟਰੀ ਵਿਵਸਥਾਵਾਂ ਦੀ ਪਾਲਣਾ ਨਾ ਕਰਨ ਕਾਰਨ ਦਿਵਾਲੀਆ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਐਕਸਚੇਂਜ ਦੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐਕਸਚੇਂਜ ਨੇ 400 ਤੋਂ ਵੱਧ ਸ਼ੇਅਰ ਬ੍ਰੋਕਰਾਂ ਖਿਲਾਫ ਆਰਥਿਕ ਜੁਰਮਾਨਾ ਲਾਇਆ ਅਤੇ 700 ਤੋਂ ਵੱਧ ਬ੍ਰੋਕਰਾਂ ਨੂੰ ਚਿਤਾਵਨੀ ਜਾਰੀ ਕੀਤੀ ਹੈ। ਜਿਨ੍ਹਾਂ ਬ੍ਰੋਕਰਾਂ ਨੂੰ ਬਰਖਾਸਤ ਕੀਤਾ ਗਿਆ, ਉਨ੍ਹਾਂ ’ਚ ਮੋਡੈਕਸ ਇੰਟਰਨੈਸ਼ਨਲ ਸਕਿਓਰਿਟੀਜ਼ ਅਤੇ ਕਾਰਵੀ ਸਟਾਕ ਬ੍ਰੋਕਿੰਗ ਤੋਂ ਇਲਾਵਾ ਅਨੁਗ੍ਰਹਿ ਸਟਾਕ ਐਂਡ ਬ੍ਰੋਕਿੰਗ, ਫੇਅਰਵੈਲਥ ਸਕਿਓਰਿਟੀਜ਼, ਕਾਇਨੇਟ ਫਾਈਨਾਂਸ, ਬੀ. ਐੱਮ. ਏ. ਵੈਲਥ ਕ੍ਰਿਏਟਰਸ, ਅਲਾਈਡ ਵਿੱਤੀ ਸਰਵਿਸਿਜ਼, ਸੀ. ਐੱਮ. ਗੋਇਨਕਾ ਸਟਾਕ ਬ੍ਰੋਕਰਸ ਅਤੇ ਓਮਕਾਮ ਕੈਪੀਟਲ ਮਾਰਕੀਟਸ ਸ਼ਾਮਲ ਹਨ।


Harinder Kaur

Content Editor

Related News