NSDL 4500 ਕਰੋੜ ਦੇ IPO ਲਈ ਨਿਵੇਸ਼ ਬੈਂਕਾਂ ਨਾਲ ਕਰ ਰਹੀ ਗੱਲਬਾਤ

06/23/2022 1:28:38 AM

ਜਲੰਧਰ (ਬਿਜ਼ਨੈੱਸ ਡੈਸਕ)–ਭਾਰਤ ਦੀ ਪਹਿਲੀ ਅਤੇ ਸਭ ਤੋਂ ਵੱਡੀ ਡਿਪਾਜ਼ਿਟਰੀ ਸੇਵਾ ਕੰਪਨੀ ਨੈਸ਼ਨਲ ਸਕਿਓਰਿਟੀਜ਼ ਡਿਪਾਜ਼ਿਟਰੀ ਲਿਮਟਿਡ (ਐੱਨ. ਐੱਸ. ਡੀ. ਐੱਲ.) ਨੇ 4500 ਕਰੋੜ ਰੁਪਏ ਦੇ ਆਈ. ਪੀ. ਓ. ਲਈ ਨਿਵੇਸ਼ ਬੈਂਕਾਂ ਨਾਲ ਗੱਲਬਾਤ ਸ਼ੁਰੂ ਕੀਤੀ ਹੈ। 2 ਲੋਕਾਂ ਨੇ ਉਕਤ ਜਾਣਕਾਰੀ ਦਿੱਤੀ।ਐੱਨ. ਐੱਸ. ਡੀ. ਐੱਲ. ਦੀ ਸਥਾਪਨਾ 1996 ’ਚ ਡਿਪਾਜ਼ਿਟਰੀ ਐਕਟ ਲਾਗੂ ਹੋਣ ਤੋਂ ਬਾਅਦ ਹੋਈ ਸੀ। 31 ਮਈ ਤੱਕ ਉਸ ਦੇ ਕੋਲ 27.6 ਮਿਲੀਅਨ ਤੋਂ ਵੱਧ ਨਿਵੇਸ਼ਕ ਖਾਤੇ ਸਨ, ਜਿਸ ਦੀ ਡੀ-ਮੈਟ ਕਸਟਡੀ ਵੈਲਿਊ 297.55 ਕਰੋੜ ਰੁਪਏ ਸੀ। ਡੀ-ਮੈਟ ਜਾਇਦਾਦ ਮੁੱਲ ਦੇ ਮਾਮਲੇ ’ਚ ਡਿਪਾਜ਼ਿਟਰੀ ਦੀ ਬਾਜ਼ਾਰ ਹਿੱਸੇਦਾਰੀ 89 ਫੀਸਦੀ ਤੋਂ ਵੱਧ ਹੈ। ਭਾਰਤ ਦੀ ਇਕੋ-ਇਕ ਹੋਰ ਡਿਪਾਜ਼ਿਟਰੀ-ਸੈਂਟਰਲ ਡਿਪਾਜ਼ਿਟਰਹੀ ਸਰਵਿਸਿਜ਼ (ਇੰਡੀਆ) ਲਿਮਟਿਡ (ਸੀ. ਡੀ. ਐੱਸ. ਐੱਲ.) 2017 ’ਚ ਜਨਤਕ ਹੋਈ। ਇਸ ਨੇ ਆਈ. ਪੀ. ਓ. ਦੇ ਰਾਹੀਂ 524 ਕਰੋੜ ਰੁਪਏ ਜੁਟਾਏ, ਜਿਸ ਨੂੰ 170 ਗੁਣਾ ਸਬਸਕ੍ਰਾਈਬ ਕੀਤਾ ਗਿਆ ਸੀ। ਸੀ. ਡੀ. ਐੱਸ. ਐੱਲ. ਦੀ ਸਥਾਪਨਾ 1999 ’ਚ ਹੋਈ ਸੀ।

ਇਹ ਵੀ ਪੜ੍ਹੋ : ਯੂਰਪੀਅਨ ਯੂਨੀਅਨ ਦੀ ਮੈਂਬਰਸ਼ਿਪ ਦੀ ਉਮੀਦਵਾਰੀ ਮਿਲਣ ਦੀ ਯੂਕ੍ਰੇਨ ਨੂੰ ਪੂਰੀ ਉਮੀਦ

ਉਪਰੋਕਤ 2 ਲੋਕਾਂ ’ਚੋਂ ਇਕ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਐੱਨ. ਐੱਸ. ਡੀ. ਐੱਲ. ਨੇ ਆਪਣੇ ਯੋਜਨਾਬੱਧ ਆਈ. ਪੀ. ਓ. ’ਤੇ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਜ਼ਿਆਦਾਤਰ ਚੋਟੀ ਦੇ ਘਰੇਲੂ ਅਤੇ ਵਿਦੇਸ਼ੀ ਨਿਵੇਸ਼ ਬੈਂਕਾਂ ’ਚ ਆਈ. ਪੀ. ਓ. ਲਈ ਦੌੜ ਲੱਗੀ ਹੋਈ ਹੈ ਅਤੇ ਅਗਲੇ ਕੁੱਝ ਹਫਤਿਆਂ ’ਚ ਇਸ ਨੂੰ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ। ਆਈ. ਪੀ. ਓ. ਜ਼ਿਆਦਾਤਰ ਮੌਜੂਦਾ ਨਿਵੇਸ਼ਕਾਂ ਵਲੋਂ ਸੈਕੰਡਰੀ ਸ਼ੇਅਰ ਵਿਕਰੀ ਹੋਣ ਜਾ ਰਹੀ ਹੈ ਜਦ ਕਿ ਆਈ. ਪੀ. ਓ. ਦੇ ਹਿੱਸੇ ਦੇ ਰੂਪ ’ਚ ਕੁੱਝ ਛੋਟੀ ਰਾਸ਼ੀ ਜੁਟਾਈ ਜਾ ਸਕਦੀ ਹੈ। ਕਈ ਜਨਤਕ ਖੇਤਰ ਦੇ ਬੈਂਕ ਸ਼ੇਅਰਧਾਰਕਾਂ ਅਤੇ ਕੰਪਨੀ ਦੇ ਹੋਰ ਨਿਵੇਸ਼ਕਾਂ ਸਮੇਤ ਕੰਪਨੀ ਦੇ ਜ਼ਿਆਦਾਤਰ ਸ਼ੇਅਰਧਾਰਕ ਆਈ. ਪੀ. ਓ. ਦੇ ਮਾਧਿਅਮ ਰਾਹੀਂ ਆਪਣੀ ਹਿੱਸੇਦਾਰੀ ਨੂੰ ਵੇਚਣ ਦੀ ਸੰਭਾਵਨਾ ਰੱਖਦੇ ਹਨ।

ਇਹ ਵੀ ਪੜ੍ਹੋ : ਬ੍ਰਿਟੇਨ ਦੀ ਮਹਿੰਗਾਈ ਦਰ 40 ਸਾਲਾਂ ਦੇ ਉੱਚ ਪੱਧਰ ’ਤੇ ਪੁੱਜੀ, ਖਾਣ ਵਾਲੇ ਸਾਮਾਨ ਦੀਆਂ ਕੀਮਤਾਂ ’ਚ ਉਛਾਲ ਦਾ ਅਸਰ

ਆਈ. ਡੀ. ਬੀ. ਆਈ. ਬੈਂਕ ਅਤੇ ਐੱਨ. ਐੱਸ. ਈ. ਵੱਡੇ ਸ਼ੇਅਰਧਾਰਕ
ਐੱਨ ਐੱਸ. ਡੀ. ਐੱਲ. ਦੇ ਸਭ ਤੋਂ ਵੱਡੇ ਸ਼ੇਅਰਧਾਰਕ ਆਈ. ਡੀ. ਬੀ. ਆਈ. ਬੈਂਕ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਹਨ, ਜਿਨ੍ਹਾਂ ਕੋਲ ਕ੍ਰਮਵਾਰ 26 ਅਤੇ 24 ਫੀਸਦੀ ਹਿੱਸੇਦਾਰੀ ਹੈ। ਹੋਰ ਸੂਬੇ ਦੀ ਮਲਕੀਅਤ ਵਾਲੇ ਕਰਜ਼ਦਾਤਾ ਸਟੇਟ ਬੈਂਕ ਆਫ ਇੰਡੀਆ, ਯੂਨੀਅਨ ਬੈਂਕ ਆਫ ਇੰਡੀਆ ਅਤੇ ਕੇਨਰਾ ਬੈਂਕ ਕ੍ਰਮਵਾਰ 2.81 ਅਤੇ 2.30 ਫੀਸਦੀ ਦੇ ਮਾਲਕ ਹਨ, ਜਦ ਕਿ ਕੇਂਦਰ ਸਰਕਾਰ, ਯੂਨਿਟ ਟਰੱਸਟ ਆਫ ਇੰਡੀਆ (ਯੂ. ਟੀ. ਆਈ.) ਦੇ ਨਿਰਧਾਰਤ ਉੱਦਮ ਦੇ ਮਾਧਿਅਮ ਰਾਹੀਂ 6.83 ਫੀਸਦੀ ਹਿੱਸੇਦਾਰੀ ਰੱਖਦੀ ਹੈ। ਐੱਨ. ਐੱਸ. ਡੀ. ਐੱਲ. ਦੇ ਹੋਰ ਸ਼ੇਅਰਧਾਰਕਾਂ ’ਚ ਐੱਚ. ਡੀ. ਐੱਫ. ਸੀ. ਬੈਂਕ., ਸਿਟੀ ਬੈਂਕ, ਐੱਚ. ਐੱਸ. ਬੀ. ਸੀ., ਸਟੈਂਡਰਡ ਚਾਰਟਰਡ ਬੈਂਕ, ਡਿਊਸ਼ ਬੈਂਕ, ਕੋਟਕ ਮਹਿੰਦਰਾ ਲਾਈਫ ਇੰਸ਼ੋਰੈਂਸ ਕੰਪਨੀ ਲਿਮਟਿਡ ਅਤੇ ਆਈ. ਆਈ. ਐੱਫ. ਐੱਲ. ਸਪੈਸ਼ਲ ਆਪਰਚਿਊਨਿਟੀ ਫੰਡ ਸ਼ਾਮਲ ਹਨ। ਨਾਂ ਨਾ ਛਾਪਣ ਦੀ ਸ਼ਰਤ ’ਤੇ ਦੂਜੇ ਵਿਅਕਤੀ ਦੇ ਕਿਹਾ ਕਿ ਆਈ. ਪੀ. ਓ. ਦੀ ਕੀਮਤ ਘੱਟ ਤੋਂ ਘੱਟ 4500 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ, ਜਿਸ ਦਾ ਮੁਲਾਂਕਣ 16,000-17,000 ਕਰੋੜ ਰੁਪਏ ਹੈ। ਇਸ ਸਬੰਦੀ ਐੱਨ. ਐੱਸ. ਡੀ. ਐਲ. ਨੂੰ ਭੇਜੇ ਗਏ ਈ-ਮੇਲ ਦਾ ਕੋਈ ਜਵਾਬ ਨਹੀਂ ਮਿਲਿਆ।

ਇਹ ਵੀ ਪੜ੍ਹੋ :ਨਾਨ-ਬੈਂਕ PPI ਨੂੰ ਝਟਕਾ, RBI ਨੇ ਕ੍ਰੈਡਿਟ ਸਹੂਲਤ ਰਾਹੀਂ ਪੈਸੇ ਲੋਡ ਕਰਨ ’ਤੇ ਲਗਾਈ ਰੋਕ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News