ਹੁਣ ਸਿਰਫ 9 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਅੱਜ ਉਠਾਓ ਇਸ ਸ਼ਾਨਦਾਰ ਪੇਸ਼ਕਸ਼ ਦਾ ਲਾਭ
Monday, Apr 05, 2021 - 09:22 AM (IST)
ਨਵੀਂ ਦਿੱਲੀ - ਵਿੱਤੀ ਸਾਲ 2021-22 ਦੀ 1 ਅਪ੍ਰੈਲ ਤੋਂ ਸ਼ੁਰੂਆਤ ਹੋ ਚੁੱਕੀ ਹੈ। ਨਵੇਂ ਵਿੱਤੀ ਸਾਲ ਦੇ ਪਹਿਲੇ ਹੀ ਦਿਨ ਐਲ.ਪੀ.ਜੀ. ਗੈਸ ਸਿਲੰਡਰ ਦੀ ਕੀਮਤ ਵਿਚ 10 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਕਟੌਤੀ ਤੋਂ ਬਾਅਦ ਦਿੱਲੀ ਵਿਚ ਸਬਸਿਡੀ ਤੋਂ ਬਿਨਾਂ 14.2 ਕਿਲੋ ਐਲ.ਪੀ.ਜੀ. ਗੈਸ ਸਿਲੰਡਰ ਦੀ ਕੀਮਤ ਘੱਟ ਕੇ 809 ਰੁਪਏ ਹੋ ਗਈ ਹੈ। ਜੇ ਤੁਸੀਂ ਘਰੇਲੂ ਗੈਸ ਸਿਲੰਡਰ ਨੂੰ ਸਸਤੇ ਵਿਚ ਖਰੀਦਣਾ ਚਾਹੁੰਦੇ ਹੋ ਤਾਂ ਹੁਣ ਤੁਹਾਡੇ ਕੋਲ ਬਹੁਤ ਵਧੀਆ ਮੌਕਾ ਹੈ। ਪੇਟੀਐਮ ਆਪਣੇ ਖ਼ਾਤਾਧਾਰਕਾਂ ਲਈ ਘਰੇਲੂ ਗੈਸ ਸਿਲੰਡਰ ਸਸਤੇ ਵਿਚ ਖਰੀਦਣ ਲਈ ਇੱਕ ਬੰਪਰ ਪੇਸ਼ਕਸ਼ ਲੈ ਕੇ ਆਇਆ ਹੈ। ਇਸ ਆਫਰ ਦੇ ਤਹਿਤ ਗਾਹਕ ਸਿਰਫ 9 ਰੁਪਏ 'ਚ 809 ਰੁਪਏ ਦਾ ਗੈਸ ਸਿਲੰਡਰ ਲੈ ਸਕਦੇ ਹਨ।
ਇਹ ਵੀ ਪੜ੍ਹੋ : ਇੰਸ਼ੋਰੈਂਸ ਕੰਪਨੀਆਂ ਦੇ ਕਲੇਮ ਨਾ ਦੇਣ ’ਤੇ ਕਮਿਸ਼ਨ ਨੇ ਪਰੇਸ਼ਾਨ ਖਪਤਕਾਰਾਂ ਨੂੰ ਦਿਵਾਏ ਲੱਖਾਂ ਰੁਪਏ
ਜਾਣੋ ਪੇਸ਼ਕਸ਼ ਬਾਰੇ
ਪੇਟੀਐਮ ਨੇ ਕੈਸ਼ਬੈਕ ਆਫਰ ਦੀ ਸ਼ੁਰੂਆਤ ਕੀਤੀ ਹੈ। ਇਸ ਕੈਸ਼ਬੈਕ ਆਫਰ ਦੇ ਤਹਿਤ ਜੇਕਰ ਕੋਈ ਗਾਹਕ ਗੈਸ ਸਿਲੰਡਰ ਬੁੱਕ ਕਰਦਾ ਹੈ ਤਾਂ ਉਹ 800 ਰੁਪਏ ਤੱਕ ਦਾ ਕੈਸ਼ਬੈਕ ਲੈ ਸਕਦਾ ਹੈ। ਜ਼ਿਕਰਯੋਗ ਹੈ ਕਿ ਪੇਟੀਐਮ ਦੀ ਇਹ ਪੇਸ਼ਕਸ਼ 30 ਅਪ੍ਰੈਲ 2021 ਤੱਕ ਹੈ। ਭਾਵ ਇਸ ਸਾਰੇ ਮਹੀਨੇ ਤੁਹਾਡੇ ਕੋਲ ਸਸਤਾ ਐਲ.ਪੀ.ਜੀ. ਖਰੀਦਣ ਦਾ ਇਕ ਮੌਕਾ ਹੈ। ਜ਼ਿਕਰਯੋਗ ਹੈ ਕਿ ਇਹ ਆਫਰ ਇਸ ਐਪ ਜ਼ਰੀਏ ਪਹਿਲੀ ਵਾਰ ਸਿਲੰਡਰ ਬੁੱਕ ਕਰਵਾਉਣ ਵਾਲੇ ਗਾਹਕਾਂ ਲਈ ਹੈ।
ਇਹ ਵੀ ਪੜ੍ਹੋ : ਜਾਣੋ ਕੀ ਹੈ ਸੋਨੇ ’ਚ ਨਿਵੇਸ਼ ਕਰਨ ਦਾ ਸਹੀ ਸਮਾਂ, ਅਗਲੇ 5 ਮਹੀਨਿਆਂ ’ਚ ਹੋ ਸਕਦੈ ‘ਵੱਡਾ ਮੁਨਾਫਾ’
ਇਸ ਤਰ੍ਹਾਂ ਮਿਲੇਗਾ ਪੇਟੀਐਮ 'ਤੇ ਕੈਸ਼ਬੈਕ ਆਫਰ
- ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਮੋਬਾਈਲ ਫੋਨ ਵਿਚ ਪੇਟੀਐਮ ਐਪ ਨੂੰ ਡਾਊਨਲੋਡ ਕਰਨਾ ਪਵੇਗਾ।
- ਇਸ ਤੋਂ ਬਾਅਦ ਸਿਲੰਡਰ ਦੀ ਬੁਕਿੰਗ ਤੁਸੀਂ ਆਪਣੀ ਗੈਸ ਏਜੰਸੀ ਤੋਂ ਕਰਵਾਉਣੀ ਹੈ
- ਇਸ ਤੋਂ ਬਾਅਦ ਪੇਟੀਐਮ ਐਪ ਵਿਚ Show more 'ਤੇ ਜਾਓ ਅਤੇ ਕਲਿੱਕ ਕਰੋ
- ਹੁਣ Recharge and Pay Bills 'ਤੇ ਕਲਿੱਕ ਕਰੋ
- ਇਸ ਤੋਂ ਬਾਅਦ ਤੁਸੀਂ ਸਿਲੰਡਰ ਬੁੱਕ ਕਰਨ ਦਾ ਵਿਕਲਪ ਵੇਖੋਗੇ.
- ਇੱਥੇ ਜਾ ਕੇ ਆਪਣੇ ਗੈਸ ਪ੍ਰਦਾਤਾ ਦੀ ਚੋਣ ਕਰੋ
- ਬੁਕਿੰਗ ਤੋਂ ਪਹਿਲਾਂ ਤੁਹਾਨੂੰ FIRSTLPG ਦਾ ਪ੍ਰੋਮੋ ਕੋਡ ਦੇਣਾ ਪਵੇਗਾ
- ਬੁਕਿੰਗ ਦੇ 24 ਘੰਟਿਆਂ ਦੇ ਅੰਦਰ ਤੁਹਾਨੂੰ ਕੈਸ਼ਬੈਕ ਦਾ ਸਕ੍ਰੈਚ ਕਾਰਡ ਮਿਲ ਜਾਵੇਗਾ
- ਇਹ ਸਕ੍ਰੈਚ ਕਾਰਡ 7 ਦਿਨਾਂ ਦੇ ਅੰਦਰ ਅੰਦਰ ਇਸਤੇਮਾਲ ਕਰਨਾ ਹੈ
ਇਹ ਵੀ ਪੜ੍ਹੋ : ਤਨਖ਼ਾਹ ਦੇ ਮਾਮਲੇ 'ਚ ਬ੍ਰਿਟੇਨ ਦੀ ਇਸ ਬੀਬੀ ਨੇ ਸੁੰਦਰ ਪਿਚਾਈ ਤੇ ਐਲਨ ਮਸਕ ਨੂੰ ਵੀ ਛੱਡਿਆ ਪਿੱਛੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।