ਹੁਣ ਜਹਾਜ਼ 'ਚ ਬੈਠ ਕੇ ਵੀ ਕਰ ਸਕੋਗੇ ਫੋਨ 'ਤੇ ਗੱਲਾਂ
Friday, Jul 20, 2018 - 12:18 AM (IST)

ਨਵੀਂ ਦਿੱਲੀ -ਕੀ ਤੁਸੀਂ ਕਦੇ ਸੋਚਿਆ ਹੈ ਕਿ ਜਹਾਜ਼ 'ਚ ਬੈਠ ਕੇ ਵੀ ਤੁਸੀਂ ਫੋਨ 'ਤੇ ਗੱਲ ਕਰ ਸਕੋਗੇ, ਜੀ ਹਾਂ ਤੁਹਾਡਾ ਇਹ ਸੁਪਨਾ ਸੱਚ ਹੋਣ ਵਾਲਾ ਹੈ। ਜਲਦ ਹੀ ਫਲਾਈਟਸ 'ਚ ਕਾਲਿੰਗ ਦੀ ਸੁਵਿਧਾ ਮਿਲਣ ਜਾ ਰਹੀ ਹੈ। ਸੰਭਾਵਨਾ ਹੈ ਕਿ ਇਸ ਦੀ ਸ਼ੁਰੂਆਤ 15 ਅਗਸਤ ਨੂੰ ਹੋਵੇਗੀ। ਦੱਸਣਯੋਗ ਹੈ ਕਿ ਜਹਾਜ਼ 'ਚ ਡਾਟਾ ਸੇਵਾਵਾਂ ਵੀ ਜਲਦ ਹੀ ਮਿਲਣਗੀਆਂ ਹਾਲਾਂਕਿ ਇਸ ਦੇ ਲਈ ਯਾਤਰੀਆਂ ਨੂੰ 20-30 ਫੀਸਦੀ ਜ਼ਿਆਦਾ ਪੈਸੇ ਖਰਚਣੇ ਪੈ ਸਕਦੇ ਹਨ। ਦੂਰਸੰਚਾਰ ਰੇਲੂਲੇਟਰੀ ਅਥਾਰਟੀ (ਟਰਾਈ) ਏਅਰਲਾਈਨ 'ਚ ਵਾਈ-ਫਾਈ ਦੀ ਸੁਵਿਧਾ ਦੇਣ 'ਤੇ ਸਹਿਮਤੀ ਦੇ ਚੁੱਕਿਆ ਹੈ। ਇਕ ਏਅਰਲਾਈਨ ਅਧਿਕਾਰੀ ਦਾ ਕਹਿਣਾ ਹੈ ਕਿ ਟਰਾਈ ਦੇ ਆਰਡਰ ਤੋਂ ਬਾਅਦ ਇੰਟਰਨੈਸ਼ਨਲ ਰੂਟਸ ਦੇ ਯਾਤਰੀਆਂ ਨੂੰ ਜ਼ਿਆਦਾ ਫਾਇਦਾ ਹੋ ਸਕਦਾ ਹੈ।