ਹੁਣ ·BSE,NSE ਦੇ ਇਲਾਵਾ ਇੱਥੇ ਵੀ ਕਰ ਸਕੋਗੇ ਨਿਵੇਸ਼, ਸੇਬੀ ਨੇ ਲਿਆਂਦਾ ਪ੍ਰਸਤਾਵ

Thursday, Jan 07, 2021 - 04:54 PM (IST)

ਹੁਣ ·BSE,NSE ਦੇ ਇਲਾਵਾ ਇੱਥੇ ਵੀ ਕਰ ਸਕੋਗੇ ਨਿਵੇਸ਼, ਸੇਬੀ ਨੇ ਲਿਆਂਦਾ ਪ੍ਰਸਤਾਵ

ਨਵੀਂ ਦਿੱਲੀ — ਬਾਜ਼ਾਰ ਨਿਆਮਕ ਸੇਬੀ ਨੇ ਬੱੁਧਵਾਰ ਨੂੰ ਦੇ ਦੇਸ਼ ਵਿਚ ਨਵੇਂ ਸਟਾਕ ਐਕਸਚੇਂਜ ਦੀ ਯੋਜਨਾ ਬਣਾਉਣ ਵਾਲੀ ਇਕਾਈਆਂ ਦੇ ਮਾਲਕੀ ਹੱਕ ਨੂੰ ਲੈ ਕੇ ਇੱਕ ਪ੍ਰਸਤਾਵ ਦੀ ਪੇਸ਼ਕਸ਼ ਕੀਤੀ ਹੈ। ਸੇਬੀ ਦੇ ਇਸ ਕਦਮ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦੇ 16 ਸਾਲਾਂ ਦੇ ਰਾਜ ਦਾ ਅੰਤ ਹੋ ਸਕਦਾ ਹੈ। ਇਸ ਤੋਂ ਬਾਅਦ ਵਿਦੇਸ਼ੀ ਐਕਸਚੇਂਜਾਂ ਨੂੰ ਭਾਰਤ ਵਿਚ ਆਉਣ ਦਾ ਮੌਕਾ ਮਿਲੇਗਾ ਅਤੇ ਨਿਵੇਸ਼ਕਾਂ ਦਾ ਟ੍ਰੇਡਿੰਗ ਕਾਸਟ ਘਟੇਗਾ। ਮੌਜੂਦਾ ਸਮੇਂ ਰਾਸ਼ਟਰੀ ਪੱਧਰ ’ਤੇ ਬੀ.ਐਸ.ਸੀ., ਐਨ.ਐਸ.ਈ. ਅਤੇ ਮੈਟਰੋਪੋਲਿਟਨ ਐਕਸਚੇਂਜ ਹੀ ਹਨ। ਇਸ ਵਿਚ ਟ੍ਰੇਡਿੰਗ ਵਾਲਿੳੂਮ ਅਤੇ ਡੇਰੀਵੇਟਿਵਜ਼ ਸੇਗਮੈਂਟ ਵਿਚ ਸਭ ਤੋਂ ਵੱਡਾ ਐਕਸਚੇਂਜ ਐਨ.ਐਸ.ਈ. ਹੀ ਹੈ। ਬੀ.ਐਸ.ਈ. ਏਸ਼ੀਆ ਦਾ ਸਭ ਤੋਂ ਪੁਰਾਣਾ ਐਕਸਚੇਂਜ ਹੈ, ਪਰ ਲਗਭਗ ਹਰ ਇਕਵਿਟੀ ਡੇਰੀਵੇਟਿਵਜ਼ ਦਾ ਕਾਰੋਬਾਰ ਐਨ.ਐਸ.ਈ. ਟਰੇਡਿੰਗ ਪਲੇਟਫਾਰਮ ’ਤੇ ਹੀ ਹੁੰਦਾ ਹੈ। ਸੇਬੀ ਨੇ ਆਪਣੇ ਇਸ ਪ੍ਰਸਤਾਵ ’ਤੇ 5 ਫਰਵਰੀ ਤੱਕ ਫੀਡਬੈਕ ਮੰਗਿਆ ਹੈ।

ਸੈੱਟਅੱਪ ਤੋਂ ਪਹਿਲਾਂ ਰਿਵਯੂਕ ਕਰੇਗਾ ਸੇਬੀ

ਭਾਵੇਂ ਐੱਨ.ਐੱਸ.ਈ. ਦੇ ਇਸ ਸਪੇਸ ਵਿਚ ਆਪਣੇ ਦਬਦਬਾ ਕਾਇਣ ਕਰਨ ’ਚ ਸਫਲ ਰਿਹਾ ਪਰ ਇਸ ’ਚ ਬਹੁਤ ਸਾਰੀਆਂ ਤਕਨੀਕੀ ਖਾਮੀਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਅਚਾਨਕ ਮਾਰਕੀਟ ਕ੍ਰੈਸ਼ ਹੋਣ ’ਤੇ ਨਿਵੇਸ਼ਕਾਂ ਨੂੰ ਨੁਕਸਾਨ ਹੋਣ ਦੇ ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ: ਕੋਰੋਨਾ ਦੀ ਮਾਰ : Honda Motorcycle ਨੇ ਸਵੈਇੱਛੁਕ ਰਿਟਾਇਰਮੈਂਟ ਸਕੀਮ ਦੀ ਕੀਤੀ ਪੇਸ਼ਕਸ਼

ਕੀ ਹੈ ਸੇਬੀ ਦਾ ਪ੍ਰਸਤਾਵ?

ਜੇਕਰ ਸੇਬੀ ਦਾ ਇਹ ਪ੍ਰਸਤਾਵ ਲਾਗੂ ਹੋ ਜਾਂਦਾ ਹੈ ਤਾਂ ਇਸ ਨਾਲ ਵਿਦੇਸ਼ੀ ਐਕਸਚੇਂਜ ਨੂੰ ਭਾਰਤ ਵਿਚ ਆਉਣ ਦਾ ਰਸਤਾ ਸਾਫ਼ ਹੋਵੇਗਾ। ਉਹ ਕੋਈ ਨਵੀਂ ਘਰੇਲੂ ਇਕਾਈ ਨਾਲ ਜੁਵਾਇੰਟ ਵੈਂਚਰ ਜਾਂ ਮੌਜੂਦਾ ਸਟਾਕ ਐਕਸਚੇਂਜ ਵਿਚ ਰਲੇਵੇਂ ਨਾਲ ਭਾਰਤ ਵਿਚ ਕਦਮ ਰੱਖ ਸਕਦੇ ਹਨ। 

ਇਹ ਵੀ ਪੜ੍ਹੋ: ਪੋਲਟਰੀ ਫਾਰਮ ਉਦਯੋਗ ’ਤੇ ਇਕ ਹੋਰ ਸੰਕਟ, ਕੋਰੋਨਾ ਆਫ਼ਤ ਤੋਂ ਬਾਅਦ ਬਰਡ ਫਲੂ ਦੀ ਪਈ ਮਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News