ਹੁਣ ਚਾਂਦੀ ਤੋਂ ਵੀ ਹੋ ਸਕੇਗੀ ਕਮਾਈ, ਜਲਦ ਸ਼ੁਰੂ ਹੋਣ ਜਾ ਰਹੀ ਹੈ ਇਹ ਸਰਵਿਸ

Monday, Aug 24, 2020 - 05:32 PM (IST)

ਹੁਣ ਚਾਂਦੀ ਤੋਂ ਵੀ ਹੋ ਸਕੇਗੀ ਕਮਾਈ, ਜਲਦ ਸ਼ੁਰੂ ਹੋਣ ਜਾ ਰਹੀ ਹੈ ਇਹ ਸਰਵਿਸ

ਨਵੀਂ ਦਿੱਲੀ — ਦੇਸ਼ ਦਾ ਸਭ ਤੋਂ ਵੱਡਾ ਸਟਾਕ ਐਕਸਚੇਂਜ ਭਾਵ 'ਨੈਸ਼ਨਲ ਸਟਾਕ ਐਕਸਚੇਂਜ'(NSE) ਹੁਣ ਨਿਵੇਸ਼ ਕਰਨ ਵਾਲੇ ਲੋਕਾਂ ਲਈ ਇੱਕ ਹੋਰ ਨਵਾਂ ਮੌਕਾ ਪੇਸ਼ ਕਰ ਰਿਹਾ ਹੈ। 1 ਸਤੰਬਰ 2020 ਤੋਂ ਨੈਸ਼ਨਲ ਸਟਾਕ ਐਕਸਚੇਂਜ 'ਤੇ ਕਮੋਡਿਟੀ ਡੈਰੀਵੇਟਿਵਜ਼ ਵਿਚ 'ਸਿਲਵਰ ਵਿਕਲਪ' ਵਿਚ ਕਾਰੋਬਾਰ ਦੀ ਸਹੂਲਤ ਸ਼ੁਰੂ ਕਰ ਦਿੱਤੀ ਜਾਵੇਗੀ। ਐਨ.ਐਸ.ਈ. ਨੂੰ ਇਸ ਲਈ ਬਾਜ਼ਾਰ ਰੈਗੂਲੇਟਰ ਸਿਕਓਰਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਤੋਂ ਮਨਜ਼ੂਰੀ ਮਿਲ ਗਈ ਹੈ। ਇਸ ਬਾਰੇ ਵਿਚ ਐਨ.ਐਸ.ਈ. ਨੇ ਇਕ ਸਰਕੂਲਰ ਵੀ ਜਾਰੀ ਕੀਤਾ ਹੈ।

ਐਨ.ਐਸ.ਈ. ਦੇ ਇਸ ਕਦਮ ਤੋਂ ਬਾਅਦ ਹੁਣ ਕਮੋਡਿਟੀ ਮਾਰਕੀਟ ਦੇ ਨਿਵੇਸ਼ਕਾਂ ਨੂੰ ਹੋਰ ਉਤਪਾਦਾਂ ਤੋਂ ਵੀ ਕਮਾਈ ਦੇ ਮੌਕੇ ਮਿਲਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਾਲ ਮਾਰਕੀਟ ਈਕੋਸਿਸਟਮ ਹੋਰ ਡੂੰਘਾ ਬਣ ਸਕੇਗਾ।

ਐਨ.ਐਸ.ਈ. ਵਲੋਂ ਜਾਰੀ ਕੀਤੇ ਗਏ ਸਰਕੂਲਰ ਵਿਚ ਕਿਹਾ ਗਿਆ ਹੈ, “'ਐਕਸਚੇਂਜ ਆਪਣੇ ਮੈਂਬਰਾਂ ਨੂੰ ਇਹ ਦੱਸ ਕੇ ਖੁਸ਼ ਹੈ ਕਿ ਗੁੱਡਸ ਕਾਨਟ੍ਰੈਕਟ 'ਚ ਸਿਲਵਰ ਸਪਾਟ ਪ੍ਰਾਈਸ ਦਾ ਵਿਕਲਪ ਹੋਵੇਗਾ। ਇਹ 1 ਸਤੰਬਰ, 2020 ਤੋਂ ਵਸਤੂ ਡੈਰੀਵੇਟਿਵਜ਼ ਹਿੱਸੇ ਵਿੱਚ ਵਪਾਰ ਲਈ ਉਪਲਬਧ ਹੋਵੇਗਾ। ਇਸ ਤੋਂ ਪਹਿਲਾਂ ਨੈਸ਼ਨਲ ਸਟਾਕ ਐਕਸਚੇਂਜ ਨੇ 8 ਜੂਨ ਨੂੰ 'ਗੋਲਡ ਮਿੰਨੀ ਵਿਕਲਪ' ਦੀ ਸ਼ੁਰੂਆਤ ਕੀਤੀ ਸੀ।

ਇਹ ਵੀ ਪੜ੍ਹੋ: ਜੇਕਰ ਸਰਕਾਰ ਦੀ ਮੁਫਤ ਰਾਸ਼ਨ ਯੋਜਨਾ ਦਾ ਨਹੀਂ ਮਿਲ ਰਿਹਾ ਲਾਭ, ਤਾਂ ਇਸ ਨੰਬਰ 'ਤੇ ਕਰੋ ਕਾਲ

ਇੱਕ ਵਿਕਲਪ ਇਕਰਾਰਨਾਮਾ ਖਰੀਦਦਾਰ ਜਾਂ ਧਾਰਕ ਨੂੰ ਆਪਣੀ ਹੋਲਡਿੰਗਜ ਜਾਂ ਸੰਪੱਤੀ ਨੂੰ ਇੱਕ ਨਿਸ਼ਚਤ ਕੀਮਤ ਤੋਂ ਪਹਿਲਾਂ ਜਾਂ ਇੱਕ ਨਿਸ਼ਚਤ ਅਵਧੀ ਲਈ ਵੇਚਣ ਦਾ ਵਿਕਲਪ ਦਿੰਦਾ ਹੈ।

ਇਹ ਵੀ ਪੜ੍ਹੋ: ਇਸ ਹਫਤੇ ਨਿਵੇਸ਼ਕ ਹੋਏ ਮਾਲਾਮਾਲ, HDFC ਬੈਂਕ ਦਾ ਮਾਰਕੀਟ ਕੈਪ ਸਭ ਤੋਂ ਜ਼ਿਆਦਾ ਵਧਿਆ


author

Harinder Kaur

Content Editor

Related News