ਹੁਣ ਤੁਹਾਨੂੰ ਦੱਸੇ ਬਿਨਾਂ ਨਹੀਂ ਜਾਵੇਗੀ ਬਿਜਲੀ, ਸਰਕਾਰ ਨਾਲ ਜੁੜੋ ਸਿੱਧੇ!

05/26/2017 1:34:19 PM

ਨਵੀਂ ਦਿੱਲੀ— ਇੰਨੀ ਗਰਮੀ 'ਚ ਜਦੋਂ ਬਿਜਲੀ ਦਾ ਕੱਟ ਲੱਗਦਾ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਸਰਕਾਰ ਨੂੰ ਕੋਸਦੇ ਹੋ। ਖਾਸ ਕਰਕੇ ਉਦੋਂ, ਜਦੋਂ ਤੁਹਾਨੂੰ ਬਿਜਲੀ ਕੱਟ ਦਾ ਅੰਦਾਜ਼ਾ ਬਿਲਕੁਲ ਨਾ ਹੋਵੇ। ਗਰਮੀਆਂ 'ਚ ਲਗਭਗ ਸਾਰੇ ਇਲਾਕਿਆਂ 'ਚ ਤੈਅ ਕੱਟ ਲੱਗਦਾ ਹੈ ਪਰ ਕਈ ਹੋਰ ਕਾਰਨਾਂ ਕਰਕੇ ਅਚਾਨਕ ਬਿਜਲੀ ਚਲੀ ਜਾਂਦੀ ਹੈ ਤਾਂ ਉਸ ਕਾਰਨ ਪ੍ਰੇਸ਼ਾਨੀ ਜ਼ਿਆਦਾ ਹੁੰਦੀ ਹੈ। ਸ਼ਾਇਦ ਤੁਹਾਡੀ ਇਸੇ ਪ੍ਰੇਸ਼ਾਨੀ ਨੂੰ ਸਮਝਦੇ ਹੋਏ ਮੋਦੀ ਸਰਕਾਰ ਨੇ ਅਜਿਹੇ ਪ੍ਰਬੰਧ ਕੀਤੇ ਹਨ ਕਿ ਤੁਹਾਨੂੰ ਬਿਜਲੀ ਕੱਟ ਤੋਂ ਪਹਿਲਾਂ ਹੀ ਸੂਚਨਾ ਮਿਲ ਜਾਵੇ। ਆਓ ਜਾਣਦੇ ਹਾਂ, ਕੀ ਹੈ ਮੋਦੀ ਸਰਕਾਰ ਦਾ ਕਦਮ—
ਕੀ ਕਰਨਾ ਹੋਵੇਗਾ ਤੁਹਾਨੂੰ?
ਦਰਅਸਲ,ਬਿਜਲੀ ਮੰਤਰਾਲੇ ਨੇ ਇਕ ਮੋਬਾਇਲ ਐਪ ਅਤੇ ਵੈੱਬਸਾਇਟ ਬਣਾਈ ਹੈ, ਜਿਸ ਦਾ ਨਾਮ ਹੈ 'ਊਰਜਾ ਮਿਤਰਾ'। ਮੋਬਾਇਲ ਐਪ ਡਾਊਨਲੋਡ ਕਰਕੇ ਤੁਹਾਨੂੰ ਇਸ 'ਤੇ ਰਜਿਸਟਰੇਸ਼ਨ ਕਰਵਾਉਣਾ ਹੋਵੇਗਾ। ਇਹੀ ਕੰਮ ਤੁਸੀਂ ਵੈੱਬਸਾਈਟ 'ਤੇ ਵੀ ਕਰ ਸਕਦੇ ਹੋ। ਇਸ ਤੋਂ ਬਾਅਦ ਤੁਹਾਡੇ ਇਲਾਕੇ 'ਚ ਬਿਜਲੀ ਜਾਣ ਤੋਂ ਪਹਿਲਾਂ ਹੀ ਤੁਹਾਨੂੰ ਸੂਚਨਾ ਮਿਲ ਜਾਵੇਗੀ। 

PunjabKesari
ਕਿੰਝ ਮਿਲੇਗੀ ਸੂਚਨਾ?
ਮੋਬਾਇਲ ਐਪ ਅਤੇ ਵੈੱਬਸਾਈਟ 'ਤੇ ਰਜਿਸਟਰੇਸ਼ਨ ਦੇ ਵਕਤ ਹੀ ਤੁਹਾਨੂੰ ਦੱਸਣਾ ਹੋਵੇਗਾ ਕਿ ਤੁਸੀਂ ਕਿਸ ਤਰ੍ਹਾਂ ਸੂਚਨਾ ਹਾਸਲ ਕਰਨਾ ਚਾਹੁੰਦੇ ਹੋ। ਜਿਵੇਂ ਕਿ ਤੁਸੀਂ ਮੈਸੇਜ ਜਾਂ ਈ-ਮੇਲ ਜਾਂ ਫਿਰ ਪੁਸ਼ ਨੋਟੀਫਿਕੇਸ਼ਨ ਜ਼ਰੀਏ ਸੂਚਨਾ ਚਾਹੁੰਦੇ ਹੋ। ਇਹੀ ਨਹੀਂ ਤੁਸੀਂ ਤਿੰਨਾਂ ਵਿਕਲਪਾਂ 'ਤੇ ਵੀ ਕਲਿੱਕ ਕਰ ਸਕਦੇ ਹੋ। ਇਸ ਨਾਲ ਤੁਸੀਂ ਸੂਚਨਾ ਹਾਸਲ ਕਰਨ ਤੋਂ ਵਾਂਝੇ ਨਹੀਂ ਰਹਿ ਸਕੋਗੇ।
ਇਹ ਵੀ ਹਨ ਫਾਇਦੇ
ਇਸ ਐਪ ਜਾਂ ਵੈੱਬਸਾਈਟ 'ਤੇ ਤੁਹਾਨੂੰ ਸਿਰਫ ਆਪਣੇ ਘਰ ਦੇ ਬਿਜਲੀ ਕੱਟ ਦੀ ਸੂਚਨਾ ਹੀ ਨਹੀਂ ਸਗੋਂ ਤੁਸੀਂ ਕਿਸੇ ਵੀ ਇਲਾਕੇ 'ਚ ਹੋਣ ਵਾਲੇ ਬਿਜਲੀ ਕੱਟ ਬਾਰੇ ਸੂਚਨਾ ਲੈ ਸਕਦੇ ਹੋ। ਇਸ ਨਾਲ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਜਿਹੜੇ ਇਲਾਕੇ 'ਚ ਤੁਸੀਂ ਜਾ ਰਹੇ ਹੋ, ਉੱਥੇ ਅਗਲੇ ਕੁਝ ਘੰਟਿਆਂ 'ਚ ਬਿਜਲੀ ਕੱਟ ਤਾਂ ਨਹੀਂ ਲੱਗਣ ਵਾਲਾ। ਇਹੀ ਨਹੀਂ, ਤੁਸੀਂ ਘਰ ਦੇ ਇਲਾਵਾ 3 ਅਜਿਹੀਆਂ ਥਾਵਾਂ ਨੂੰ ਵੀ ਭਰ ਸਕਦੇ ਹੋ, ਜਿੱਥੇ ਹੋਣ ਵਾਲੇ ਪਾਵਰ ਕੱਟ ਬਾਰੇ ਤੁਹਾਨੂੰ ਨੋਟੀਫਿਕੇਸ਼ਨ ਜਾਂ ਐੱਸ. ਐੱਮ. ਐੱਸ. ਆ ਜਾਵੇਗਾ।


Related News