ਹੁਣ ਇਹ ਮਸ਼ਹੂਰ ਭਾਰਤੀ ਕੰਪਨੀ ਕਰੇਗੀ ਫੁੱਟਵਿਅਰ ਦੀ ਹੋਮ ਡਿਲਵਰੀ

Thursday, May 21, 2020 - 03:14 PM (IST)

ਹੁਣ ਇਹ ਮਸ਼ਹੂਰ ਭਾਰਤੀ ਕੰਪਨੀ ਕਰੇਗੀ ਫੁੱਟਵਿਅਰ ਦੀ ਹੋਮ ਡਿਲਵਰੀ

ਨਵੀਂ ਦਿੱਲੀ — ਕੋਰੋਨਾ ਵਾਇਰਸ ਮਹਾਂਮਾਰੀ ਦਾ ਅਸਰ ਲੈਦਰ ਸੈਕਟਰ 'ਤੇ ਵੀ ਪਿਆ ਹੈ। ਦੇਸ਼ ਦੀ ਮਸ਼ਹੂਰ ਫੁੱਟਵਿਅਰ ਕੰਪਨੀ ਬਾਟਾ-ਇੰਡੀਆ ਹੁਣ ਜੁੱਤੀਆਂ-ਚੱਪਲਾਂ ਦੀ ਹੋਮ ਡਿਲਵਰੀ ਕਰੇਗੀ। ਕੋਵਿਡ-19 ਮਹਾਂਮਾਰੀ ਨੂੰ ਰੋਕਣ ਲਈ ਜਾਰੀ ਲਾਕਡਾਉਨ 'ਚ ਬਾਟਾ ਇੰਡੀਆ ਨੇ ਵਿਕਰੀ ਵਧਾਉਣ ਲਈ ਆਨਲਾਈਨ ਆਰਡਰ ਲੈਣਾ ਸ਼ੁਰੂ ਕੀਤਾ ਹੈ। ਕੰਪਨੀ ਹੁਣ ਫੁੱਟਵਿਅਰ ਦੀ ਹੋਮ ਡਿਲਵਰੀ ਕਰੇਗੀ। ਜ਼ਿਕਰਯੋਗ ਹੈ ਕਿ 25 ਮਾਰਚ ਤੋਂ ਜਾਰੀ ਲਾਕਡਾਉਨ ਦੇ ਕਾਰਨ ਫੁੱਟਵਿਅਰ ਕੰਪਨੀਆਂ ਦੇ ਸ਼ੋਅਰੂਮ ਬੰਦ ਹਨ। ਬਾਟਾ ਇੰਡੀਆ ਦੇ ਐਮ.ਡੀ. ਸੰਦੀਪ ਕਟਾਰੀਆ ਦਾ ਕਹਿਣਾ ਹੈ ਕਿ ਕਾਰੋਬਾਰ ਨੂੰ ਜਾਰੀ ਰੱਖਣ ਲਈ ਰਿਲੇਸ਼ਨਸ਼ਿਪ ਜ਼ਰੂਰੀ ਹੈ। ਇਸ ਲਈ ਰਿਟੇਲਰਸ ਨੂੰ ਵਿਕਰੀ ਵਧਾਉਣ ਲਈ ਖੁਦ ਨੂੰ ਮਾਹੌਲ ਦੇ ਹਿਸਾਬ ਨਾਲ ਬਦਲਣਾ ਹੋਵੇਗਾ।

ਉਨ੍ਹਾਂ ਨੇ ਕਿਹਾ, 'ਰਿਟੇਲਰਸ ਨੂੰ ਕੰਜ਼ਿਊਮਰ ਦੇ ਪ੍ਰਤੀ ਸੰਵੇਦਨਸ਼ੀਲ ਰਹਿੰਦੇ ਹੋਏ ਸਥਿਤੀ ਦੇ ਹਿਸਾਬ ਨਾਲ ਬਹੁਤ ਹੀ ਅਲਰਟ ਰਹਿਣਾ ਹੋਵੇਗਾ। ਰਿਲੇਸ਼ਨਸ਼ਿਪ ਹਰੇਕ ਕਾਰੋਬਾਰ ਦੇ ਵਜੂਦ ਲਈ ਮਹੱਤਵਪੂਰਣ ਹੋਣ ਜਾ ਰਿਹਾ ਹੈ। ਇਕੋਸਿਸਟਮ ਵਿਚ ਹਰ ਕਿਸੇ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਰਿਟੇਲਰਸ ਐਸੋਸੀਏਸ਼ਨ ਆਫ ਇੰਡੀਆ ਵਲੋਂ ਆਯੋਜਿਤ ਇਕ ਵੈਬਿਨਾਰ ਵਿਚ ਕਿਹਾ,'ਹੁਣ ਅਸੀਂ ਜੁੱਤੀਆਂ ਦੀ ਹੋਮ ਡਿਲਵਰੀ ਦੀ ਖੋਜ ਕਰ ਰਹੇ ਹਾਂ। ਅਸੀਂ ਇਸ ਤੋਂ ਪਹਿਲਾਂ ਅਜਿਹਾ ਨਹੀਂ ਕੀਤਾ ਅਤੇ ਹੁਣ ਆਪਣੀਆਂ ਆਨਲਾਈਨ ਸਮਰੱਥਾ ਨੂੰ ਉਜਾਗਰ ਕਰ ਰਹੇ ਹਾਂ।


author

Harinder Kaur

Content Editor

Related News