ਹੁਣ ਵਿਦੇਸ਼ ਜਾਣ ’ਤੇ ਨਕਦ ਪੈਸਿਆਂ ਨੂੰ ਲੈ ਕੇ ਨਹੀਂ ਹੋਵੇਗੀ ਕੋਈ ਚਿੰਤਾ, SBI ਲਿਆਇਆ ਇਹ ਖਾਸ ਕਾਰਡ

Tuesday, Oct 12, 2021 - 06:19 PM (IST)

ਹੁਣ ਵਿਦੇਸ਼ ਜਾਣ ’ਤੇ ਨਕਦ ਪੈਸਿਆਂ ਨੂੰ ਲੈ ਕੇ ਨਹੀਂ ਹੋਵੇਗੀ ਕੋਈ ਚਿੰਤਾ, SBI ਲਿਆਇਆ ਇਹ ਖਾਸ ਕਾਰਡ

ਨਵੀਂ ਦਿੱਲੀ– ਜੇਕਰ ਤੁਸੀਂ ਵਿਦੇਸ਼ ’ਚ ਸਫਰ ’ਤੇ ਜਾਣ ਵਾਲੇ ਹੋ ਅਤੇ ਤੁਹਾਨੂੰ ਇਹ ਚਿੰਤਾ ਹੈ ਕਿ ਤੁਸੀਂ ਪੈਸਿਆਂ ਦਾ ਰੱਖ-ਰਖਾਅ ਕਿਵੇਂ ਕਰੋਗੇ। ਤਾਂ ਹੁਣ ਤੁਹਾਨੂੰ ਚਿੰਤਾ ਕਰਨ ਦੀ ਬਿਲਕੁਲ ਲੋੜ ਨਹੀਂਹੈ। ਤੁਸੀਂ ਸਟੇਟ ਬੈਂਕ ਆਫ ਇੰਡੀਆ (ਐੱਸ.ਬੀ.ਆਈ.) ਦੇ ਸਟੇਟ ਬੈਂਕ ਮਲਟੀ-ਕਰੰਸੀ ਫਾਰੇਨ ਟ੍ਰੈਵਲ ਕਾਰਡ ਦਾ ਇਸਤੇਮਾਲ ਕਰ ਸਕਦੇ ਹੋ। ਇਹ ਪ੍ਰੀਪੇਡ ਕਰੰਸੀ ਕਾਰਡ ਹੈ, ਜਿਸ ਨੂੰ 7 ਕਰੰਸੀ ਤਕ ਦੇ ਪੈਸਿਆਂ ਨਾਲ ਪ੍ਰੀ-ਲੋਡ ਕੀਤਾ ਜਾ ਸਕਦਾ ਹੈ ਅਤੇ ਇਸ ਤੋਂ ਬਾਅਦ ਇਸ ਨੂੰ ਵਿਦੇਸ਼ ’ਚ ਏ.ਟੀ.ਐੱਮ. ਅਤੇ ਮਰਚੇਂਟ ਪੁਆਇੰਟਸ ’ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਵਿਦੇਸ਼ ’ਚ ਸਫਰ ਕਰਦੇ ਸਮੇਂ ਪੈਸੇ ਰੱਖਣ ਦਾ ਸਮਾਰਟ ਤਰੀਕਾ ਹੈ। 
ਇਸ ਕਾਰਡ ਦਾ ਇਸਤੇਮਾਲ ਕਰਕੇ ਗਾਹਕ ਦੁਨੀਆ ਭਰ ’ਚ ਦੋ ਲੱਖ ਤੋਂ ਜ਼ਿਆਦਾ ਏ.ਟੀ.ਐੱਮ. ’ਚੋਂ ਕੈਸ਼ ਕਢਵਾ ਸਕਦੇ ਹਨ ਅਤੇ ਦੁਕਾਨਾਂ, ਰੈਸਤਰਾਂ ਤੇ ਹੋਟਲਾਂ ’ਚ ਭੁਗਤਾਨ ਕਰ ਸਕਦੇ ਹਨ। 

ਫੀਚਰਜ਼
1. ਚਿੱਪ ਅਤੇ ਪਿੰਨ ਪ੍ਰੋਟੈਕਟਿਡ ਪ੍ਰੀਪੇਡ ਟ੍ਰੈਵਲ ਕਾਰਡ।
2. ਇਕ ਕਾਰਡ ’ਤੇ ਮਲਟੀਪਲ ਕਰੰਸੀ।
3. ਬੈਕਅਪ ਲਈ ਵਾਧੂ ਕਾਰਡ ਉਪਲੱਬਧ।
4. ਜੇਕਰ ਕਾਰਡ ਚੋਰੀ ਜਾਂ ਗੁਆਚ ਜਾਂਦਾ ਹੈ, ਉਸ ਨੂੰ ਬਦਲਣ ਲਈ ਮੁਫਤ 24/7 ਸਹਾਈਤਾ ਉਪਲੱਬਧ।
5. ਇਸ ਕਾਰਡ ਨੂੰ ਲੈਣ ਅਤੇ ਇਸਤੇਮਾਲ ਸ਼ੁਰੂ ਕਰਨ ਲਈ ਬੈਂਕ ਅਕਾਊਂਟ ਦੀ ਜਾਣਕਾਰੀ ਜ਼ਰੂਰੀ ਨਹੀਂ।
6. ਕਾਰਡ ’ਤੇ ਐਕਸਪਾਇਰੀ ਤਾਰੀਖ ਤਕ ਵੈਲਿਡ ਪਾਸਪੋਰਟ ਅਤੇ ਫਾਰਮ ਏ2 ਦੇ ਨਾਲ ਐੱਸ.ਬੀ.ਆਈ. ਦੀਆਂ ਸਾਰੀਆਂ ਵੈੱਬਸਾਈਟਾਂ ’ਤੇ ਰਿਲੋਡ ਕਰਵਾਇਆ ਜਾ ਸਕਦਾ
ਹੈ।

ਕਿਵੇਂ ਹਾਸਿਲ ਕਰੋ
ਐੈੱਸ.ਬੀ.ਆਈ. ਦੇ ਮੌਜੂਦਾ ਅਤੇ ਨਵੇਂ ਗਾਹਕ ਐੱਸ.ਬੀ.ਆਈ. ਬੈਂਕ ਦੀ ਕਰੀਬੀ ਬ੍ਰਾਂਚ ’ਤੇ ਜਾ ਕੇ ਜਾਂ ਐੱਸ.ਬੀ.ਆਈ. ਵੈੱਬਸਾਈਟ ’ਤੇ ਲਾਗਇਨ ਕਰਕੇ ਇਨ੍ਹਾਂ ਕਾਰਡਸ ਦਾ ਫਾਇਦਾ ਚੁੱਕ ਸਕਦੇ ਹੋ। ਇਹ ਕਾਰਡ ਆਸਾਨੀ ਨਾਲ 1,100 ਤੋਂ ਜ਼ਿਆਦਾ ਬ੍ਰਾਂਚਾਂ ’ਤੇ ਉਪਲੱਬਧ ਹੈ। 

ਟ੍ਰੈਵਲ ਕਾਰਡ ਦੇ ਫਾਇਦੇ
1. ਕਾਰਡ ਨੂੰ ਆਨਲਾਈਨ ਮੈਨੇਜ ਕੀਤਾ ਜਾ ਸਕਦਾ ਹੈ। ਇਸ ਵਿਚ ਬੈਲੇਂਸ ਅਤੇ ਟ੍ਰਾਂਜੈਕਸ਼ਨ ਦੀ ਡਿਟੇਲਸ ਦਿਸਦੀ ਹੈ। 
2. ਇਸ ਕਾਰਡ ਦਾ ਇਸਤੇਮਾਲ ਕਰਕੇ ਏ.ਟੀ.ਐੱਮ. ਲੋਕੇਟਰ ਵਰਗੀਆਂ ਸੇਵਾਵਾਂ ਦਾ ਫਾਇਦਾ ਲਿਆ ਜਾ ਸਕਦਾ ਹੈ। 
3. ਇਸ ਟ੍ਰੈਵਲ ਕਾਰਡ ਦੇ ਨਾਲ ਯੂਜ਼ਰਸ ਆਪਣੀ ਕਰੰਸੀ ’ਤੇ ਐਕਸਚੇਂਜ ਰੇਟਸ ਨੂੰ ਹਰ ਵਾਰ ਲੋਡ ਕਰ ਸਕਣਗੇ, ਜਦੋਂ ਉਹ ਕਾਰਡ ਰਿਲੋਡ ਕਰਦੇ ਹਨ। 
4. ਕਾਰਡ ਨੂੰ ਅਮਰੀਕਾ ਡਾਲਰ, ਬ੍ਰਿਟਿਸ਼ ਪੌਂਡ, ਯੂਰੋ, ਸਿੰਗਾਪੁਰ ਡਾਲਰ, ਆਸਟ੍ਰੇਲੀਆਈ ਡਾਲਰ, ਕੈਨੇਡੀਅਨ ਡਾਲਰ ਅਤੇ UAE Dirham ਨਾਲ ਲੋਡ ਕੀਤਾ ਜਾ ਸਕਦਾ ਹੈ।
5. ਟ੍ਰਾਂਜੈਕਸ਼ਨ ਲਈ ਭੁਗਤਾਨ ਕਰਨ ਲਈ ਕਰੰਸੀ ’ਚ ਲੋੜੀਂਦਾ ਫੰਡ ਨਾ ਹੋਣ ਦੀ ਹਾਲਤ ’ਚ ਬੈਲੇਂਸ ਆਪਣੇ-ਆਪ ਕਾਰਡ ’ਤੇ ਉਪਲੱਬਧ ਦੂਜੀ ਕਰੰਸੀ ’ਚੋਂ ਕੱਟ ਜਾਂਦਾ ਹੈ। 
6. ਗਾਹਕ ਵਿਦੇਸ਼ ’ਚ ਹੋਣ ’ਤੇ ਐਕਸਚੇਂਜ ਰੇਟ ’ਚ ਬਦਲਾਵਾਂ ਨੂੰ ਨਜ਼ਰਅੰਦਾਜ਼ ਕਰ ਸਕਦੇ ਹਨ।
7. ਸਾਫ ਅਤੇ ਪਾਰਦਰਸ਼ੀ ਫੀਸ ਦੀ ਮਦਦ ਨਾਲ ਤੁਹਾਨੂੰ ਆਪਣਾ ਬਜਟ ਮੈਨੇਜ ਕਰਨ ਦਾ ਕੰਟਰੋਲ ਮਿਲਦਾ ਹੈ।


author

Rakesh

Content Editor

Related News