ਮੋਦੀ ਸਰਕਾਰ ਦੀ ਨੌਕਰੀ ਕਰਨ ਵਾਲਿਆਂ ਨੂੰ ਦਿੱਤੀ ਵੱਡੀ ਰਾਹਤ, ਹੁਣ 7 ਲੱਖ ਤੱਕ ਦੀ ਆਮਦਨ 'ਤੇ ਨਹੀਂ ਲੱਗੇਗਾ ਟੈਕਸ
Wednesday, Feb 01, 2023 - 03:33 PM (IST)
ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਵਾਰ ਰੁਜ਼ਗਾਰ ਦੇਣ ਵਾਲਿਆਂ ਨੂੰ ਵੱਡੀ ਰਾਹਤ ਦੇ ਕੇ ਆਮ ਆਦਮੀ ਨੂੰ ਖੁਸ਼ ਕਰ ਦਿੱਤਾ ਹੈ। ਬਜਟ 'ਚ ਟੈਕਸ ਨੂੰ ਲੈ ਕੇ ਕੀਤਾ ਵੱਡਾ ਐਲਾਨ ਕੀਤਾ ਹੈ। ਹੁਣ 7 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਲਈ ਕੋਈ ਟੈਕਸ ਨਹੀਂ ਦੇਣਾ ਪਵੇਗਾ, ਪਹਿਲਾਂ ਇਹ ਹਦ 5 ਲੱਖ ਰੁਪਏ ਸੀ।
ਇਹ ਵੀ ਪੜ੍ਹੋ : Budget 2023 Live: ਸਰਹੱਦੀ ਖੇਤਰਾਂ ਨੂੰ ਸੈਰ-ਸਪਾਟੇ ਨੂੰ ਬੜ੍ਹਾਵਾ ਦੇਣ ਲਈ ਵਿਸ਼ੇਸ਼ ਸਹਾਇਤਾ ਦਿੱਤੀ
ਇਸੇ ਤਰ੍ਹਾਂ ਪੁਰਾਣੀ ਵਿਵਸਥਾ ਦੇ ਟੈਕਸ ਸਲੈਬ 'ਚ 2.5 ਲੱਖ ਰੁਪਏ ਦੀ ਬਜਾਏ ਹੁਣ 3 ਲੱਖ ਰੁਪਏ ਦੀ ਸਾਲਾਨਾ ਆਮਦਨ 'ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਹੁਣ ਨਵੀਂ ਟੈਕਸ ਪ੍ਰਣਾਲੀ ਅਪਣਾਉਣ ਵਾਲਿਆਂ ਨੂੰ 15 ਲੱਖ ਰੁਪਏ ਦੀ ਸਾਲਾਨਾ ਆਮਦਨ 'ਤੇ 45 ਹਜ਼ਾਰ ਰੁਪਏ ਦਾ ਟੈਕਸ ਦੇਣਾ ਹੋਵੇਗਾ।
ਆਮਦਨ ਟੈਕਸ
3 ਲੱਖ ਰੁਪਏ ਤੱਕ ਦੀ ਆਮਦਨ 0 ਟੈਕਸ
3 ਤੋਂ 6 ਲੱਖ ਤੱਕ ਦੀ ਆਮਦਨ 5 ਫ਼ੀਸਦੀ
6 ਤੋਂ 9 ਲੱਖ ਤੱਕ ਦੀ ਆਮਦਨ 10 ਫ਼ੀਸਦੀ
9 ਤੋਂ 12 ਲੱਖ ਤੱਕ ਦੀ ਆਮਦਨ 15 ਫ਼ੀਸਦੀ
12 ਤੋਂ 15 ਲੱਖ ਤੱਕ ਦੀ ਆਮਦਨ 20 ਫ਼ੀਸਦੀ
15 ਲੱਖ ਤੋਂ ਵਧ ਦੀ ਆਮਦਨ 30 ਫ਼ੀਸਦੀ
ਇਹ ਵੀ ਪੜ੍ਹੋ : ਦੁਨੀਆ ਦੇ ਪਹਿਲੇ 10 ਅਮੀਰਾਂ ਦੀ ਸੂਚੀ 'ਚੋਂ ਬਾਹਰ ਹੋਏ ਗੌਤਮ ਅਡਾਨੀ, 12ਵੇਂ ਸਥਾਨ 'ਤੇ ਪਹੁੰਚੇ ਅੰਬਾਨੀ
ਪੁਰਾਣੀ ਟੈਕਸ ਪ੍ਰਣਾਲੀ ਦੇ ਤਹਿਤ 2.5 ਲੱਖ ਤੋਂ ਜ਼ਿਆਦਾ ਇਨਕਮ 'ਤੇ ਟੈਕਸ
ਪੁਰਾਣੀ ਟੈਕਸ ਪ੍ਰਣਾਲੀ ਦੇ ਤਹਿਤ 2.5 ਲੱਖ ਰੁਪਏ ਤੱਕ ਦੀ ਸਲਾਨਾ ਆਮਦਨ ਹੀ ਟੈਕਸ ਫਰੀ ਹੋਵੇਗੀ। ਜੇਕਰ ਆਮਦਨ 2.5 ਤੋਂ 5 ਲੱਖ ਦਰਮਿਆਨ ਹੈ ਤਾਂ ਤੁਹਾਨੂੰ 5 ਲੱਖ + 2.5 ਲੱਖ = 2.5 ਲੱਖ ਰੁਪਏ 'ਤੇ 5 ਫ਼ੀਸਦੀ ਟੈਕਸ ਦੇਣ ਹੋਵੇਗਾ। ਹਾਲਾਂਕਿ ਇਨਕਮ ਟੈਕਸ ਐਕਟ ਦੇ ਸੈਕਸ਼ਨ 87A ਦਾ ਫ਼ਾਇਦਾ ਲੈਕੇ ਹੁਣ ਵੀ 5 ਲੱਖ ਰੁਪਏ ਦੀ ਸਾਲਾਨਾ ਇਨਕਮ ਟੈਕਸ ਬਚਾਇਆ ਜਾ ਸਕਦਾ ਹੈ।
ਸਰਕਾਰ 2.5 ਲੱਖ ਤੋਂ 5 ਲੱਖ ਤੱਕ ਦੀ ਕਮਾਈ 'ਤੇ 5 ਫ਼ੀਸਦੀ ਦੀ ਦਰ ਨਾਲ ਟੈਕਸ ਵਸੂਲਿਆ ਜਾਂਦਾ ਹੈ। ਪਰ ਇਸ ਟੈਕਸ ਨੂੰ ਇਨਕਮ ਟੈਕਸ ਐਕਟ ਦੇ ਸੈਕਸ਼ਨ 87 A ਦੇ ਤਹਿਤ ਮੁਆਫ ਕਰ ਦਿੰਦੀ ਹੈ। ਮਤਲਬ ਇਹ ਕਿ ਜੇਕਰ ਕਿਸੇ ਨੇ ਸਾਲਾਨਾ ਟੈਕਸਏਬਲ ਇਨਕਮ 5 ਲੱਖ ਰੁਪਏ ਤੱਕ ਹੈ ਤਾਂ ਉਸ ਨੂੰ ਕੋਈ ਆਮਦਨ ਕਰ ਨਹੀਂ ਦੇਣਾ ਹੁੰਦਾ। ਜੇਕਰ ਕਮਾਈ 5 ਲੱਖ 10 ਹਜ਼ਾਰ ਰੁਪਏ ਹੋਈ ਤਾਂ 10 ਹਜ਼ਾਰ ਰੁਪਏ 'ਤੇ ਟੈਕਸ ਦੇਣ ਦੀ ਬਜਾਏ 5.10 ਲੱਖ - 2.5 ਲੱਖ 2.60 ਲੱਖ 'ਤੇ ਟੈਕਸ ਦੇਣਾ ਹੁੰਦਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।