ਹੁਣ ਟਿਕਟਾਕ ਨੂੰ ਟੱਕਰ ਦੇਣ ਲਈ ਜਲਦੀ ਹੀ ਬਜ਼ਾਰ 'ਚ ਆਵੇਗੀ ਇਹ ਨਵੀਂ ਐਪ

02/17/2020 2:54:13 PM

ਨਵੀਂ ਦਿੱਲੀ — ਓਵਰ-ਦਿ-ਟਾਪ (ਓਟੀਟੀ) ਸਟ੍ਰੀਮਿੰਗ ਸਰਵਿਸ ਜ਼ੀ5, ਬਾਈਟਡਾਂਸ ਦੇ ਟਿਕ-ਟਾਕ ਨਾਲ ਮੁਕਾਬਲਾ ਕਰਨ ਲਈ ਜਲਦੀ ਹੀ ਦੇਸ਼ ਵਿਚ ਇਕ ਸ਼ਾਰਟ ਵੀਡੀਓ ਐਪ ਲਾਂਚ ਕਰ ਸਕਦੀ ਹੈ। ਅਜਿਹਾ ਕਰਨ ਵਾਲੀ ਇਹ ਦੇਸ਼ ਦੀ ਪਹਿਲੀ ਓ.ਟੀ.ਟੀ. ਸੇਵਾ ਹੋਵੇਗੀ। ਜ਼ੀ5 ਇਹ ਕਦਮ ਇਕ ਅਜਿਹੇ ਸਮੇਂ ਚੁੱਕ ਰਿਹਾ ਹੈ ਜਦੋਂ ਡਿਜ਼ਨੀ ਪਲੱਸ ਮਾਰਚ ਦੇ ਅਖੀਰ ਵਿਚ ਹਾਟਸਟਾਰ ਦੇ ਜ਼ਰੀਏ ਭਾਰਤ 'ਚ ਆਉਣ ਦੀ ਤਿਆਰੀ 'ਚ ਹੈ। ਜ਼ੀ5 ਦੇ ਸਿਖਰ ਅਧਿਕਾਰੀਆਂ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਉਪਭੋਗਤਾਵਾਂ ਦੇ ਮਨੋਰੰਜਨ ਅਤੇ ਜੁੜਾਅ ਨੂੰ ਵਧਾਉਣਾ ਹੈ।

ਕੰਪਨੀ ਦੀ ਇਹ ਪਹਿਲ ਜ਼ੀ ਐਂਟਰਟੇਨਮੈਂਟ ਦੇ ਮੈਨੇਜਿੰਗ ਡਾਇਰੈਕਟਰ ਪੁਨੀਤ ਗੋਇਨਕਾ ਦੀ ਰਣਨੀਤੀ ਦੇ ਅਨੁਸਾਰ ਹੈ ਜਿਸ ਵਿਚ ਡਿਜੀਟਲ ਕਾਰੋਬਾਰ ਨੂੰ ਅਗਲੇ ਪੱਧਰ 'ਤੇ ਲੈ ਜਾਣ ਦੀ ਗੱਲ ਕਹੀ ਗਈ ਸੀ। ਜ਼ੀ 5 ਨੇ ਅਗਲੇ ਇਕ ਸਾਲ ਵਿਚ 100 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰਨ ਦਾ ਟੀਚਾ ਰੱਖਿਆ ਹੈ, ਜਿਸ ਵਿਚੋਂ 60 ਫੀਸਦੀ ਦਾ ਇਸਤੇਮਾਲ ਕੰਟੈਂਟ 'ਤੇ, 20 ਫੀਸਦੀ ਤਕਨਾਲੋਜੀ ਦੇ ਅਪਗ੍ਰੇਡ ਲਈ ਅਤੇ ਬਾਕੀ 20 ਫੀਸਦੀ ਮਾਰਕੀਟਿੰਗ ਅਤੇ ਵਿਕਰੀ 'ਤੇ ਖਰਚ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਜ਼ੀ5 ਜ਼ੀ ਟੀ.ਵੀ. ਦੇ ਮਸ਼ਹੂਰ ਕਿਰਦਾਰਾਂ ਦਾ ਗੇਮੀਫਿਕੇਸ਼ਨ ਵੀ ਕਰੇਗੀ ਅਤੇ ਸਟ੍ਰੀਮਿੰਗ ਸੇਵਾ ਲਈ ਇਕ ਫੈਂਟੇਸੀ ਲੀਗ ਵੀ ਤਿਆਰ ਕਰੇਗੀ। ਵਿਸ਼ਲੇਸ਼ਕਾਂ ਨੇ ਕਿਹਾ ਕਿ ਜ਼ੀ5 ਦੀ ਕੋਸ਼ਿਸ਼ ਉਪਭੋਗਤਾਵਾਂ ਦੇ ਅਨੁਕੂਲ ਮਨੋਰੰਜਕ ਵੀਡੀਓ ਪਲੇਟਫਾਰਮ ਤਿਆਰ ਕਰਨਾ ਹੈ ਕਿਉਂਕਿ ਟਿਕਟਾਕ ਐਪ ਭਾਰਤ ਵਿਚ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। 2019 ਵਿਚ ਕੁੱਲ ਟਿਕਟਲਾਕ ਐਪ ਵਿਚੋਂ 44 ਫੀਸਦੀ ਯਾਨੀ 32.2 ਕਰੋੜ ਡਾਊਨਲੋਡ ਭਾਰਤ ਵਿਚ ਕੀਤਾ ਗਿਆ ਸੀ ਜਿਹੜਾ ਕਿ 2018 ਦੇ ਮੁਕਾਬਲੇ 27 ਫੀਸਦੀ ਵਧ ਹੈ।

ਮਾਹਰਾਂ ਅਨੁਸਾਰ 2019 'ਚ ਦੁਨੀਆ ਭਰ 'ਚ  ਟਿਕਟਾਕ 'ਤੇ ਉਪਭੋਗਤਾਵਾਂ ਵਲੋਂ ਸਮਾਂ ਬਿਤਾਉਣ ਦੀ ਮਿਆਦ 210 ਫੀਸਦੀ ਵਧੀ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹਿੱਸਾ ਭਾਰਤੀ ਉਪਭੋਗਤਾਵਾਂ ਵੱਲੋਂ ਪਾਇਆ ਜਾ ਰਿਹਾ ਹੈ। ਕਤਿਆਲ ਨੇ ਕਿਹਾ ਕਿ ਜ਼ੀ5 ਦੇ ਮਹੀਨੇਵਾਰ ਸਰਗਰਮ ਉਪਭੋਗਤਾਵਾਂ ਦੀ ਗਿਣਤੀ ਲਗਭਗ 8 ਕਰੋੜ ਹੈ ਅਤੇ ਕੰਪਨੀ ਦੀ ਯੋਜਨਾ ਜੂਨ ਤੱਕ ਇਹ ਗਿਣਤੀ ਵਧਾ ਕੇ 100 ਕਰੋੜ ਤੱਕ ਪਹੁੰਚਾਉਣ ਦੀ ਹੈ। ਉਦਯੋਗ ਦਾ ਅਨੁਮਾਨ ਅਨੁਸਾਰ ਹਾਟਸਟਾਰ ਦੇ ਮਾਸਿਕ ਐਕਵਿਟ ਉਪਭੋਗਤਾਵਾਂ ਦੀ ਸੰਖਿਆ ਲਗਭਗ 30 ਕਰੋੜ ਹੈ ਅਤੇ ਮੁੱਖ ਤੌਰ ਤੇ ਖੇਡ ਸਮੱਗਰੀ ਲਈ ਦਰਸ਼ਕ ਇਸ 'ਤੇ ਆਉਂਦੇ ਹਨ।

ਡਿਜ਼ਨੀ ਪਲੱਸ ਦੇ ਆਉਣ ਨਾਲ ਹਾਟਸਟਾਰ ਦੀ ਸਥਿਤੀ ਵਿਚ ਮਹੱਤਵਪੂਰਣ ਬਦਲਾਅ ਆਵੇਗਾ ਕਿਉਂਕਿ ਹੁਣ ਉਸਦੇ ਕੋਲ ਡਿਜ਼ਨੀ ਦੀਆਂ ਫਿਲਮਾਂ ਅਤੇ ਸ਼ੋਅ ਦੀ  ਲਾਇਬ੍ਰੇਰੀ ਵੀ ਉਪਲਬਧ ਹੋਵੇਗੀ। ਜ਼ਿਕਰਯੋਗ ਹੈ ਕਿ ਜ਼ੀ5 ਦੀ ਸਪੋਰਟਸ ਸਮੱਗਰੀ ਨੂੰ ਉਤਸ਼ਾਹਤ ਕਰਨ ਦੀ ਕੋਈ ਯੋਜਨਾ ਨਹੀਂ ਹੈ।


Related News