ਹੁਣ ਉਬਰ ਕੈਬ ਬੁੱਕ ਕਰਨ ਦਾ ਸਭ ਤੋਂ ਵੱਡਾ ਝੰਝਟ ਖਤਮ, ਕੰਪਨੀ ਨੇ 6 ਸ਼ਹਿਰਾਂ ''ਚ ਸ਼ੁਰੂ ਕੀਤੀ ਇਹ ਸਕੀਮ

Thursday, Apr 27, 2023 - 12:23 PM (IST)

ਨਵੀਂ ਦਿੱਲੀ- ਐਪ ਆਧਾਰਿਤ ਕੈਬ ਸੇਵਾ ਕੰਪਨੀ ਉਬਰ ਨੇ ਭਾਰਤ ਦੇ ਛੇ ਹੋਰ ਸ਼ਹਿਰਾਂ 'ਚ 30 ਮਿੰਟ ਤੋਂ 90 ਦਿਨ ਪਹਿਲਾਂ 'ਰਾਈਡਜ਼' ਬੁੱਕ ਕਰਨ ਲਈ 'ਰਿਜ਼ਰਵ' ਸਹੂਲਤ ਦਾ ਵਿਸਤਾਰ ਕੀਤਾ ਹੈ। ਇਸ ਰਾਹੀਂ ਯਾਤਰੀਆਂ ਕੋਲ ਆਪਣੀ ਯਾਤਰਾ ਤੋਂ ਪਹਿਲਾਂ ਹੀ ਕੈਬ ਬੁੱਕ ਕਰਨ ਦਾ ਵਿਕਲਪ ਹੋਵੇਗਾ। ਉਬਰ ਨੇ ਬਿਆਨ 'ਚ ਕਿਹਾ ਕਿ ਉਬਰ ਰਿਜ਼ਰਵ ਹੁਣ ਨਕਦ ਭੁਗਤਾਨ ਲਈ ਉਪਲਬਧ ਹੋਵੇਗਾ। ਉਬਰ ਨੇ ਛੇ ਨਵੇਂ ਸ਼ਹਿਰਾਂ-ਕੋਚੀ, ਚੰਡੀਗੜ੍ਹ, ਅਹਿਮਦਾਬਾਦ, ਜੈਪੁਰ, ਲਖਨਊ ਅਤੇ ਗੁਹਾਟੀ ਲਈ 'ਰਿਜ਼ਰਵ' ਸੇਵਾ ਦਾ ਵਿਸਤਾਰ ਕੀਤਾ ਹੈ।

ਇਹ ਵੀ ਪੜ੍ਹੋ- ਮੰਗ-ਸਪਲਾਈ ਦੀ ਖੇਡ ’ਚ ਫਸੀ ਸਮਾਰਟਫੋਨ ਇੰਡਸਟਰੀ, ਹੈਂਡਸੈੱਟ ਪ੍ਰੋਡਕਸ਼ਨ ’ਚ 20 ਫੀਸਦੀ ਦੀ ਗਿਰਾਵਟ
ਉਬਰ ਨੇ ਕਿਹਾ, "ਰਿਜ਼ਰਵ ਹੁਣ ਉਬਰ ਐਪ ਦੇ ਨਵੀਨਤਮ ਅਡੀਸ਼ਨ 'ਚ ਦਿਖਾਈ ਦੇਣ ਵਾਲਾ ਇੱਕ ਨਵਾਂ ਵਿਕਲਪ ਹੈ ਅਤੇ ਇਹ ਉਬਰ ਪ੍ਰੀਮੀਅਰ, ਉਬਰ ਇੰਟਰਸਿਟੀ, ਉਬਰ ਰੈਂਟਲ ਅਤੇ ਉਬਰ ਐਕਸਐੱਲ 'ਤੇ ਉਪਲੱਬਧ ਹੈ।" ਇਸ ਦੇ ਨਾਲ, ਇਹ ਸੇਵਾ ਹੁਣ ਦੇਸ਼ ਭਰ ਦੇ 13 ਸ਼ਹਿਰਾਂ 'ਚ ਮੁੰਬਈ, ਬੈਂਗਲੁਰੂ, ਦਿੱਲੀ-ਐੱਨ.ਸੀ.ਆਰ, ਕੋਲਕਾਤਾ, ਚੇਨਈ, ਪੁਣੇ, ਹੈਦਰਾਬਾਦ, ਕੋਚੀ, ਚੰਡੀਗੜ੍ਹ, ਅਹਿਮਦਾਬਾਦ, ਜੈਪੁਰ, ਲਖਨਊ ਅਤੇ ਗੁਹਾਟੀ 'ਚ ਮੌਜੂਦ ਹਨ। ਉਬਰ ਭਾਰਤ ਅਤੇ ਦੱਖਣੀ ਏਸ਼ੀਆ ਦੇ ਪ੍ਰਧਾਨ ਪ੍ਰਭਜੀਤ ਸਿੰਘ ਨੇ ਕਿਹਾ, “ਰਿਜ਼ਰਵ ਦੇ ਨਾਲ ਉਪਭੋਗਤਾ ਨਿਸ਼ਚਿਤਤਾ ਨਾਲ ਕੈਬ ਬੁੱਕ ਕਰ ਸਕਾਂਗੇ। ਇਸ ਤੋਂ ਇਲਾਵਾ ਉਬਰ ਡਰਾਈਵਰਾਂ ਕੋਲ ਪਹਿਲਾਂ ਤੋਂ ਬੁੱਕ ਕੀਤੀਆਂ ਸਵਾਰੀਆਂ ਜਾਂ ਆਨ-ਡਿਮਾਂਡ ਕੈਬ 'ਚੋਂ ਚੋਣ ਕਰਨ ਦਾ ਵਿਕਲਪ ਵੀ ਹੋਵੇਗਾ।"

ਇਹ ਵੀ ਪੜ੍ਹੋ- 3 ਮਹੀਨਿਆਂ 'ਚ 29 ਰੁਪਏ ਕਿਲੋ ਤੱਕ ਮਹਿੰਗੀ ਹੋਈ ਅਰਹਰ ਦੀ ਦਾਲ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News