ਹੁਣ Amazon 'ਤੇ ਹੋ ਸਕੇਗਾ Cryptocurrency 'ਚ ਭੁਗਤਾਨ!, ਜਾਣੋ ਕੰਪਨੀ ਦੀ ਕੀ ਹੈ ਯੋਜਨਾ
Monday, Jul 26, 2021 - 06:12 PM (IST)
ਨਵੀਂ ਦਿੱਲੀ - ਕ੍ਰਿਪਟੋ ਕਰੰਸੀ ਵਿਚ ਨਿਵੇਸ਼ ਕਰਨ ਵਾਲਿਆਂ ਲਈ ਇਲੈਕਟ੍ਰਿਕ ਕਾਰ ਨਿਰਮਾਤਾ ਟੇਸਲਾ ਅਤੇ ਤਕਨੀਕੀ ਕੰਪਨੀ ਐਪਲ (ਐਪਲ ਇੰਕ.) ਤੋਂ ਬਾਅਦ ਹੁਣ ਈ-ਕਾਮਰਸ ਕੰਪਨੀ ਐਮਾਜ਼ੋਨ ਇਕ ਚੰਗੀ ਖ਼ਬਰ ਲੈ ਕੇ ਆਇਆ ਹੈ। ਦਰਅਸਲ ਐਮਾਜ਼ੋਨ ਬਿਟਕੁਆਇਨ ਅਤੇ ਡੋਗਕੋਆਇਨ ਵਰਗੇ ਕ੍ਰਿਪਟੋਕਰੰਸੀ ਉਪਭੋਗਤਾਵਾਂ ਨੂੰ ਭੁਗਤਾਨ ਦੀ ਸੁਵਿਧਾ ਪੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਦਾ ਪਤਾ ਹੁਣੇ ਜਿਹੇ ਇਕ ਜਾਬ ਲਿਸਟਿੰਗ ਦੇ ਜ਼ਰੀਏ ਲੱਗਾ। ਐਮਾਜ਼ੋਨ ਆਪਣੀ ਟੀਮ ਵਿਚ ਕ੍ਰਿਪਟੋਕਰੰਸੀ ਅਤੇ ਬਲਾਕਚੈਨ ਮੁਦਰਾ ਦੇ ਮਾਹਰਾਂ ਨੂੰ ਹਾਇਰ ਕਰਨ ਵਾਲਾ ਹੈ। ਜ਼ਿਕਰਯੋਗ ਹੈ ਕਿ ਬਲਾਕਚੈਨ ਅਧਾਰਤ ਡਿਜੀਟਲ ਮੁਦਰਾ ਜਾਂ ਕ੍ਰਿਪਟੋਕੁਰੰਸੀ ਨੂੰ ਇੱਕ ਸੁਰੱਖਿਅਤ ਭੁਗਤਾਨ ਮੰਨਿਆ ਜਾਂਦਾ ਹੈ।
ਐਮਾਜ਼ੋਨ ਦੀ ਭੁਗਤਾਨ ਪ੍ਰਵਾਨਗੀ ਅਤੇ ਤਜਰਬੇ ਦੀ ਟੀਮ ਡਿਜੀਟਲ ਮੁਦਰਾ ਅਤੇ ਬਲਾਕਚੈਨ ਰਣਨੀਤੀਆਂ ਅਤੇ ਉਤਪਾਦਾਂ ਦੇ ਰੋਡ-ਮੈਪਾਂ ਨੂੰ ਵਿਕਸਤ ਕਰਨ ਲਈ ਤਜ਼ਰਬੇਕਾਰ ਲੋਕਾਂ ਦੀ ਭਾਲ ਕਰ ਰਹੀ ਹੈ। ਕੰਪਨੀ ਨੇ ਆਪਣੀ ਇਕ ਪੋਸਟ ਵਿਚ ਕਿਹਾ ਹੈ ਕਿ ਤੁਹਾਨੂੰ ਇਨ੍ਹਾਂ ਸਮਰੱਥਾਵਾਂ ਨੂੰ ਵਿਕਸਤ ਕਰਨ ਲਈ ਬਲਾਕਚੇਨ, ਡਿਸਟ੍ਰੀਬਿਊਟਡ ਲੇਜਰ, ਸੈਂਟਰਲ ਬੈਂਕ ਡਿਜੀਟਲ ਕਰੰਸੀ ਅਤੇ ਕ੍ਰਿਪਟੋਕੁਰੰਸੀ ਵਿਚ ਮੁਹਾਰਤ ਦਾ ਲਾਭ ਲੈਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਸਮਰੱਥਾਵਾਂ ਨੂੰ ਵਿਕਸਿਤ ਕੀਤਾ ਜਾ ਸਕੇ।
ਇਹ ਵੀ ਪੜ੍ਹੋ: Bitcoin 'ਚ ਆਇਆ ਉਛਾਲ, 39000 ਦੇ ਪਾਰ ਪਹੁੰਚੀ ਕੀਮਤ
ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਇਕ ਬੁਲਾਰੇ ਮੁਤਾਬਕ ਐਮਾਜ਼ੋਨ ਦਾ ਇਹ ਕਦਮ ਕ੍ਰਿਪਟੋਕਰੰਸੀ ਸਪੇਸ ਵਿਚ ਹੋ ਰਹੇ ਬਦਲਾਵਾਂ ਨੂੰ ਧਿਆਨ ਵਿਚ ਰੱਖ ਕੇ ਚੁੱਕਿਆ ਜਾ ਰਿਹਾ ਹੈ। ਐਮਾਜ਼ੋਨ ਵੈਬ ਸਰਵਿਸਿਜ਼ ਫਿਲਹਾਲ ਬਲਾਕਚੇਨ ਸੇਵਾ ਉਪਲੱਬਧ ਕਰਵਾਉਂਦੀ ਹੈ। ਜ਼ਿਕਰਯੋਗ ਹੈ ਕਿ ਫਿਲਹਾਲ ਐਮਾਜ਼ੋਨ ਭੁਗਤਾਨ ਵਜੋਂ ਕ੍ਰਿਪਟੋਕਰੰਸੀ ਨੂੰ ਸਵੀਕਾਰ ਨਹੀਂ ਕਰਦੀ ਹੈ।
ਇਹ ਵੀ ਪੜ੍ਹੋ: ਗੌਤਮ ਅਡਾਨੀ ਲਈ ਘਾਟੇ ਦਾ ਸੌਦਾ ਬਣਿਆ ਏਵੀਏਸ਼ਨ ਸੈਕਟਰ ’ਚ ਕਦਮ ਰੱਖਣਾ, ਕਰੋੜਾਂ ਦਾ ਨੁਕਸਾਨ ਹੋਇਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।