ਹੁਣ ਇਕ ਹੀ ਸੈੱਟ ਟਾਪ ਬਾਕਸ ''ਤੇ ਮਿਲੇਗੀ ਵੱਖ-ਵੱਖ TV ਬ੍ਰਾਡਕਾਸਟਿੰਗ ਕੰਪਨੀਆਂ ਦੀ ਸੇਵਾ

Tuesday, Nov 12, 2019 - 12:52 PM (IST)

ਨਵੀਂ ਦਿੱਲੀ—ਸਰਕਾਰ ਅਜਿਹੀ ਵਿਵਸਥਾ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਇਕ ਹੀ ਸੈੱਟ ਟਾਪ ਬਾਕਸ 'ਤੇ ਟੀ.ਵੀ. ਚੈਨਲ ਬ੍ਰਾਡਕਾਸਟ ਕਰਨ ਵਾਲੀਆਂ ਵੱਖ-ਵੱਖ ਕੰਪਨੀਆਂ ਦੀ ਸੇਵਾ ਲਈ ਜਾ ਸਕੇਗੀ। ਭਾਰਤੀ ਦੂਰਸੰਚਾਰ ਰੈਗੂਲੇਟਰ ਅਥਾਰਟੀ (ਟਰਾਈ) ਨੇ ਸੋਮਵਾਰ ਨੂੰ ਡਿਜੀਟਲ ਟੀ.ਵੀ. ਬ੍ਰਾਡਕਾਸਟਿੰਗ ਸੇਵਾਵਾਂ ਦੇ ਲਈ ਸੈੱਟ ਟਾਪ ਬਾਕਸ ਇੰਟਰਆਪਰੇਬਿਲਿਟੀ 'ਤੇ ਇਕ ਸਲਾਹ-ਮਸ਼ਵਰਾ ਪੱਤਰ ਜਾਰੀ ਕੀਤਾ ਹੈ। ਇਸ 'ਤੇ ਸਾਰੇ ਸੰਬੰਧਤ ਪੱਖਾਂ ਦੀ ਰਾਏ ਮੰਗੀ ਗਈ ਹੈ।

PunjabKesari
ਟਰਾਈ ਨੇ 9 ਦਸੰਬਰ ਤੱਕ ਮੰਗੀ ਹੈ ਰਾਏ
ਟਰਾਈ ਦਾ ਮੰਨਣਾ ਹੈ ਕਿ ਇਕ ਹੀ ਸੈੱਟ ਟਾਪ ਬਾਕਸ 'ਤੇ ਵੱਖ-ਵੱਖ ਸੇਵਾ ਪ੍ਰਦਾਤਾਵਾਂ ਦੀ ਸੇਵਾ ਉਪਲੱਬਧ ਹੋਣ ਦੀ ਸੁਵਿਧਾ ਨਹੀਂ ਹੋਣ ਨਾਲ ਪੇਅ-ਟੀ.ਵੀ. ਬਾਜ਼ਾਰ 'ਚ ਮੁਕਾਬਲਾ ਤਾਂ ਘੱਟਦਾ ਹੀ ਹੈ ਨਾਲ ਹੀ ਇਹ ਤਕਨਾਲੋਜੀ ਇਨੋਵੇਸ਼ਨ, ਸੇਵਾ ਦੀ ਗੁਣਵੱਤਾ ਸੁਧਰਣ ਅਤੇ ਸੈਕਟਰ ਦੇ ਵਿਕਾਸ 'ਚ ਵੀ ਰੁਕਾਵਟ ਹੈ। ਟਰਾਈ ਨੇ ਸਲਾਹ-ਮਸ਼ਵਰਾ ਪੱਤਰ ਨੂੰ ਆਪਣੀ ਵੈੱਬਸਾਈਟ 'ਤੇ ਪਾਇਆ ਹੈ। ਇਸ 'ਤੇ ਸੋਮਵਾਰ ਨੂੰ ਨੌ ਦਸੰਬਰ ਤੱਕ ਸਾਰੇ ਸੰਬੰਧਤ ਪੱਖਾਂ ਤੋਂ ਰਾਏ ਮੰਗੀ ਗਈ ਹੈ। ਇਸ ਚੱਕਰ 'ਚ ਆਉਣ ਵਾਲੀ ਰਾਏ 'ਤੇ ਫਿਰ ਤੋਂ ਸੋਮਵਾਰ 23 ਦਸੰਬਰ ਤੱਕ ਰਾਏ ਮੰਗਵਾਈ ਜਾਵੇਗੀ।

PunjabKesari
ਅਜੇ ਇਹ ਹੈ ਵਿਵਸਥਾ
ਹੁਣ ਤੱਕ ਦੀ ਵਿਵਸਥਾ ਦੇ ਮੁਤਾਬਕ ਜੇਕਰ ਤੁਸੀਂ ਇਕ ਸੇਵਾ ਪ੍ਰਦਾਤਾ ਕੰਪਨੀ ਤੋਂ ਟੈਲੀਵੀਜ਼ਨ ਚੈਨਲ ਦਾ ਕਨੈਕਸ਼ਨ ਲੈਂਦੇ ਹੋ ਤਾਂ ਉਹ ਤੁਹਾਨੂੰ ਇਕ ਸੈੱਟ ਟਾਪ ਬਾਕਸ ਦਿੰਦੀ ਹੈ। ਜਦੋਂ ਤੁਸੀਂ ਸੇਵਾ ਪ੍ਰਦਾਤਾ ਕੰਪਨੀ ਬਦਲਦੇ ਹੋ ਤਾਂ ਤੁਹਾਨੂੰ ਸੈੱਟ ਟਾਪ ਬਾਕਸ ਵੀ ਬਦਲਣਾ ਪੈਂਦਾ ਹੈ। ਇੰਟਰਆਪਰੇਬਿਲਿਟੀ ਹੋਣ 'ਤੇ ਤੁਹਾਨੂੰ ਸਿਰਫ ਇਕ ਵਾਰ ਸੈੱਟ ਟਾਪ ਬਾਕਸ ਲੈਣਾ ਹੋਵੇਗਾ। ਤੁਸੀਂ ਇਸ ਸੈੱਟ ਟਾਪ ਬਾਕਸ 'ਤੇ ਵੱਖ-ਵੱਖ ਕੰਪਨੀਆਂ ਤੋਂ ਟੈਲੀਵੀਜ਼ਨ ਚੈਨਲ ਦਾ ਕਨੈਕਸ਼ਨ ਲੈ ਸਕਦੇ ਹੋ।

PunjabKesari


Aarti dhillon

Content Editor

Related News