ਹੁਣ ਘੱਟ ਕੀਮਤ ''ਚ ਕਰੋ ਹਵਾਈ ਸਫਰ, ਏਅਰ ਇੰਡੀਆ ਦੇ ਰਹੀ 40 ਫੀਸਦੀ ਤਕ ਦੀ ਛੋਟ

05/11/2019 9:25:55 PM

ਨਵੀਂ ਦਿੱਲੀ—ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਨੇ 3 ਘੰਟੇ ਦੇ ਅੰਦਰ ਟਿਕਟ ਬੁੱਕ ਕਰਵਾਉਣ 'ਤੇ ਕਰੀਬ 40 ਫੀਸਦੀ ਦੀ ਛੋਟ ਦੇਣ ਦਾ ਐਲਾਨ ਕੀਤਾ ਹੈ। ਇਹ ਛੋਟ ਸਾਰੀਆਂ ਡੋਮੈਸਟਿਕ ਫਲਾਈਟਸ 'ਤੇ ਸ਼ਨੀਵਾਰ ਤੋਂ ਮਿਲਣ ਲੱਗੇਗੀ। ਕੰਪਨੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਏਅਰ ਇੰਡੀਆ ਦੇ ਇਥੇ ਸਥਿਤ ਮੁੱਖ ਦਫਤਰ 'ਚ ਵਿੱਤੀ ਸਮੀਖਿਆ ਬੈਠਕ ਦੌਰਾਨ ਇਹ ਫੈਸਲਾ ਕੀਤਾ ਗਿਆ।

ਕੰਪਨੀ ਦੇ ਬੁਲਾਰੇ ਧਨੰਜੇ ਕੁਮਾਰ ਨੇ ਦੱਸਿਆ ਕਿ ਇਹ ਛੋਟ 'ਆਮ ਤੇ 40 ਫੀਸਦੀ ਦੇ ਕਰੀਬ ਹੋਵੇਗੀ'। ਇਸ ਨਾਲ ਜਿਥੇ ਇਕ ਪਾਸੇ ਯਾਤਰੀਆਂ ਨੂੰ ਆਸਾਨੀ ਹੋਵੇਗੀ ਉੱਥੇ ਦੂਜੇ ਪਾਸੇ ਏਅਰਲਾਈਨ ਦੀ ਖਾਲੀ ਜਾਣ ਵਾਲੀਆਂ ਸੀਟਾਂ 'ਚ ਕਮੀ ਆਵੇਗੀ, ਜਿਸ ਨਾਲ ਉਸ ਦਾ ਮਾਲਿਆ ਵਧੇਗਾ। ਏਅਰ ਇੰਡੀਆ ਨੇ ਇਕ ਪ੍ਰੈਸ 'ਚ ਦੱਸਿਆ ਕਿ ਬਿਲਕੁਲ ਆਖਿਰੀ ਸਮੇਂ 'ਚ ਟਿਕਟ ਬੁੱਕ ਕਰਵਾਉਣ ਵਾਲੇ ਲੋਕ ਅਜਿਹੇ ਹੁੰਦੇ ਹਨ ਜਿਨਾਂ ਨੂੰ ਐਮਰਜੈਂਸੀ ਸਥਿਤੀ 'ਚ ਯਾਤਰਾ ਕਰਨੀ ਪੈਂਦੀ ਹੈ।

PunjabKesari

ਭਾਰਤੀ ਜਹਾਜ਼ ਬਾਜ਼ਾਰ 'ਚ ਆਮ ਤੌਰ 'ਤੇ ਆਖਿਰੀ ਸਮੇਂ 'ਚ ਟਿਕਟ ਬੁੱਕ ਕਰਵਾਉਣ ਲਈ ਜ਼ਿਆਦਾ ਪੈਸੇ ਦੇਣੇ ਹੁੰਦੇ ਹਨ। ਏਅਰਲਾਈਨ ਦੇ ਇਸ ਫੈਸਲੇ ਨਾਲ ਇਨ੍ਹਾਂ ਯਾਤਰੀਆਂ ਨੂੰ ਜ਼ਿਆਦਾ ਰਾਹਤ ਹੋਵੇਗੀ। ਸੀਟ ਖਾਲੀ ਹੋਣ 'ਤੇ ਅੰਤਿਮ ਤਿੰਨ ਘੰਟੇ 'ਚ ਟਿਕਟ ਕੰਪਨੀ ਦੇ ਕਿਸੇ ਵੀ ਚੈਨਲ ਤੋਂ ਖਰੀਦੀ ਜਾ ਸਕਦੀ ਹੈ। ਯਾਤਰੀ ਏਅਰ ਇੰਡੀਆ ਦੇ ਕਾਊਂਟਰ, ਮੋਬਾਇਲ ਐਪ, ਵੈੱਬਸਾਈਟ ਜਾਂ ਟਰੈਵਲ ਏਜੰਟ ਦੇ ਰਾਹੀਂ ਲੈ ਸਕਦੇ ਹਨ।

PunjabKesari

ਸਪਾਈਸਜੈੱਟ ਨੇ ਦਿੱਤਾ ਆਫਰ
ਦੱਸ ਦੇਈਏ ਕਿ ਬਜਟ ਏਅਰਲਾਈਨ ਕੰਪਨੀ ਸਪਾਈਸਜੈੱਟ ਨੇ ਵੀ ਯਾਤਰੀਆਂ ਲਈ ਜ਼ੋਰਦਾਰ ਆਫਰ ਪੇਸ਼ ਕੀਤਾ ਹੈ। ਸਪਾਈਸਜੈੱਟ ਦੇ ਇਸ ਆਫਰ ਤਹਿਤ ਯਾਤਰੀ ਫ੍ਰੀ 'ਚ ਹਵਾਈ ਯਾਤਰਾ ਕਰ ਸਕਦੇ ਹਨ। ਦਰਅਸਲ, ਸਪਾਈਸਜੈੱਟ ਦੇ ਇਸ ਆਫਰ ਤਹਿਤ ਫਲਾਈਟ ਟਿਕਟ ਦੇ ਪੈਸੇ ਯਾਤਰੀਆਂ ਨੂੰ ਵਾਪਲ ਮਿਲ ਜਾਣਗੇ। ਇਸ ਆਫਰ ਲਈ ਯਾਤਰੀਆਂ ਨੂੰ ਕੰਪਨੀ ਦੀ ਵੈੱਬਸਾਈਟ  spicejet.com ਤੋਂ ਟਿਕਟ ਦੀ ਬੁਕਿੰਗ ਕਰਨੀ ਹੋਵੇਗੀ। ਸਪਾਈਸਜੈੱਟ ਦਾ ਇਹ ਆਫਰ 30 ਸਤੰਬਰ 2019 ਤਕ ਹੈ।

PunjabKesari


Karan Kumar

Content Editor

Related News