RO  Purifier ਬੈਨ ਕਰਨ ਲਈ ਦੋ ਮਹੀਨੇ ਅੰਦਰ ਜਾਰੀ ਹੋਵੇ ਨੋਟੀਫਿਕੇਸ਼ਨ  : NGT

Thursday, Jan 16, 2020 - 03:26 PM (IST)

RO  Purifier ਬੈਨ ਕਰਨ ਲਈ ਦੋ ਮਹੀਨੇ ਅੰਦਰ ਜਾਰੀ ਹੋਵੇ ਨੋਟੀਫਿਕੇਸ਼ਨ  : NGT

ਨਵੀਂ ਦਿੱਲੀ — ਨੈਸ਼ਨਲ ਗ੍ਰੀਨ ਟ੍ਰਿਬਿਊਨਲ(NGT) ਨੇ ਵਾਤਾਵਰਣ ਮੰਤਰਾਲੇ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਦੋ ਮਹੀਨੇ ਅੰਦਰ ਉਨ੍ਹਾਂ ਸਥਾਨਾਂ 'ਤੇ RO ਪਿਊਰੀਫਾਇਰ 'ਤੇ ਪਾਬੰਦੀ ਲਗਾਉਣ ਦੀ ਨੋਟੀਫਿਕੇਸ਼ਨ ਜਾਰੀ ਕਰੇ, ਜਿਥੇ ਪਾਣੀ ਵਿਚ ਟੋਟਲ ਡਿਜ਼ਾਲਵਡ ਸਾਲਿਡਸ ਯਾਨੀ ਟੀ.ਡੀ.ਐਸ. ਪ੍ਰਤੀ ਲਿਟਰ 500 ਮਿਲੀ. ਗ੍ਰਾਮ ਤੋਂ ਘੱਟ ਹੈ। ਐਨ.ਜੀ.ਟੀ. ਦੇ ਚੇਅਰਮੈਨ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੇ ਬੈਂਚ ਨੇ ਬੁੱਧਵਾਰ ਨੂੰ ਕਿਹਾ ਕਿ ਉਸਦੇ ਆਦੇਸ਼ ਦਾ ਪਾਲਣ ਕਰਨ 'ਚ ਦੇਰੀ ਹੋਣ ਕਾਰਨ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਆਦੇਸ਼ ਦਾ ਜਲਦੀ ਤੋਂ ਜਲਦੀ ਪਾਲਣ ਕੀਤਾ ਜਾਵੇ।

ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਨੇ ਐਨਜੀਟੀ ਦੇ ਆਦੇਸ਼ ਨੂੰ ਲਾਗੂ ਕਰਨ ਲਈ ਚਾਰ ਮਹੀਨੇ ਸਮਾਂ ਮੰਗਿਆ ਸੀ। ਐਨਜੀਟੀ(NGT) ਨੇ ਕਿਹਾ ਹੈ ਕਿ ਵਾਤਾਵਰਣ ਦੀ ਸੰਭਾਲ ਨਾਲ ਸਬੰਧਤ ਕੋਈ ਵੀ ਕਦਮ ਸਹੀ ਸਮੇਂ 'ਤੇ ਚੁੱਕਿਆ ਜਾਣਾ ਚਾਹੀਦਾ ਹੈ। 

ਅਗਲੀ ਸੁਣਵਾਈ 23 ਮਾਰਚ ਨੂੰ

ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 23 ਮਾਰਚ ਨੂੰ ਹੋਵੇਗੀ। ਐਨਜੀਟੀ ਨੇ ਇਹ ਵੀ ਕਿਹਾ ਹੈ ਕਿ ਮੰਤਰਾਲੇ ਨੂੰ ਪੂਰੇ ਦੇਸ਼ ਵਿਚ ਜਿੱਥੇ ਵੀ ਆਰ.ਓ. ਦੀ ਆਗਿਆ ਹੈ, 60 ਫੀਸਦੀ ਤੋਂ ਵੱਧ ਪਾਣੀ ਦੀ ਰਿਕਵਰੀ ਕਰਨਾ ਲਾਜ਼ਮੀ ਬਣਾਉਣਾ ਚਾਹੀਦਾ ਹੈ। ਐਨਜੀਟੀ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਉਸਦਾ ਆਦੇਸ਼ ਮਾਹਰ ਕਮੇਟੀ ਦੀ ਰਿਪੋਰਟ 'ਤੇ ਅਧਾਰਤ ਹੈ। ਇਸ ਕਮੇਟੀ ਵਿਚ ਮੰਤਰਾਲੇ ਦਾ ਇਕ ਨੁਮਾਇੰਦਾ ਵੀ ਸ਼ਾਮਲ ਸੀ।

ਕੀ ਹੁੰਦਾ  ਹੈ ਟੀਡੀਐਸ

ਟੀ.ਡੀ.ਐਸ. inorganic salt ਦੇ ਨਾਲ-ਨਾਲ ਕਾਰਬਨਿਕ ਪਦਾਰਥਾਂ ਦੀ ਥੋੜੀ ਮਾਤਰਾ ਨਾਲ ਬਣਿਆ ਹੁੰਦਾ ਹੈ। ਡਬਲਯੂ.ਐਚ.ਓ. ਦੀ ਸਟੱਡੀ ਮੁਤਾਬਕ 300 ਮਿਲੀਗ੍ਰਾਮ ਪ੍ਰਤੀ ਲਿਟਰ ਤੋਂ ਹੇਠਾਂ ਦਾ ਟੀ.ਡੀ.ਐਸ. ਪੱਧਰ ਚੰਗਾ ਮੰਨਿਆ ਜਾਂਦਾ ਹੈ, ਜਦੋਂਕਿ 900 ਮਿਲੀਗ੍ਰਾਮ ਪ੍ਰਤੀ ਲਿਟਰ ਦੇ ਪੱਧਰ ਨੂੰ ਖਰਾਬ ਮੰਨਿਆ ਜਾਂਦਾ ਹੈ। ਇਸ ਲਈ 1200 ਮਿਲੀਗ੍ਰਾਮ ਤੋਂ ਉਪਰ ਦਾ ਪੱਧਰ ਅਸਵੀਕਾਰਨਯੋਗ ਹੈ। 


Related News