ਨੋਇਡਾ ''ਚ ਜਾਰੀ ਬਿਲਡਰਸ ਦੀ ਮਨਮਾਨੀ, ਘਰ ਖਰੀਦਦਾਰਾਂ ਨੂੰ ਦਿੱਤੇ ਜਾ ਰਹੇ ਹਨ ਨੋਟਿਸ

Monday, Nov 20, 2017 - 11:36 AM (IST)

ਨਵੀਂ ਦਿੱਲੀ—ਨੋਇਡਾ 'ਚ ਬਿਲਡਰਸ ਦੀ ਮਨਮਾਨੀ ਰੁੱਕਣ ਦਾ ਨਾਂ ਹੀ ਨਹੀਂ ਲੈ ਰਹੀ। ਬਿਲਡਰਸ ਦੀ ਮਨਮਾਨੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਨੋਇਡਾ ਦੇ ਸੈਕਟਰ 78 'ਚ ਕਰੀਬ 25 ਹਜ਼ਾਰ ਲੋਕਾਂ ਨੂੰ ਉਨ੍ਹਾਂ ਦੇ ਬਿਲਡਰਸ ਵਲੋਂ ਨੋਟਿਸ ਕੀਤੇ ਜਾ ਰਹੇ ਹਨ ਜਿਸ 'ਚ ਬਿਲਡਰਸ ਇਥੇ ਦੇ ਘਰ ਖਰੀਦਦਾਰਾਂ ਤੋਂ ਪ੍ਰਤੀ ਸਕਵਾਇਰ ਫੁੱਟ ਦੇ ਹਿਸਾਬ ਨਾਲ ਜ਼ਿਆਦਾ ਪੈਸੇ ਦੀ ਮੰਗ ਕਰ ਰਹੇ ਹਨ। ਰਾਜੇਸ਼ ਨੂੰ ਨੋਇਡਾ ਦੇ ਸੈਕਟਰ-78 'ਚ ਸਥਿਤ ਆਈ. ਆਈ. ਟੀ. ਐੱਲ. ਨਿੰਬਸ ਹਾਈਡ ਪਾਰਕ 'ਚ 2015 'ਚ ਪਜੇਸ਼ਨ ਮਿਲਿਆ ਹੈ। ਪਰ 2 ਸਾਲ ਤੋਂ ਬਾਅਦ ਅਚਾਨਕ ਬਿਲਡਰ ਵਲੋਂ ਆਏ ਇਸ ਨੋਟਿਸ ਨੇ ਇਨ੍ਹਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਕਾਰਨ ਇਹ ਹੈ ਕਿ ਬਿਲਡਰ ਨੇ ਇਨ੍ਹਾਂ ਨੇ ਨੋਟਿਸ ਦੇ ਕੇ ਪ੍ਰਤੀ ਸਕਵਾਇਰ ਫੁੱਟ ਦੇ ਹਿਸਾਬ ਨਾਲ 31 ਹਜ਼ਾਰ ਰੁਪਏ ਹੋਰ ਦੇਣ ਨੂੰ ਕਿਹਾ ਹੈ। ਜਦਕਿ ਰਾਜੇਸ਼ ਬਿਲਡਰ ਨੂੰ ਪੂਰੀ ਪੇਮੈਂਟ ਕਰ ਚੁੱਕੇ ਹਨ। ਬਿਲਡਰ ਨੇ ਨੋਇਡਾ ਅਥਾਰਿਟੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਲਾਹਾਬਾਦ ਹਾਈਕੋਰਟ ਦੇ 2011 ਦੇ ਆਦੇਸ਼ ਦੇ ਮੁਤਾਬਕ ਜਿਥੇ ਉਨ੍ਹਾਂ ਦਾ ਘਰ ਬਣਿਆ ਹੈ ਉਥੇ ਦੇ ਕਿਸਾਨਾਂ ਨੂੰ ਜ਼ਿਆਦਾ ਮੁਆਵਜ਼ਾ ਦੇਣਾ ਹੈ। 
ਖਰੀਦਦਾਰਾਂ ਦੇ ਕੋਲ ਕਾਨੂੰਨੀ ਲੜ੍ਹਾਈ ਲੜਣ ਤੋਂ ਇਲਾਵਾ ਅਤੇ ਕੋਈ ਰਸਤਾ ਨਹੀਂ
ਨੋਇਡਾ ਸੈਕਟਰ 78 'ਚ ਕਰੀਬ 25 ਹਜ਼ਾਰ ਲੋਕਾਂ ਨੂੰ ਉਨ੍ਹਾਂ ਦੇ ਬਿਲਡਰਸ ਵਲੋਂ ਅਜਿਹੇ ਹੀ ਨੋਟਿਸ ਭੇਜੇ ਜਾ ਰਹੇ ਹਨ। ਦਰਅਸਲ ਬਿਲਡਰਸ ਦੇ ਨੋਟਿਸ ਮੁਤਾਬਕ ਨੋਇਡਾ ਅਥਾਰਿਟੀ ਨੇ ਇਥੇ ਦੇ ਕਿਸਾਨਾਂ ਨੂੰ ਕਰੀਬ 3 ਕਰੋੜ 17 ਲੱਖ ਰੁਪਏ ਜ਼ਿਆਦਾ ਦਾ ਭੁਗਤਾਨ ਕਰ ਦਿੱਤਾ ਹੈ ਅਤੇ ਹੁਣ ਬਿਲਡਰਸ ਨੂੰ ਇਹ ਰਕਮ ਅਥਾਰਿਟੀ 'ਚ ਜਮ੍ਹਾ ਕਰਨੀ ਹੈ। ਜਿਸ ਨੂੰ ਇਥੇ ਦੇ ਬਿਲਡਰਸ ਘਰ ਖਰੀਦਦਾਰਾਂ ਤੋਂ ਵਸੂਲਨਾ ਚਾਹੁੰਦੇ ਹਨ। ਜਾਣਕਾਰਾਂ ਮੁਤਾਬਕ ਇਸ ਮਾਮਲੇ 'ਚ ਘਰ ਖਰੀਦਦਾਰਾਂ ਦੇ ਕੋਲ ਕਾਨੂੰਨੀ ਲੜਾਈ ਅਤੇ ਕੋਈ ਰਸਤਾ ਨਹੀਂ ਬਚਦਾ ਹੈ। ਹਾਲਾਂਕਿ ਨੋਇਡਾ ਦੇ ਬਿਲਡਰਸ ਖਰੀਦਦਾਰਾਂ ਦੇ ਨਾਲ ਸਮਝੌਤੇ ਦਾ ਹਵਾਲਾ ਦੇ ਕੇ ਇਸ ਮਾਮਲੇ ਤੋਂ ਪੱਲਾ ਝਾੜ ਰਹੇ ਹਨ। 


Related News