2,000 ਰੁਪਏ ਦੇ ਨੋਟ ਬੰਦ ਹੋਣ ''ਤੇ ਵਿੱਤ ਮੰਤਰੀ ਨੇ ਦਿੱਤਾ ਇਹ ਜਵਾਬ
Saturday, Dec 23, 2017 - 06:43 PM (IST)
ਨਵੀਂ ਦਿੱਲੀ—ਜਦ ਤੋਂ ਮੋਦੀ ਸਰਕਾਰ ਨੇ 2,000 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਹਨ ਉਦੋਂ ਤੋਂ ਸਮੇਂ-ਸਮੇਂ 'ਤੇ ਕਈ ਖਬਰਾਂ ਸੋਸ਼ਲ ਮੀਡੀਆ 'ਤੇ ਆਉਂਦੀ ਰਹਿੰਦੀ ਹੈ ਕਿ ਜਲਦ ਹੀ ਇਹ ਨੋਟ ਬੰਦ ਹੋ ਜਾਵੇਗਾ। ਇਸ ਨੂੰ ਲੈ ਕੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਜਿਹੜੀਆਂ ਵੀ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਈ ਜਾ ਰਹੀਆਂ ਹਨ ਉਹ ਸਾਰੀਆਂ ਗਲਤ ਹਨ। ਅਰੁਣ ਜੇਤਲੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਅਫਵਾਹਾਂ 'ਤੇ ਉਦੋਂ ਤਕ ਭਰੋਸਾ ਨਾ ਕਰੋ ਜਦੋਂ ਤਕ ਸਰਕਾਰ ਵੱਲੋਂ ਕੋਈ ਅਧਿਕਾਰਿਕ ਐਲਾਨ ਨਹੀਂ ਹੁੰਦਾ। ਦੱਸਣਯੋਗ ਹੈ ਕਿ ਕੁਝ ਮੀਡੀਆ ਰਿਪੋਰਟਸ ਅਤੇ ਸੋਸ਼ਲ ਮੀਡੀਆ 'ਤੇ ਭਾਰਤੀ ਸਟੇਟ ਬੈਂਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਜਾ ਰਿਹਾ ਹੈ ਕਿ ਸਰਕਾਰ 2,000 ਰੁਪਏ ਦੇ ਨੋਟ ਨੂੰ ਵਾਪਸ ਲੈ ਸਕਦੀ ਹੈ। ਦਰਅਸਲ ਸਰਕਾਰ ਨੇ ਲੋਕਸਭਾ 'ਚ ਬਿਆਨ ਦਿੱਤਾ ਸੀ ਕਿ ਮਾਰਚ 2017 ਤਕ ਦੇਸ਼ 'ਚ ਛੋਟੀ ਕਰੰਸੀ ਦੇ ਕੁਲ 3,501 ਅਰਬ ਰੁਪਏ ਦੇ ਨੋਟ ਸਨ, ਇਸ ਬਿਆਨ ਦੇ ਆਧਾਰ 'ਤੇ sbi ਨੇ ਕਿਹਾ ਕਿ ਇਸ ਸਾਲ 8 ਦਸੰਬਰ ਤਕ ਦੇਸ਼ 'ਚ ਕੁਲ 13,334 ਅਰਬ ਰੁਪਏ ਦੇ ਨੋਟ ਅਰਥਵਿਵਸਥਾ 'ਚ ਹਨ। ਐੱਸ.ਬੀ.ਆਈ. ਨੇ ਆਪਣੀ ਰਿਪੋਰਟ 'ਚ ਕਿਹਾ ਕਿ ਵਿੱਤ ਮੰਤਰਾਲਾ ਨੇ ਲੋਕਸਭਾ 'ਚ ਕਿਹਾ ਕਿ RBI ਨੇ 8 ਦਸੰਬਰ ਤਕ 500 ਰੁਪਏ 1695.7 ਕਰੋੜ ਨੋਟ ਅਤੇ 2,000 ਰੁਪਏ 365.4 ਕਰੋੜ ਨੋਟ ਛਾਪੇ ਹਨ ਜਿਨ੍ਹਾਂ ਦੀ ਕੁਲ ਕੀਮਤ 15,787 ਅਰਬ ਰੁਪਏ ਹੈ। ਅਜਿਹੇ 'ਚ 8 ਦਸੰਬਰ ਤਕ ਛਾਪੇ ਗਏ ਨੋਟਾਂ ਦਾ ਅੰਕੜਾ 15,787 ਅਰਬ ਰੁਪਏ ਹੈ ਜਦ ਕਿ ਅਰਥਵਿਵਸਥਾ 'ਚ ਮੌਜੂਦ ਨੋਟਾਂ ਦਾ ਅੰਕੜਾ 13,324 ਅਰਬ ਰੁਪਏ ਹੈ। ਇਸ ਦਾ ਮਤਲਬ ਇਹ ਹੋਇਆ ਹੈ ਕਿ rbi ਨੇ ਵੀ ਹੋਰ ਵੀ 246.3 ਕਰੋੜ ਰੁਪਏ ਨੋਟ ਛਾਪੇ ਹਨ ਜਿਨ੍ਹਾਂ ਨੂੰ ਮਾਰਕੀਟ 'ਚ ਪੇਸ਼ ਨਹੀਂ ਕੀਤਾ ਗਿਆ ਹੈ।
