ਬੈਂਕਾਂ ਨੂੰ ਪੂੰਜੀ ਬਾਂਡ ਜ਼ਰੀਏ ਨਹੀਂ, ਨਕਦ ਦਿੱਤੀ ਜਾਣੀ ਚਾਹੀਦੀ ਹੈ : ਰੰਗਰਾਜਨ

11/30/2019 2:33:08 AM

ਹੈਦਰਾਬਾਦ (ਭਾਸ਼ਾ)-ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਸੀ. ਰੰਗਰਾਜਨ ਨੇ ਕਿਹਾ ਕਿ ਸਰਕਾਰੀ ਬੈਂਕਾਂ ਦੀ ਪੂੰਜੀ ਵਧਾਉਣ ਲਈ ਉਨ੍ਹਾਂ ਨੂੰ ਬਾਂਡ ਜਾਰੀ ਕਰਨ ਦੀ ਬਜਾਏ ਨਕਦ ਪੈਸਾ ਦਿੱਤਾ ਜਾਣਾ ਚਾਹੀਦਾ ਹੈ। ਧਿਆਨਦੇਣ ਯੋਗ ਹੈ ਕਿ ਨਿਰਮਲਾ ਸੀਤਾਰਮਨ ਨੇ ਅਗਸਤ ’ਚ ਐਲਾਨ ਕੀਤਾ ਸੀ ਕਿ ਸਰਕਾਰੀ ਬੈਂਕਾਂ ਨੂੰ 70,000 ਕਰੋਡ਼ ਰੁਪਏ ਦੀ ਪੂੰਜੀ ਸ਼ੁਰੂ ’ਚ ਹੀ ਮੁਹੱਈਆ ਕਰਵਾਈ ਜਾਵੇਗੀ। ਇਸ ਦਾ ਮਕਸਦ ਉਨ੍ਹਾਂ ਕੋਲ ਕਰਜ਼ਾ ਦੇਣ ਲਈ ਫੰਡ ਦੀ ਉਪਲੱਬਧਤਾ ਵਧਾਉਣਾ ਹੈ। ਰੰਗਰਾਜਨ ਇੱਥੇ ਬੈਂਕਾਂ ਦੇ ਫਸੇ ਕਰਜ਼ੇ (ਐੱਨ. ਪੀ. ਏ.) ਅਤੇ ਉਨ੍ਹਾਂ ਦੇ ਹੱਲ ’ਤੇ ਆਈ. ਸੀ. ਐੱਫ. ਏ. ਆਈ. ਫਾਊਂਡੇਸ਼ਨ ਫਾਰ ਹਾਇਰ ਐਜੂਕੇਸ਼ਨ ’ਚ ਆਯੋਜਿਤ ਪ੍ਰੋਗਰਾਮ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।


Karan Kumar

Content Editor

Related News