ਕਰਨਾਟਕ ’ਚ ਰਹਿ ਰਹੇ ਲੋਕਾਂ ਨੂੰ ਕੰਨੜ ਸਿੱਖਣੀ ਚਾਹੀਦੀ ਹੈ : ਸਿੱਧਰਮਈਆ
Friday, Jun 21, 2024 - 02:33 AM (IST)
ਬੈਂਗਲੁਰੂ - ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਲੋਕਾਂ ਨੂੰ ਆਪਣੀ ਮਾਂ ਬੋਲੀ ਬੋਲਣ ’ਤੇ ਮਾਣ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕੰਨੜ ਭਾਸ਼ਾ, ਜ਼ਮੀਨ ਅਤੇ ਪਾਣੀ ਨੂੰ ਬਚਾਉਣਾ ਹਰ ਕੰਨੜਿਗਾ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ’ਚ ਰਹਿਣ ਵਾਲੇ ਲੋਕਾਂ ਨੂੰ ਕੰਨੜ ਭਾਸ਼ਾ ਸਿੱਖਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਬਦਲਦੇ ਮੌਸਮ ਕਾਰਨ ਗਰਮੀ ਤੋਂ ਮਿਲੀ ਰਾਹਤ, ਤੂਫਾਨ ਦੀਆਂ ਘਟਨਾਵਾਂ 'ਚ 6 ਲੋਕਾਂ ਦੀ ਮੌਤ
ਉਨ੍ਹਾਂ ਸੂਬੇ ’ਚ ‘ਕੰਨੜ ਮਾਹੌਲ’ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਇੱਥੇ ਵਿਧਾਨ ਸਭਾ ਦੇ ਕੰਪਲੈਕਸ ’ਚ ਨਦਾ ਦੇਵੀ ਭੁਵਨੇਸ਼ਵਰੀ ਦੀ 25 ਫੁੱਟ ਉੱਚੀ ਕਾਂਸੀ ਦੀ ਮੂਰਤੀ ਦੀ ਉਸਾਰੀ ਲਈ ‘ਭੂਮੀ ਪੂਜਾ’ ਕਰਨ ਉਪਰੰਤ ਮੁੱਖ ਮੰਤਰੀ ਨੇ ਕਿਹਾ ਕਿ ਮਾਂ ਬੋਲੀ ਬੋਲਣਾ ਮਾਣ ਵਾਲੀ ਗੱਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਇਕ ਸੰਕਲਪ ਲਿਆ ਜਾਣਾ ਚਾਹੀਦਾ ਹੈ ਕਿ ਸੂਬੇ ’ਚ ਕੰਨੜ ਤੋਂ ਇਲਾਵਾ ਹੋਰ ਕੋਈ ਭਾਸ਼ਾ ਨਾ ਬੋਲੀ ਜਾਵੇ।’
ਇਹ ਵੀ ਪੜ੍ਹੋ- ਫਲਾਈਟ 'ਚ ਖਾਣੇ 'ਚ ਮਿਲੀ ਬਲੇਡ ਵਰਗੀ ਚੀਜ਼, ਤਾਜਸੈੱਟ ਨੂੰ ਨੋਟਿਸ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e