ਦੁਨੀਆ ਦੀਆਂ ਸਭ ਤੋਂ ਪਾਵਰਫੁਲ ਕਾਰੋਬਾਰੀ ਮਹਿਲਾਵਾਂ ਦੀ ਲਿਸਟ 'ਚ ਨੂਈ, ਕੋਚਰ ਅਤੇ ਸ਼ਿਖਾ

Wednesday, Sep 27, 2017 - 12:27 AM (IST)

ਦੁਨੀਆ ਦੀਆਂ ਸਭ ਤੋਂ ਪਾਵਰਫੁਲ ਕਾਰੋਬਾਰੀ ਮਹਿਲਾਵਾਂ ਦੀ ਲਿਸਟ 'ਚ ਨੂਈ, ਕੋਚਰ ਅਤੇ ਸ਼ਿਖਾ

ਨਿਊਯਾਰਕ-ਫਾਰਚੂਨ ਮੈਗਜ਼ੀਨ ਦੀ ਅਮਰੀਕਾ ਤੋਂ ਬਾਹਰ ਦੀਆਂ ਸਭ ਤੋਂ ਪਾਵਰਫੁਲ ਵੂਮੈੱਨ ਦੀ ਲਿਸਟ 'ਚ 2 ਭਾਰਤੀ ਔਰਤਾਂ ਚੰਦਾ ਕੋਚਰ ਅਤੇ ਸ਼ਿਖਾ ਸ਼ਰਮਾ ਨੇ ਜਗ੍ਹਾ ਬਣਾਈ ਹੈ। ਉਥੇ ਹੀ ਇੰਦਰਾ ਨੂਈ ਇਸ ਦੇ ਅਮਰੀਕੀ ਐਡੀਸ਼ਨ 'ਚ ਦੂਜੇ ਸਥਾਨ 'ਤੇ ਰਹੀ ਹੈ। ਅਮਰੀਕਾ ਤੋਂ ਬਾਹਰ ਦੀਆਂ ਸਭ ਤੋਂ ਜ਼ਿਆਦਾ ਪਾਵਰਫੁਲ ਬਿਜ਼ਨੈਸ ਵੁਮੈੱਨ ਦੀ ਲਿਸਟ 'ਚ ਬਾਂਕੋ ਸੈਨਟੈਂਡਰ ਗਰੁਪ ਦੀ ਐਗਜ਼ੀਕਿਊਟਿਵ ਚੇਅਰਪਰਸਨ ਐਨਾ ਬਾਟਿਨ ਟਾਪ 'ਤੇ ਰਹੀ ਹੈ, ਉਥੇ ਹੀ ਆਈ. ਸੀ. ਆਈ. ਸੀ. ਆਈ. ਬੈਂਕ ਦੀ ਕੋਚਰ 5ਵੇਂ ਅਤੇ ਐਕਸਿਸ ਬੈਂਕ ਦੀ ਸ਼ਿਖਾ ਸ਼ਰਮਾ 21ਵੇਂ ਸਥਾਨ 'ਤੇ ਰਹੀਆਂ ਹਨ।
ਪੈਪਸੀਕੋ ਦੀ ਚੇਅਰਪਰਸਨ ਅਤੇ ਸੀ. ਈ. ਓ. ਇੰਦਰਾ ਨੂਈ ਅਮਰੀਕਾ ਦੀਆਂ ਸਭ ਤੋਂ ਪਾਵਰਫੁਲ ਬਿਜ਼ਨੈਸ ਵੂਮੈੱਨ ਦੀ ਲਿਸਟ 'ਚ ਦੂਜੇ ਨੰਬਰ 'ਤੇ ਰਹੀ, ਉਨ੍ਹਾਂ ਤੋਂ ਅੱਗੇ ਜਨਰਲ ਮੋਟਰਸ ਦੀ ਚੇਅਰਪਰਸਨ ਅਤੇ ਸੀ. ਈ. ਓ. ਮੈਰੀ ਬੱਰਾ ਰਹੀ। ਲਾਕਹੀਡ ਮਾਰਟਿਨ ਦੀ ਚੇਅਰਪਰਸਨ, ਪ੍ਰੈਜ਼ੀਡੈਂਟ ਅਤੇ ਸੀ. ਈ. ਓ. ਮੈਰਿਲਿਨ ਹਿਉਸਨ ਤੀਸਰੇ ਸਥਾਨ 'ਤੇ ਰਹੀ ਹੈ।
ਕੋਚਰ ਅਤੇ ਸ਼ਰਮਾ ਦੀ ਤਾਰੀਫ 'ਚ ਕੀਤੀਆਂ ਇਹ ਗੱਲਾਂ : ਫਾਰਚੂਨ ਨੇ ਆਈ. ਸੀ. ਆਈ. ਸੀ. ਆਈ. ਬੈਂਕ ਦੀ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਕੋਚਰ ਦੇ ਸਬੰਧ 'ਚ ਕਿਹਾ ਕਿ ਉਹ ਬੀਤੇ 8 ਸਾਲਾਂ ਤੋਂ ਭਾਰਤ ਦੇ ਸਭ ਤੋਂ ਵੱਡੇ ਪ੍ਰਾਈਵੇਟ ਬੈਂਕ ਦੀ ਅਗਵਾਈ ਕਰ ਰਹੀ ਹੈ ਅਤੇ ਉਨ੍ਹਾਂ ਦੀ ਅਗਵਾਈ 'ਚ ਬੈਂਕ ਲਗਾਤਾਰ ਅੱਗੇ ਵਧ ਰਿਹਾ ਹੈ। ਐਕਸਿਸ ਬੈਂਕ ਦੀ ਐੱਮ. ਡੀ. ਅਤੇ ਸੀ. ਈ. ਓ. ਸ਼ਰਮਾ ਬਾਰੇ ਫਾਰਚੂਨ ਨੇ ਕਿਹਾ ਕਿ ਅਜੇ ਤੱਕ ਉਹ ਸੀ. ਈ. ਓ. ਬਣੀ ਹੋਈ ਹੈ ਅਤੇ ਹੁਣ ਬੈਂਕ ਦੀਆਂ ਡਿਜੀਟਲ ਸੇਵਾਵਾਂ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਜਿਸ 'ਚ ਡਿਜੀਟਲ ਪੇਮੈਂਟ ਐਪ ਦੀ ਪਹੁੰਚ ਵਧਾਉਣਾ ਸ਼ਾਮਿਲ ਹੈ।
ਅਮਰੀਕੀ ਲਿਸਟ 'ਚ 26 ਸੀ. ਈ. ਓਜ਼ : ਅਮਰੀਕੀ ਲਿਸਟ 'ਚ 1.1 ਲੱਖ ਕਰੋੜ ਡਾਲਰ ਮਾਰਕੀਟ ਕੈਪ ਨੂੰ ਕੰਟਰੋਲ ਕਰਨ ਵਾਲੀਆਂ 26 ਸੀ. ਈ. ਓਜ਼ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ 'ਚ 7 ਨੂੰ ਪਹਿਲੀ ਵਾਰ ਜਗ੍ਹਾ ਮਿਲੀ ਹੈ। ਉਥੇ ਹੀ ਇਕ ਨੇ ਵਾਪਸੀ ਕੀਤੀ ਹੈ ਅਤੇ 9 ਔਰਤਾਂ ਟੈੱਕ ਇੰਡਸਟਰੀ ਦੀਆਂ ਹਨ।


Related News