ਮਿਡਲ ਈਸਟ ਜੰਗ ਦਾ ਅਸਰ: ਸਿਲੰਡਰਾਂ ਦੀ ਕਮੀ ਨੇ ਵਧਾਈਆਂ ਬੇਕਰੀ ਉਤਪਾਦਕਾਂ ਦੀਆਂ ਮੁਸ਼ਕਲਾਂ
Monday, Mar 23, 2026 - 10:58 AM (IST)
ਲੁਧਿਆਣਾ (ਸੁਧੀਰ) : ਪਿਛਲੇ ਕੁਝ ਦਿਨਾਂ ਤੋਂ ਅਮਰੀਕਾ-ਇਜ਼ਰਾਈਲ ਤੇ ਈਰਾਨ ਵਿਚਕਾਰ ਚੱਲ ਰਹੇ ਤਣਾਅ ਅਤੇ ਯੁੱਧ ਦਾ ਵਪਾਰ ’ਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਯੁੱਧ ਕਾਰਨ ਕਮਰਸ਼ੀਅਲ ਐੱੱਲ.ਪੀ.ਜੀ. ਸਿਲੰਡਰਾਂ ਦੀ ਘਾਟ ਕਾਰਨ ਹੋਟਲ, ਰੈਸਟੋਰੈਂਟ ਤੇ ਬੇਕਰੀ ਉਤਪਾਦਕਾਂ ਲਈ ਗੰਭੀਰ ਸੰਕਟ ਪੈਦਾ ਹੋ ਗਿਆ ਹੈ। ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰਾਂ ’ਤੇ ਪਾਬੰਦੀ ਦੀਆਂ ਰਿਪੋਰਟਾਂ ਤੋਂ ਬਾਅਦ ਬੇਕਰੀ ਉਤਪਾਦਕਾਂ ਵਿਚ ਘਬਰਾਹਟ ਦਾ ਮਾਹੌਲ ਪੈਦਾ ਹੋ ਗਿਆ ਹੈ। ਕਈ ਥਾਵਾਂ ’ਤੇ ਐੱਲ.ਪੀ.ਜੀ. ਸਿਲੰਡਰਾਂ ਨੂੰ ਬਲ਼ੈਕ ਵਿੱਚ ਵੇਚੇ ਜਾਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਬੇਕਰੀ ਪ੍ਵੋਡਕਟਸ ਵਿੱਚ ਯੂਜ ਹੋਣ ਵਾਲੇ ਸਾਮਾਨ ਦੀਆਂ ਵਧਦੀਆਂ ਕੀਮਤਾਂ ਅਤੇ ਕਮਰਸ਼ੀਅਲ ਐੱਲ.ਪੀ.ਜੀ. ਗੈਸ ਸਿਲੰਡਰਾਂ ਦੀ ਘਾਟ ਕਾਰਨ ਬੇਕਰੀ ਉਤਪਾਦਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਜ਼ਬਰਦਸਤ ਧਮਾਕੇ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ! ਸੁੱਤੇ ਪਏ ਵਿਅਕਤੀ ਦੀ ਦਰਦਨਾਕ ਮੌਤ
ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਲੁਧਿਆਣਾ ਬੇਕਰੀ ਐਸੋਸੀਏਸ਼ਨ ਨੇ ਗਿੱਲ ਰੋਡ ’ਤੇ ਮੀਟਿੰਗ ਦਾ ਆਯੋਜਨ ਕੀਤਾ। ਲੁਧਿਆਣਾ ਬੇਕਰੀ ਐਸੋਸੀਏਸ਼ਨ ਦੇ ਮੈਂਬਰ ਵਿਕਰਮ ਮਲਿਕ, ਅਜੀਤ ਸਿੰਘ, ਰਾਜ ਕੁਮਾਰ ਅਰੋੜਾ, ਗਿੰਨੀ ਵਾਲੀਆ ਅਤੇ ਪਵਨ ਕੁਮਾਰ ਨੇ ਕਿਹਾ ਕਿ ਸਿਲੰਡਰਾਂ ਦੀ ਘਾਟ ਕਾਰਨ, ਬਹੁਤ ਸਾਰੇ ਬੇਕਰੀ ਉਤਪਾਦਕ ਬੰਦ ਹੋਣ ਦੀ ਸਥਿਤੀ ਵਿੱਚ ਪਹੁੰਚ ਗਏ ਹਨ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਬੇਕਰੀ ਵਿੱਚ ਯੂਜ ਹੋਣ ਵਾਲੇ ਸਾਮਾਨ ਦੇ ਰੇਟ ਵਧਣ ਤੇ ਖ਼ਰਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੇਕਰੀ ਉਤਪਾਦਾਂ ਦੀਆਂ ਕੀਮਤਾਂ ਵਧਾਈਆਂ ਜਾਣਗੀਆਂ। ਇਸ ਮੌਕੇ ਲੁਧਿਆਣਾ ਬੇਕਰੀ ਐਸੋਸੀਏਸ਼ਨ ਦੇ ਮੈਂਬਰ ਗੁਰਮੀਤ ਸਿੰਘ, ਰਵਿੰਦਰ, ਸਚਿਨ ਬੱਤਰਾ ਤੇ ਜੈ ਸਿੰਘ ਵੀ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
