RBI ਨੇ 100 ਰੁ:, 10 ਰੁ: ਤੇ 5 ਰੁ: ਦੇ ਪੁਰਾਣੇ ਨੋਟਾਂ ਨੂੰ ਲੈ ਕੇ ਆਖੀ ਵੱਡੀ ਗੱਲ
Monday, Jan 25, 2021 - 08:55 PM (IST)
ਨਵੀਂ ਦਿੱਲੀ- ਜੇਕਰ ਤੁਹਾਡੇ ਕੋਲ ਸੌ, ਦਸ ਅਤੇ ਪੰਜ ਰੁਪਏ ਦੇ ਪੁਰਾਣੇ ਨੋਟ ਹਨ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਭਾਰਤੀ ਰਿਜ਼ਰਵ ਬੈਂਕ ਨੇ ਅੱਜ ਸਪੱਸ਼ਟ ਕੀਤਾ ਹੈ ਕਿ 100 ਰੁਪਏ, 10 ਰੁਪਏ ਅਤੇ 5 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕਰਨ ਦਾ ਕੋਈ ਇਰਾਦਾ ਨਹੀਂ ਹੈ।
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਕ ਟਵੀਟ ਵਿਚ ਇਹ ਸਪੱਸ਼ਟ ਕੀਤਾ ਹੈ ਕਿ 100 ਰੁਪਏ, 10 ਰੁਪਏ ਅਤੇ 5 ਰੁਪਏ ਦੇ ਪੁਰਾਣੇ ਨੋਟਾਂ ਨੂੰ ਸਰਕੂਲੇਸ਼ਨ ਵਿਚੋਂ ਬਾਹਰ ਨਹੀਂ ਕੀਤਾ ਜਾ ਰਿਹਾ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਪੁਰਾਣੇ ਨੋਟਾਂ ਨੂੰ ਸਿਸਟਮ ਵਿਚੋਂ ਹਟਾਉਣ ਸਬੰਧੀ ਖ਼ਬਰਾਂ ਗਲਤ ਹਨ, ਇਸ ਤਰ੍ਹਾਂ ਦਾ ਕੋਈ ਇਰਾਦਾ ਨਹੀਂ ਹੈ।
With regard to reports in certain sections of media on withdrawal of old series of ₹100, ₹10 & ₹5 banknotes from circulation in near future, it is clarified that such reports are incorrect.
— ReserveBankOfIndia (@RBI) January 25, 2021
ਇਹ ਵੀ ਪੜ੍ਹੋ- ਸਰਾਫਾ ਬਾਜ਼ਰ 'ਚ ਸੋਨੇ ਦੀ ਕੀਮਤ ਡਿੱਗੀ, ਚਾਂਦੀ 'ਚ ਹਲਕਾ ਵਾਧਾ, ਵੇਖੋ ਮੁੱਲ
ਇਸ ਤੋਂ ਇਲਾਵਾ ਪ੍ਰੈਸ ਇਨਫਰਮੇਸ਼ਨ ਬਿਊਰੋ (ਪੀ. ਆਈ. ਬੀ.) ਨੇ ਵੀ ਆਰ. ਬੀ. ਆਈ. ਵੱਲੋਂ ਪੁਰਾਣੇ 100 ਰੁਪਏ, 5 ਰੁਪਏ ਅਤੇ 10 ਰੁਪਏ ਦੇ ਨੋਟ ਬੰਦ ਕਰਨ ਦੀਆਂ ਰਿਪੋਰਟਾਂ ਨੂੰ ਗਲ਼ਤ ਕਰਾਰ ਦਿੱਤਾ ਹੈ। ਪੀ. ਆਈ. ਬੀ. ਨੇ ਟਵੀਟ ਵਿਚ ਕਿਹਾ, ''ਕੁਝ ਰਿਪੋਰਟਾਂ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਰ. ਬੀ. ਆਈ. ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, 100, 10 ਅਤੇ 5 ਰੁਪਏ ਦੇ ਪੁਰਾਣੇ ਨੋਟ ਮਾਰਚ 2021 ਤੋਂ ਨਹੀਂ ਚੱਲਣਗੇ, ਇਹ ਦਾਅਵਾ ਫਰਜ਼ੀ ਹੈ।''
ਇਹ ਵੀ ਪੜ੍ਹੋ- ATM 'ਚੋਂ ਪੈਸੇ ਨਾ ਨਿਕਲਣ 'ਤੇ ਲੱਗਣ ਵਾਲਾ ਚਾਰਜ ਹੋ ਸਕਦਾ ਹੈ ਖ਼ਤਮ
►RBI ਦੇ ਜਵਾਬ ਨਾਲ ਮਿਲੀ ਰਾਹਤ ਬਾਰੇ ਕੁਮੈਂਟ ਬਾਕਸ 'ਚ ਦਿਓ ਟਿਪਣੀ