ਭੁਗਤਾਨ ਲਈ ਜ਼ਰੂਰੀ ਨਹੀਂ ਮੋਬਾਇਲ ਨੰਬਰ ਅਤੇ ਬੈਂਕ ਡਿਟੇਲ

Tuesday, Sep 26, 2017 - 12:07 AM (IST)

ਭੁਗਤਾਨ ਲਈ ਜ਼ਰੂਰੀ ਨਹੀਂ ਮੋਬਾਇਲ ਨੰਬਰ ਅਤੇ ਬੈਂਕ ਡਿਟੇਲ

ਨਵੀਂ ਦਿੱਲੀ-ਕੈਸ਼ਲੈੱਸ ਟਰਾਂਜ਼ੈਕਸ਼ਨ ਨੂੰ ਵਧਾਉਣ ਲਈ ਹੁਣ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨਵੀਂ ਤਕਨੀਕ 'ਤੇ ਕੰਮ ਕਰ ਰਿਹਾ ਹੈ, ਜਿਸ ਦੇ ਰਾਹੀਂ ਕਿਸੇ ਤਰ੍ਹਾਂ ਦਾ ਭੁਗਤਾਨ ਕਰਨ ਲਈ ਯੂਜ਼ਰ ਮੋਬਾਇਲ ਨੰਬਰ ਅਤੇ ਕਿਊ. ਆਰ. ਕੋਡ ਸਕੈਨ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਯਾਨੀ ਸਿਰਫ 2 ਫੋਨਸ ਦੇ ਆਪਸ 'ਚ ਸੰਪਰਕ 'ਚ ਆਉਣ ਨਾਲ ਹੀ ਭੁਗਤਾਨ ਹੋ ਜਾਵੇਗਾ। ਜਿਸ ਤਰ੍ਹਾਂ ਗੂਗਲ ਨੇ ਤੇਜ਼ ਐਪ ਨੂੰ ਲਾਂਚ ਕੀਤਾ ਹੈ, ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਇਸ ਨਵੀਂ ਤਕਨੀਕ ਦੇ ਰਾਹੀਂ ਆਪਣੇ ਯੂ. ਪੀ. ਆਈ. ਅਤੇ ਭੀਮ ਐਪ ਭੁਗਤਾਨ ਸਾਲਿਊਸ਼ਨ ਨੂੰ ਕਿਤੇ ਜ਼ਿਆਦਾ ਆਧੁਨਿਕ ਕਰਨਾ ਚਾਹੁੰਦਾ ਹੈ।
ਜਾਣਕਾਰੀ ਅਨੁਸਾਰ ਸਰਕਾਰ ਯੂ. ਪੀ. ਆਈ. ਅਤੇ ਭੀਮ ਐਪ ਲਈ ਐਡਵਾਂਸ ਪੇਮੈਂਟ ਸਾਲਿਊਸ਼ਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਨਵੇਂ ਪੇਮੈਂਟ ਸਾਲਿਊਸ਼ਨ 'ਚ ਯੂਜ਼ਰ ਨੂੰ ਖਰੀਦਦਾਰੀ ਅਤੇ ਭੁਗਤਾਨ ਲਈ ਮੋਬਾਇਲ ਨੰਬਰ, ਈ-ਮੇਲ ਅਤੇ ਬੈਂਕ ਡਿਟੇਲਸ ਦੇਣ ਦੀ ਜ਼ਰੂਰਤ ਨਹੀਂ ਪਵੇਗੀ। ਇਸ ਲਈ ਯੂ. ਪੀ. ਆਈ. ਨੇ ਕੰਪਨੀਆਂ ਤੋਂ ਬੋਲੀਆਂ ਮੰਗੀਆਂ ਹਨ ਤਾਂ ਕਿ ਨਵਾਂ ਪੇਮੈਂਟ ਸਾਲਿਊਸ਼ਨ ਡਿਵੈਲਪ ਕੀਤਾ ਜਾ ਸਕੇ।


Related News