ਇੰਡੀਗੋ ਪ੍ਰਮੋਟਰਾਂ ਵਿਚਾਲੇ ਮੱਤਭੇਦ ਨਹੀਂ : ਦੱਤਾ

Friday, Jul 19, 2019 - 10:32 PM (IST)

ਇੰਡੀਗੋ ਪ੍ਰਮੋਟਰਾਂ ਵਿਚਾਲੇ ਮੱਤਭੇਦ ਨਹੀਂ : ਦੱਤਾ

ਨਵੀਂ ਦਿੱਲੀ— ਏਅਰਲਾਈਨ ਦੀ ਵਾਧਾ ਰਣਨੀਤੀ ਨੂੰ ਲੈ ਕੇ ਪ੍ਰਮੋਟਰਾਂ ਵਿਚਾਲੇ ਕੋਈ ਮੱਤਭੇਦ ਨਹੀਂ ਹੈ। ਇੰਡੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਰੋਨੋਜੋਏ ਦੱਤਾ ਨੇ ਇਹ ਜਾਣਕਾਰੀ ਦਿੱਤੀ। ਕੰਪਨੀ ਦੇ ਨਿਰਦੇਸ਼ਕ ਮੰਡਲ ਦੀ ਹੋਈ ਬੈਠਕ ’ਚ ਦੱਤਾ ਨੇ ਜ਼ੋਰ ਦਿੱਤਾ ਕਿ ਏਅਰਲਾਈਨ ਦੀ ਵਾਧਾ ਰਣਨੀਤੀ ਨੂੰ ਲੈ ਕੇ ਪ੍ਰਮੋਟਰਾਂ ਵਿਚਾਲੇ ਕੋਈ ਮੱਤਭੇਦ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿਰਦੇਸ਼ਕ ਮੰਡਲ ਦੀ ਬੈਠਕ ’ਚ ਸਾਰੇ ਮੁੱਦਿਆਂ ’ਤੇ ਗੱਲਬਾਤ ਹੋ ਰਹੀ ਹੈ। ਨਿਰਦੇਸ਼ਕ ਮੰਡਲ ਦੀ ਬੈਠਕ ਸ਼ਨੀਵਾਰ ਨੂੰ ਵੀ ਜਾਰੀ ਰਹੇਗੀ। ਦੱਸਣਯੋਗ ਹੈ ਕਿ ਇੰਡੀਗੋ ਏਅਰਲਾਈਨ ਦਾ ਸੰਚਾਲਨ ਕਰਨ ਵਾਲੀ ਇਸ ਕੰਪਨੀ ਦੇ ਪ੍ਰਮੋਟਰਾਂ ਰਾਕੇਸ਼ ਗੰਗਵਾਲ ਅਤੇ ਰਾਹੁਲ ਭਾਟੀਆ ’ਚ ਦੋਸ਼-ਪ੍ਰਤਿਦੋਸ਼ ਦਾ ਦੌਰ ਜਾਰੀ ਰਹਿਣ ਦਰਮਿਆਨ ਨਿਰਦੇਸ਼ਕ ਮੰਡਲ ਦੀ ਇਹ ਬੈਠਕ ਹੋਈ ਹੈ।


author

Inder Prajapati

Content Editor

Related News