Jio ਨੇ ਫਿਰ ਕੀਤਾ ਵੱਡਾ ਐਲਾਨ, ਹੁਣ ਇਨ੍ਹਾਂ ਗਾਹਕਾਂ ਨੂੰ ਦਿੱਤੀ ਰਾਹਤ

10/11/2019 11:08:02 AM

ਗੈਜੇਟ ਡੈਸਕ– ਰਿਲਾਇੰਸ ਜਿਓ ਨੇ ਇਕ ਵਾਰ ਫਿਰ ਆਪਣੇ ਗਾਹਕਾਂ ਲਈ ਵੱਡਾ ਐਲਾਨ ਕੀਤਾ ਹੈ। ਰਿਲਾਇੰਸ ਜਿਓ ਵਲੋਂ ਕਿਹਾ ਗਿਆ ਹੈ ਕਿ ਉਸ ਦੇ ਜਿਨ੍ਹਾਂ ਗਾਹਕਾਂ ਨੇ 9 ਅਕਤੂਬਰ ਜਾਂ ਉਸ ਤੋਂ ਪਹਿਲਾਂ ਆਪਣੇ ਨੰਬਰ ’ਤੇ ਰੀਚਾਰਜ ਕਰਵਾਇਆ ਹੈ ਤਾਂ ਉਹ ਗਾਹਕ ਉਸ ਰੀਚਾਰਜ ਪਲਾਨ ਦੇ ਖਤਮ ਹੋਣ ਤਕ (Non Jio Users) ਦੂਜੇ ਨੈੱਟਵਰਕ ’ਤੇ ਵੀ ਫ੍ਰੀ ਕਾਲਿੰਗ ਕਰ ਸਕਣਗੇ। ਹਾਲਾਂਕਿ ਜਦੋਂ ਇਹ ਪਲਾਨ ਖਤਮ ਹੋ ਜਾਵੇਗਾ ਤਾਂ ਗਾਹਕਾਂ ਨੂੰ ਦੂਜੇ ਨੈੱਟਵਰਕ ’ਤੇ ਕਾਲਿੰਗ ਕਰਨ ਲਈ ਪੈਸੇ ਦੇਣੇ ਹੋਣਗੇ। ਰਿਲਾਇੰਸ ਜਿਓ ਵਲੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ।

ਦੱਸ ਦੇਈਏ ਕਿ 9 ਅਕਤੂਬਰ ਨੂੰ ਰਿਲਾਇੰਸ ਜਿਓ ਨੇ ਐਲਾਨ ਕੀਤਾ ਸੀ ਕਿ ਹੁਣ ਜਿਓ ਗਾਹਕਾਂ ਨੂੰ ਦੂਜੇ ਨੈੱਟਵਰਕ ’ਤੇ ਕਾਲ ਕਰਨ ਲਈ ਪੈਸੇ ਦੇਣੋ ਹੋਣਗੇ। ਦਰਅਸਲ, ਇੰਟਰਕੁਨੈਕਟ ਯੂਸੇਜ਼ ਚਾਰਜ (IUC) ਦੇ ਨਿਯਮ ਤਹਿਤ ਇਕ ਨੈੱਟਵਰਕ ਤੋਂ ਦੂਜੇ ਨੈੱਟਵਰਕ ’ਤੇ ਕਾਲ ਕਰਨ ਵਾਲੇ ਨੂੰ 6 ਪੈਸੇ ਪ੍ਰਤੀ ਮਿੰਟ ਦੇ ਹਿਸਾਬ ਨਾਲ ਭੁਗਤਾਨ ਕਰਨਾ ਹੁੰਦਾ ਹੈ। ਹੁਣ ਤਕ ਜਿਓ ਆਪਣੇ ਵਲੋਂ ਹੀ ਇਹ ਭੁਗਤਾਨ ਕਰ ਰਿਹਾ ਸੀ। 

-ਹਾਲਾਂਕਿ, ਜਿਓ ਨੇ ਆਪਣੇ ਗਾਹਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਹ ਸ਼ੁਲਕ ਉਦੋਂ ਤਕ ਜਾਰੀ ਰਹੇਗਾ, ਜਦੋਂ ਤਕ ਆਈ.ਯੂ.ਸੀ. ਦਾ ਚਾਰਜ ਘੱਟ ਕੇ ਜ਼ੀਰੋ ਨਹੀਂ ਹੋ ਜਾਂਦਾ। 

 

ਫ੍ਰੀ ਡਾਟਾ ਦਾ ਐਲਾਨ
ਹਾਲਾਂਕਿ, ਇਨ੍ਹਾਂ ਚਾਰਜਿਸ ਦਾ ਗਾਹਕਾਂ ’ਤੇ ਕਿਸੇ ਵੀ ਤਰ੍ਹਾਂ ਦਾ ਕੋਈ ਅਸਰ ਨਾ ਪੈਣ ਦੀ ਉਮੀਦ ਹੈ ਕਿਉਂਕਿ ਰਿਲਾਇੰਸ ਨੇ ਜੋ ਟਾਪ-ਅਪ ਇਸ ਲਈ ਜਾਰੀ ਕੀਤਾ ਹੈ, ਉਸ ਵਿਚ ਪ੍ਰਾਈਜ਼ ਦੇ ਹਿਸਾਬ ਨਾਲ ਗਾਹਕਾਂ ਨੂੰ ਫ੍ਰੀ ਡਾਟਾ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਜਿਓ ਨੇ ਇਸ ਲਈ 10, 20, 50 ਅਤੇ 100 ਰੁਪਏ ਦੇ ਟਾਪ-ੱਪ ਜਾਰੀ ਕੀਤੇ ਹਨ। ਇਨ੍ਹਾਂ ਟਾਪ-ਅਪਸ ਦਾ ਇਸਤੇਮਾਲ ਕਰਕੇ ਗਾਹਕ ਦੂਜੇ ਨੈੱਟਵਰਕ ਦੇ ਗਾਹਕਾਂ ਨਾਲ ਗੱਲ ਕਰ ਸਕਣਗੇ। ਇਸ ਦੇ ਬਾਵਜੂਦ ਜਿਓ ਨੇ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਗਾਹਕਾਂ ’ਤੇ ਜ਼ਿਆਦਾ ਅਸਰ ਨਾ ਪਵੇ, ਇਸ ਲਈ ਜਿਓ ਨੇ ਫ੍ਰੀ ਡਾਟਾ ਉਪਲੱਬਧ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਟਾਪ-ਅਪ ’ਚ 10 ਰੁਪਏ ’ਚ 1  ਜੀ.ਬੀ., 20 ਰੁਪਏ ’ਚ 2 ਜੀ.ਬੀ. 50 ਰੁਪਏ ’ਚ 5 ਜੀ.ਬੀ. ਅਤੇ 100 ਰੁਪਏ ’ਚ 10 ਜੀ.ਬੀ. ਡਾਟਾ ਮਿਲੇਗਾ। 


Related News