ਕਿਸੇ ਪੂੰਜੀਪਤੀ ਦਾ ਕਰਜ਼ਾ ਮੁਆਫ ਨਹੀਂ ਕੀਤਾ : ਜੇਤਲੀ
Tuesday, Nov 28, 2017 - 11:34 PM (IST)
ਨਵੀਂ ਦਿੱਲੀ— ਪੂੰਜੀਪਤੀਆਂ ਦੇ ਕਰਜ਼ੇ ਮੁਆਫ ਕੀਤੇ ਜਾਣ ਦੇ ਸਬੰਧ 'ਚਪਿਛਲੇ ਕੁਝ ਦਿਨਾਂ ਤੋਂ ਰਾਜਨੀਤਕ ਗਲਿਆਰੇ 'ਚ ਜਾਰੀ ਬਿਆਨਬਾਜ਼ੀ ਦੌਰਾਨ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਸਾਫ ਸ਼ਬਦਾਂ 'ਚ ਕਿਹਾ ਕਿ ਜਾਣਬੁਝ ਕੇ ਕਰਜ਼ਾ ਨਾ ਚੁਕਾਉਣ ਵਾਲੇ ਇਕ ਵੀ ਪੂੰਜੀਪਤੀ ਦਾ ਕਰਜ਼ਾ ਮੁਆਫ ਨਹੀਂ ਕੀਤਾ ਗਿਆ ਹੈ ਬਲਕਿ 12 ਵੱਡੇ ਡਿਫਾਲਟਰਾਂ ਤੋਂ 1.75 ਲੱਖ ਕਰੋੜ ਰੁਪਏ ਦੀ ਵਸੂਲੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
ਗੁਜਰਾਤ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਕਾਂਗਰਸ ਵੱਲੋਂ ਇਸ ਮੁੱਦੇ ਨੂੰ ਉਠਾਏ ਜਾਣ ਤੋਂ ਬਾਅਦ ਵਿੱਤ ਮੰਤਰੀ ਨੇ ਇਸ 'ਤੇ ਇਕ ਲੇਖ ਲਿਖਿਆ, ਜਿਸ 'ਚ ਉਨ੍ਹਾਂ ਵੱਡੇ ਪੂੰਜੀਪਤੀਆਂ ਦੇ ਕਰਜ਼ੇ ਮੁਆਫ ਕੀਤੇ ਜਾਣ ਦਾ ਪੁਰਜ਼ੋਰ ਵਿਰੋਧ ਕਰਦੇ ਹੋਏ ਬੈਂਕ ਕਰਜ਼ੇ ਦੇ ਸਬੰਧ 'ਚ ਅੰਕੜੇ ਦਿੱਤੇ ਹਨ।
ਸਰਕਾਰ ਦੇ ਕਦਮਾਂ ਨਾਲ ਅਰਥਵਿਵਸਥਾ ਹਰ ਦਿਨ ਰਸਮੀ ਪ੍ਰਣਾਲੀ ਵੱਲ ਵਧ ਰਹੀ ਹੈ
ਜੇਤਲੀ ਨੇ ਕਿਹਾ ਕਿ ਸੁਧਾਰਾਂ ਦੀ ਦਿਸ਼ਾ 'ਚ ਵਧਾਏ ਗਏ ਸਰਕਾਰ ਦੇ ਕਦਮਾਂ ਨਾਲ ਅੱਜ ਭਾਰੀ ਅਰਥਵਿਵਸਥਾ 'ਚ ਸੰਗਠਿਤ ਖੇਤਰ ਦਾ ਹਰ ਦਿਨ ਵਿਸਤਾਰ ਹੋ ਰਿਹਾ ਹੈ। ਉਨ੍ਹਾਂ ਅੱਜ ਇੱਥੇ ਨਿੱਜੀ ਖੇਤਰ ਦੀ ਆਨਲਾਈਨ ਭੁਗਤਾਨ ਸੇਵੀ ਕੰਪਨੀ ਪੇਟੀਐੱਮ ਦੇ ਭੁਗਤਾਨ ਬੈਂਕ ਦਾ ਉਦਘਾਟਨ ਕਰਦੇ ਹੋਏ ਕਿਹਾ, ''ਭਾਰਤੀ ਇਤਿਹਾਸ 'ਚ ਨਵੇਂ ਅਧਿਆਏ ਦੀ ਸ਼ੁਰੂਆਤ ਹੋਈ ਹੈ, ਹਰ ਦਿਨ ਕੁਝ ਨਾ ਕੁਝ ਅਜਿਹਾ ਹੋ ਰਿਹਾ ਹੈ ਜੋ ਭਾਰਤੀ ਅਰਥਵਿਵਸਥਾ 'ਚ ਰਸਮੀ ਤਰੀਕੇ ਨਾਲ ਕਾਰੋਬਾਰ ਨੂੰ ਬੜ੍ਹਾਵਾ ਦੇਣ 'ਚ ਮਦਦਗਾਰ ਹੋਣਗੇ।
