ਅਮਰੀਕਾ ਨੂੰ ਬਰਾਮਦ ਹੋਣ ਵਾਲੇ ਸ਼ਹਿਦ ਲਈ ਲਾਜ਼ਮੀ ਹੋਈ NMR ਜਾਂਚ

Monday, Mar 02, 2020 - 11:46 AM (IST)

ਅਮਰੀਕਾ ਨੂੰ ਬਰਾਮਦ ਹੋਣ ਵਾਲੇ ਸ਼ਹਿਦ ਲਈ ਲਾਜ਼ਮੀ ਹੋਈ NMR ਜਾਂਚ

ਨਵੀਂ ਦਿੱਲੀ — ਵਣਜ ਮੰਤਰਾਲਾ ਦੀ ਏਜੰਸੀ ਬਰਾਮਦ ਜਾਂਚ ਪ੍ਰੀਸ਼ਦ (ਈ. ਆਈ. ਸੀ.) ਨੇ ਅਮਰੀਕਾ ਨੂੰ ਬਰਾਮਦ ਹੋਣ ਵਾਲੇ ਸ਼ਹਿਦ ਦੀ ਸ਼ੁੱਧਤਾ ਜਾਂਚ ਲਾਜ਼ਮੀ ਰੂਪ ਨਾਲ ‘ਨਿਊਕਲੀਅਰ ਮੈਗਨੈਟਿਕ ਰੇਜੋਨੇਂਸ ਸਪੈਕਟ੍ਰੋਸਕੋਪੀ’ (ਐੱਨ. ਐੱਮ. ਆਰ.) ਪ੍ਰਣਾਲੀ ਤੋਂ ਕਰਨ ਦਾ ਫੈਸਲਾ ਕੀਤਾ ਹੈ।

ਮੰਤਰਾਲਾ ਦੇ ਸੂਤਰਾਂ ਨੇ ਕਿਹਾ ਕਿ ਅਮਰੀਕਾ ਨੂੰ ਬਰਾਮਦ ਹੋਣ ਵਾਲੇ ਸ਼ਹਿਦ ਲਈ ਐੱਨ. ਐੱਮ. ਆਰ. ਜਾਂਚ ਨੂੰ 1 ਅਗਸਤ ਤੋਂ ਲਾਜ਼ਮੀ ਕਰਨ ਲਈ ਬਰਾਮਦਕਾਰਾਂ ਨੂੰ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ। ਉਮੀਦ ਹੈ ਕਿ ਇਸ ਫੈਸਲੇ ਨਾਲ ਦੇਸ਼ ਦੇ ਈਮਾਨਦਾਰ ਸ਼ਹਿਦ ਉਤਪਾਦਕਾਂ ਅਤੇ ਮਧੂਮੱਖੀ ਪਾਲਣ ਕਰਨ ਵਾਲੇ ਕਿਸਾਨਾਂ ਨੂੰ ਫਾਇਦਾ ਹੋਵੇਗਾ।

ਸੂਤਰਾਂ ਨੇ ਕਿਹਾ,‘‘ਇਸ ਜਾਂਚ ਜ਼ਰੀਏ ਅਮਰੀਕਾ ਨੂੰ ਬਰਾਮਦ ਹੋਣ ਵਾਲੇ ਸ਼ਹਿਦ ’ਚ ਕਿਸੇ ਵੀ ਮਿਲਾਵਟ, ਸ਼ਹਿਦ ਉਤਪਾਦਨ ਦੀ ਜਗ੍ਹਾ ਅਤੇ ਫੁਲ ਆਦਿ ਦੇ ਬਾਰੇ ’ਚ ਅਹਿਮ ਸੂਚਨਾਵਾਂ ਜੁਟਾਈਆਂ ਜਾ ਸਕਦੀਆਂ ਹਨ।’’

ਸੂਤਰਾਂ ਨੇ ਕਿਹਾ,‘‘ਮਿਲਾਵਟੀ ਸ਼ਹਿਦ ਦੀ ਸ਼ਿਕਾਇਤ ’ਤੇ ਅਮਰੀਕਾ ’ਚ ਇਕ ਖੇਮਾ ਭਾਰਤ, ਯੂਕਰੇਨ, ਵੀਅਤਨਾਮ ਵਰਗੇ ਦੇਸ਼ਾਂ ਦੇ ਸ਼ਹਿਦ ’ਤੇ ਡਪਿੰਗ-ਰੋਕੂ ਫੀਸ ਲਵਾਉਣ ਦੀ ਕੋਸ਼ਿਸ਼ ’ਚ ਲੱਗਾ ਹੈ। ਇਸ ਨਾਲ ਦੇਸ਼ ਦੇ ਸ਼ਹਿਦ ਬਰਾਮਦਕਾਰਾਂ ਅਤੇ ਸ਼ਹਿਦ ਉਤਪਾਦਕ ਕਿਸਾਨਾਂ ਨੂੰ ਨੁਕਸਾਨ ਹੋਣ ਦਾ ਖਤਰਾ ਸੀ। ਅਜਿਹੇ ’ਚ ਅਮਰੀਕਾ ਭੇਜੇ ਜਾਣ ਵਾਲੇ ਸ਼ਹਿਦ ਦੀ ਐੱਨ. ਐੱਮ. ਆਰ. ਜਾਂਚ ਦਾ ਫੈਸਲਾ ਕੀਤਾ ਗਿਆ ਹੈ।’’

ਅਮਰੀਕਾ ਨੇ ਚੀਨ ਦੇ ਸ਼ਹਿਦ ’ਤੇ ਲਾ ਰੱਖੀ ਹੈ 220 ਫੀਸਦੀ ਦਾ ਡੰਪਿੰਗ-ਰੋਕੂ ਫੀਸ

ਸੂਤਰਾਂ ਨੇ ਇਸ ਗੱਲ ਦੀ ਵੀ ਚਰਚਾ ਕੀਤੀ ਕਿ ਮਿਲਾਵਟੀ ਸ਼ਹਿਦ ਦੀ ਸਪਲਾਈ ਹੋਣ ਕਾਰਣ ਅਮਰੀਕਾ ਨੇ ਚੀਨ ਦੇ ਸ਼ਹਿਦ ’ਤੇ 220 ਫੀਸਦੀ ਦਾ ਡੰਪਿੰਗ-ਰੋਕੂ ਫੀਸ ਲਾ ਰੱਖੀ ਹੈ। ਸੂਤਰਾਂ ਨੇ ਕਿਹਾ ਕਿ ਸ਼ਹਿਦ ਬਰਾਮਦਕਾਰ ਸੰਘ ਇਸ ਤਰ੍ਹਾਂ ਦੀ ਜਾਂਚ ਲਾਜ਼ਮੀ ਕੀਤੇ ਜਾਣ ਦੀ ਮੰਗ ਕਰਦਾ ਆ ਰਿਹਾ ਸੀ। ਰਾਸ਼ਟਰੀ ਮਧੂਮੱਖੀ ਪਾਲਣ ਬੋਰਡ ਦੇ ਕਾਰਜਕਾਰੀ ਮੈਂਬਰ ਦੇਵਵਰਤ ਸ਼ਰਮਾ ਦਾ ਕਹਿਣਾ ਹੈ ਕਿ ਇਸ ਜਾਂਚ ਨੂੰ ਸਿਰਫ ਅਮਰੀਕਾ ਭੇਜੇ ਜਾਣ ਵਾਲੇ ਸ਼ਹਿਦ ਤੱਕ ਸੀਮਿਤ ਨਹੀਂ ਰੱਖਿਆ ਜਾਣਾ ਚਾਹੀਦਾ ਹੈ ਸਗੋਂ ਦੇਸ਼-ਵਿਦੇਸ਼ ਦੇ ਹੋਰ ਬਾਜ਼ਾਰਾਂ ’ਚ ਭੇਜੇ ਜਾਣ ਵਾਲੇ ਸ਼ਹਿਦ ਦੀ ਵੀ ਐੱਨ. ਐੱਮ. ਆਰ. ਪ੍ਰਣਾਲੀ ਤੋਂ ਜਾਂਚ ਲਾਜ਼ਮੀ ਹੋਣੀ ਚਾਹੀਦੀ ਹੈ।


Related News