ਨਿਤਿਨ ਗਡਕਰੀ ਦਾ ਵੱਡਾ ਦਾਅਵਾ-ਅਗਲੇ 5 ਸਾਲਾਂ ’ਚ ਦੇਸ਼ ’ਚ ਬੈਨ ਹੋ ਜਾਏਗਾ ਪੈਟਰੋਲ!

Saturday, Jul 09, 2022 - 12:04 PM (IST)

ਨਿਤਿਨ ਗਡਕਰੀ ਦਾ ਵੱਡਾ ਦਾਅਵਾ-ਅਗਲੇ 5 ਸਾਲਾਂ ’ਚ ਦੇਸ਼ ’ਚ ਬੈਨ ਹੋ ਜਾਏਗਾ ਪੈਟਰੋਲ!

ਨਵੀਂ ਦਿੱਲੀ (ਇੰਟ.) – ਦੇਸ਼ ’ਚ ਈਂਧਨ ਦੀਆਂ ਵਧਦੀਆਂ ਕੀਮਤਾਂ ਨੇ ਆਮ ਆਦਮੀ ਦੀ ਕਮਰ ਤੋੜ ਦਿੱਤੀ ਹੈ। ਮਹਿੰਗਾਈ ਵੀ ਰਿਕਾਰਡ ਉਚਾਈ ’ਤੇ ਪਹੁੰਚ ਗਈ ਹੈ, ਇਸ ਲਈ ਜੇ ਈਂਧਨ ਦੇ ਰੇਟ ’ਚ 2 ਰੁਪਏ ਪ੍ਰਤੀ ਲਿਟਰ ਦੇ ਕਮੀ ਕੀਤੀ ਜਾਵੇ ਤਾਂ ਵੀ ਆਮ ਆਦਮੀ ਨੂੰ ਵੱਡੀ ਰਾਹਤ ਮਿਲ ਜਾਂਦੀ ਹੈ। ਦੇਸ਼ ’ਚ ਪੈਟਰੋਲ ਦੇ ਬੈਨ ਹੋਣ ਦੀ ਕਲਪਨਾ ਵੀ ਸ਼ਾਇਦ ਆਮ ਆਦਮੀ ਨਹੀਂ ਕਰ ਸਕਦਾ ਪਰ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਦਾ ਦਾਅਵਾ ਹੈ ਕਿ ਆਉਣ ਵਾਲੇ 5 ਸਾਲਾਂ ’ਚ ਦੇਸ਼ ’ਚ ਪੈਟਰੋਲ ’ਤੇ ਪਾਬੰਦੀ (ਬੈਨ) ਲੱਗ ਜਾਵੇਗੀ ਅਤੇ ਦੇਸ਼ ’ਚ ਇਸ ਦੀ ਲੋੜ ਹੀ ਨਹੀਂ ਰਹੇਗੀ। ਕੇਂਦਰੀ ਮੰਤਰੀ ਦੇ ਇਸ ਦਾਅਵੇ ਦੀ ਅਸਲੀਅਤ ਤਾਂ ਆਉਣ ਵਾਲੇ ਸਮੇਂ ’ਚ ਹੀ ਪਤਾ ਲੱਗੇਗੀ,ਪਰ ਜੇ ਪੈਟਰੋਲ ਦਾ ਕੋਈ ਸਸਤਾ ਬਦਲ ਦੇਸ਼ ’ਚ ਲਾਗੂ ਹੁੰਦਾ ਹੈ ਤਾਂ ਇਹ ਆਮ ਆਦਮੀ ਲਈ ਬਹੁਤ ਵੱਡੀ ਰਾਹਤ ਦੀ ਗੱਲ ਹੋਵੇਗੀ।

ਇਹ ਵੀ ਪੜ੍ਹੋ : GST ਈ-ਬਿੱਲ ਦਾ ਬਦਲੇਗਾ ਨਿਯਮ, 5 ਕਰੋੜ ਤੋਂ ਵੱਧ ਸਾਲਾਨਾ ਬਿਜ਼ਨੈੱਸ ਕਰਨ ਵਾਲੇ ਵੀ ਆਉਣਗੇ ਘੇਰੇ ’ਚ

ਗਡਕਰੀ ਨੇ ਵੀਰਵਾਰ ਨੂੰ ਅਕੋਲਾ ’ਚ ਡਾ. ਪੰਜਾਬਰਾਵ ਦੇਸ਼ਮੁਖ ਖੇਤੀਬਾੜੀ ਯੂਨੀਵਰਸਿਟੀ ਦੇ 36ਵੇਂ ਕਨਵੋਕੇਸ਼ਨ ’ਚ ਬਤੌਰ ਮੁੱਖ ਮਹਿਮਾਨ ਬੋਲਦੇ ਹੋਏ ਦੇਸ਼ ’ਚ ਆਉਣ ਵਾਲੇ ਸਮੇਂ ’ਚ ਪੈਟਰੋਲ ’ਤੇ ਬੈਨ ਲੱਗਣ ਦਾ ਦਾਅਵਾ ਕੀਤਾ। ਇਸ ਮੌਕੇ ’ਤੇ ਗਡਕਰੀ ਨੂੰ ਖੇਤੀਬਾੜੀ ਯੂਨੀਵਰਸਿਟੀ ਨੇ ‘ਡਾਕਟਰ ਆਫ ਸਾਇੰਸ’ ਦੀ ਡਿਗਰੀ ਵੀ ਦਿੱਤੀ। ਪ੍ਰੋਗਰਾਮ ਦੀ ਪ੍ਰਧਾਨਗੀ ਮਹਾਰਾਸ਼ਟਰ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਭਗਤ ਸਿੰਘ ਕੋਸ਼ਯਾਰੀ ਨੇ ਕੀਤੀ।

ਕਿਸਾਨ ਬਣਨ ਊਰਜਾਦਾਤਾ

ਕੇਂਦਰੀ ਮੰਤਰੀ ਗਡਕਰੀ ਨੇ ਕਿਹਾ ਹੁਣ ਵਿਦਰਭ ’ਚ ਬਣੇ ਬਾਇਓ-ਈਥੇਨਾਲ ਦਾ ਇਸਤੇਮਾਲ ਵਾਹਨਾਂ ’ਚ ਕੀਤਾ ਜਾ ਰਿਹਾ ਹੈ। ਗ੍ਰੀਨ ਹਾਈਡ੍ਰੋਜਨ ਦਾ ਨਿਰਮਾਣ ਖੂਹ ਦੇ ਪਾਣੀ ਨਾਲ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਪੰਜ ਸਾਲਾਂ ’ਚ ਦੇਸ਼ ਤੋਂ ਪੈਟਰੋਲ ਖਤਮ ਹੋ ਜਾਏਗਾ। ਉਨ੍ਹਾਂ ਨੇ ਕਿਹਾ ਕਿ ਸਿਰਫ ਕਣਕ, ਚੌਲ, ਮੱਕੀ ਆਦਿ ਰਵਾਇਤੀ ਫਸਲਾਂ ਉਗਾਉਣ ਨਾਲ ਕਿਸਾਨਾਂ ਦਾ ਭਵਿੱਖ ਉੱਜਵਲ ਨਹੀਂ ਹੋ ਸਕਦਾ। ਕਿਸਾਨਾਂ ਨੂੰ ਹੁਣ ਲੀਕ ਤੋਂ ਹਟ ਕੇ ਕੁੱਝ ਕਰਨਾ ਹੋਵੇਗਾ। ਗਡਕਰੀ ਨੇ ਕਿਹਾ ਕਿ ਕਿਸਾਨਾਂ ਨੂੰ ਹੁਣ ਅੰਨਦਾਤਾ ਦੇ ਨਾਲ-ਨਾਲ ਊਰਜਾਦਾਤਾ ਵੀ ਬਣਨ ਦੀ ਲੋੜ ਹੈ।

ਇਹ ਵੀ ਪੜ੍ਹੋ : ਸਸਤਾ ਹੋਇਆ ਵਾਹਨ ਬੀਮਾ, ਇਕ ਤੋਂ ਜ਼ਿਆਦਾ ਵਾਹਨਾਂ ਲਈ ਲੈ ਸਕੋਗੇ ਇਕ ਬੀਮਾ

ਈਥੇਨਾਲ ਹੈ ਬੱਚਤ ਦਾ ਭੰਡਾਰ

ਗਡਕਰੀ ਨੇ ਕਿਹਾ ਕਿ ਈਥੇਨਾਲ ’ਤੇ ਇਕ ਫੈਸਲੇ ਨਾਲ ਦੇਸ਼ ਨੂੰ 20,000 ਕਰੋੜ ਰੁਪਏ ਦੀ ਬੱਚਤ ਹੋਈ ਹੈ। ਨੇੜਲੇ ਭਵਿੱਖ ’ਚ ਦੋਪਹੀਆ ਅਤੇ ਚਾਰ ਪਹੀਆ ਵਾਹਨ ਗ੍ਰੀਨ ਹਾਈਡ੍ਰੋਜਨ, ਈਥੇਨਾਲ ਅਤੇ ਸੀ. ਐੱਨ. ਜੀ. ’ਤੇ ਆਧਾਰਿਤ ਹੋਣਗੇ। ਕੇਂਦਰੀ ਮੰਤਰੀ ਨੇ ਕਿਹਾ ਕਿ ਵਿਦਰਭ ਤੋਂ ਕਪਾਹ ਬੰਗਲਾਦੇਸ਼ ਨੂੰ ਐਕਸਪੋਰਟ ਕਰਨ ਦੀ ਯੋਜਨਾ ਹੈ, ਜਿਸ ਲਈ ਯੂਨੀਵਰਸਿਟੀਆਂ ਦੇ ਸਹਿਯੋਗ ਦੀ ਲੋੜ ਹੈ। ਵਿਦਰਭ ’ਚ ਕਿਸਾਨਾਂ ਦੀ ਆਤਮ-ਹੱਤਿਆ ਨੂੰ ਰੋਕਣ ’ਚ ਯੂਨੀਵਰਸਿਟੀਆਂ ਅਹਿਮ ਯੋਗਦਾਨ ਦੇ ਸਕਦੀਆਂ ਹਨ।

ਇਹ ਵੀ ਪੜ੍ਹੋ : ਵੱਡੇ ਸੁਰਾਖ ਨਾਲ Airbus A380 ਨੇ ਭਰੀ ਉਡਾਣ, 14 ਘੰਟੇ ਬਾਅਦ ਯਾਤਰੀਆਂ ਨੂੰ ਪਤਾ ਲੱਗਾ ਸੱਚ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News