ਨਿਸਾਨ ਮੋਟਰ ਕੰਪਨੀ ਦੇ ਸਾਬਕਾ ਚੇਅਰਮੈਨ ਗ੍ਰਿਫਤਾਰ
Thursday, Apr 04, 2019 - 10:52 PM (IST)

ਟੋਕੀਓ-ਜਾਪਾਨ ਪੁਲਸ ਨੇ ਨਿਸਾਨ ਮੋਟਰ ਕੰਪਨੀ ਦੇ ਸਾਬਕਾ ਚੇਅਰਮੈਨ ਕਾਰਲੋਸ ਘੋਸਨ ਨੂੰ ਕੰਪਨੀ ਨਾਲ ਵਿੱਤੀ ਹੇਰਫੇਰ ਨੂੰ ਲੈ ਕੇ ਜਾਰੀ ਜਾਂਚ ਦੇ ਸਿਲਸਿਲੇ 'ਚ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ। ਘੋਸਨ ਦੇ ਇਕ ਹੋਰ ਮਾਮਲੇ 'ਚ ਜ਼ਮਾਨਤ ਲੈਣ ਤੋਂ ਇਕ ਮਹੀਨੇ ਦੇ ਅੰਦਰ ਉਨ੍ਹਾਂ ਖਿਲਾਫ ਇਹ ਕਾਰਵਾਈ ਕੀਤੀ ਗਈ। ਉਨ੍ਹਾਂ ਆਪਣੇ ਖਿਲਾਫ ਲੱਗੇ ਨਵੇਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। 6 ਮਹੀਨੇ ਤੋਂ ਘੱਟ ਸਮੇਂ 'ਚ ਉਨ੍ਹਾਂ ਦੀ ਇਹ ਚੌਥੀ ਗ੍ਰਿਫਤਾਰੀ ਹੋਈ ਹੈ।
ਇਸ ਤੋਂ ਪਹਿਲਾਂ ਮੀਡੀਆ 'ਚ ਆਈ ਰਿਪੋਰਟ 'ਚ ਕਿਹਾ ਗਿਆ ਕਿ ਘੋਸਨ ਨੂੰ ਟੋਕੀਓ ਪੁਲਸ ਨੇ ਆਟੋਮੋਬਾਇਲ ਕੰਪਨੀ ਨਾਲ ਸਬੰਧਤ ਪੈਸੇ ਦੀ ਦੁਰਵਰਤੋਂ ਕਰਨ ਦੇ ਸ਼ੱਕ 'ਚ ਗ੍ਰਿਫਤਾਰ ਕਰ ਲਿਆ। ਸਾਬਕਾ ਪ੍ਰਬੰਧਕ ਦੇ ਖਿਲਾਫ ਨਿਸਾਨ ਕੰਪਨੀ ਨੂੰ 50 ਲੱਖ ਡਾਲਰ ਦਾ ਨੁਕਸਾਨ ਕਰਵਾਉਣ ਦਾ ਦੋਸ਼ ਹੈ।