ਨੀਰਵ ਮੋਦੀ ਮਾਮਲਾ: ਬੈਂਕਾਂ ਨੂੰ ਉਮੀਦ PNB ਆਪਣੇ ਗਾਰੰਟੀ ਪੱਤਰ ਦੇ ਵਾਅਦੇ ਨੂੰ ਨਿਭਾਏਗਾ

Friday, Mar 16, 2018 - 02:13 PM (IST)

ਨੀਰਵ ਮੋਦੀ ਮਾਮਲਾ: ਬੈਂਕਾਂ ਨੂੰ ਉਮੀਦ PNB ਆਪਣੇ ਗਾਰੰਟੀ ਪੱਤਰ ਦੇ ਵਾਅਦੇ ਨੂੰ ਨਿਭਾਏਗਾ

ਨਵੀਂ ਦਿੱਲੀ—ਜਨਤਕ ਖੇਤਰ ਦੇ ਬੈਂਕ ਚਾਹੁੰਦੇ ਹਨ ਕਿ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਨੇ ਕਥਿਤ ਰੂਪ ਨਾਲ ਨੀਰਵ ਮੋਦੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਜੋ ਗਾਰੰਟੀ ਪੱਤਰ ਜਾਰੀ ਕੀਤੇ ਸਨ ਉਹ ਉਨ੍ਹਾਂ ਨਾਲ ਜੁੜੀ ਪ੍ਰਤੀਬੱਧਤਾ ਨੂੰ ਪੂਰਾ ਕਰਨ। ਭਾਰਤੀ ਸਟੇਟ ਬੈਂਕ ਦੇ ਉਪ ਪ੍ਰਬੰਧ ਨਿਰਦੇਸ਼ਕ ਐੱਮ.ਐੱਸ.ਸ਼ਾਸਤਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸੰਬੰਧ 'ਚ ਸਹੀ ਦੇਣਦਾਰੀ ਕਿੰਨੀ ਹੈ ਇਹ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ। 
ਸ਼ਾਸਤਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਸਾਰੇ (ਗਾਰੰਟੀ ਪੱਤਰ) ਪੀ.ਐੱਨ.ਬੀ. ਨੇ ਜਾਰੀ ਕੀਤੇ ਸਨ ਅਤੇ ਉਨਾਂ ਦੇ ਏਵਜ 'ਚ ਹੀ ਅਸੀਂ ਭੁਗਤਾਨ ਕੀਤਾ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕੀ ੁਉਹ ਚਾਹੁੰਦੇ ਹਨ ਕਿ ਪੀ.ਐੱਨ.ਬੀ.ਉਸ ਦੇ ਵਲੋਂ ਜਾਰੀ ਗਾਰੰਟੀ ਪੱਤਰਾਂ ਦਾ ਵਚਨ ਨਿਭਾਏ? ਜਵਾਬ 'ਚ ਉਨ੍ਹਾਂ ਕਿਹਾ ਕਿ ਹਾਂ। ਇਸ ਦੌਰਾਨ ਪੀ.ਐੱਨ.ਬੀ. ਦੇ ਕਾਰਜਕਾਰੀ ਨਿਰਦੇਸ਼ਕ ਸੰਜੀਵ ਸ਼ਰਣ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਇਹ ਪ੍ਰਕਿਰਿਆ 'ਚ ਹੈ। ਇਸ ਲਈ ਇਸ ਸੰਬੰਧ 'ਚ ਫਿਲਹਾਲ ਅਸੀਂ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕਦੇ ਹਾਂ ਅਸੀਂ ਕੰਮ 'ਚ ਲੱਗੇ ਹਾਂ।
ਵਰਣਨਯੋਗ ਹੈ ਕਿ ਅਰਬਪਤੀ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਉਨ੍ਹਾਂ ਦੇ ਮਾਮਾ ਮੇਹੁਲ ਚੌਕਸੀ ਨੇ ਕਥਿਤ ਤੌਰ 'ਤੇ ਕੁਝ ਬੈਂਕ ਕਰਮਚਾਰੀਆਂ ਦੇ ਨਾਲ ਮਿਲ ਕੇ ਧੋਖਾਧੜੀ ਨਾਲ ਜਾਰੀ ਕੀਤੇ ਗਏ ਗਾਰੰਟੀ ਪੱਤਰਾਂ ਦੇ ਰਾਹੀਂ ਪੀ.ਐੱਨ.ਬੀ. ਨੂੰ 12,968 ਕਰੋੜ ਰੁਪਏ ਦਾ ਚੂਨਾ ਲਗਾਇਆ। ਪੀ.ਐੱਨ.ਬੀ. ਦੀ ਮੁੰਬਈ ਸਥਿਤ ਇਕ ਬ੍ਰਾਂਚ ਨੇ ਮਾਰਚ 2011 ਤੋਂ ਬਾਅਦ ਨੀਰਵ ਮੋਦੀ ਨਾਲ ਜੁੜੀਆਂ ਕੰਪਨੀਆਂ ਦੇ ਗਰੁੱਪ ਨੂੰ ਧੋਖਾਧੜੀ ਪੂਰਨ ਤਰੀਕੇ ਨਾਲ 1,213 ਗਾਰੰਟੀ ਪੱਤਰ ਜਾਰੀ ਕੀਤੇ।


Related News