ਮੇਰੇ ਦਫਤਰ ਨੂੰ ਛੱਡ ਕੇ GST ਦਰਾਂ ’ਚ ਵਾਧੇ ਨੂੰ ਲੈ ਕੇ ਚਰਚਾ ਹਰ ਜਗ੍ਹਾ : ਸੀਤਾਰਮਨ

Saturday, Dec 14, 2019 - 12:02 AM (IST)

ਮੇਰੇ ਦਫਤਰ ਨੂੰ ਛੱਡ ਕੇ GST ਦਰਾਂ ’ਚ ਵਾਧੇ ਨੂੰ ਲੈ ਕੇ ਚਰਚਾ ਹਰ ਜਗ੍ਹਾ : ਸੀਤਾਰਮਨ

ਨਵੀਂ ਦਿੱਲੀ (ਭਾਸ਼ਾ)-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮਾਲੀਆ ਵਧਾਉਣ ਲਈ ਜੀ. ਐੱਸ. ਟੀ. ਦਰਾਂ ’ਚ ਵਾਧੇ ਨੂੰ ਲੈ ਕੇ ਚਰਚਾ ਮੇਰੇ ਦਫਤਰ ਨੂੰ ਛੱਡ ਕੇ ਹਰ ਜਗ੍ਹਾ ਹੈ। ਹਾਲਾਂਕਿ ਉਨ੍ਹਾਂ ਜੀ. ਐੱਸ. ਟੀ. ਦਰਾਂ ’ਚ ਵਾਧੇ ਤੋਂ ਇਨਕਾਰ ਨਹੀਂ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਮੰਤਰਾਲਾ ਨੂੰ ਇਸ ’ਤੇ ਅਜੇ ਗੌਰ ਕਰਨਾ ਹੈ। ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਕੌਂਸਲ ਦੀ ਬੈਠਕ ਤੋਂ ਪਹਿਲਾਂ ਉਨ੍ਹਾਂ ਇਹ ਗੱਲ ਕਹੀ। ਉਹ ਮਾਲੀਏ ’ਚ ਕਮੀ ਨੂੰ ਪੂਰਾ ਕਰਨ ਲਈ 5, 12, 18 ਅਤੇ 28 ਫੀਸਦੀ ਜੀ. ਐੱਸ. ਟੀ. ਦਰਾਂ ’ਚ ਵਾਧੇ ਦੀ ਚਰਚਾ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦੇ ਰਹੀ ਸੀ। ਵਿੱਤ ਮੰਤਰੀ ਨਿਰਮਲਾ ਨੇ ਇਹ ਗੱਲ ਅੱਜ ਦਿੱਲੀ ਦੇ ਨੈਸ਼ਨਲ ਮੀਡੀਆ ਸੈਂਟਰ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੀ।

ਦਿਸਣ ਲੱਗੈ ਆਰਥਿਕ ਸੁਧਾਰਾਂ ਦਾ ਅਸਰ

ਸੀਤਾਰਮਨ ਨੇ ਕਿਹਾ ਹੈ ਕਿ ਸਾਰੀਆਂ ਸਰਕਾਰੀ ਕੰਪਨੀਆਂ ਦਾ ਬਕਾਇਆ ਚੁਕਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਨਿਵੇਸ਼ ਵਧਾਉਣ ਲਈ ਕਾਰਪੋਰੇਟ ਟੈਕਸਾਂ ’ਚ ਕਟੌਤੀ ਕੀਤੀ ਗਈ। ਵਿੱਤ ਮੰਤਰੀ ਨੇ ਕਿਹਾ ਕਿ ਅਰਥਵਿਵਸਥਾ ’ਚ ਸੁਧਾਰ ਲਈ ਸਰਕਾਰ ਨੇ ਜੋ ਕਦਮ ਚੁੱਕੇ ਹਨ, ਉਨ੍ਹਾਂ ਦੇ ਨਤੀਜੇ ਦਿਸਣੇ ਸ਼ੁਰੂ ਹੋ ਗਏ ਹਨ। ਇਸ ਦੌਰਾਨ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਅਤੇ ਮੁੱਖ ਆਰਥਿਕ ਸਲਾਹਕਾਰ ਕੇ. ਆਰ. ਸੁਬਰਾਮਣੀਅਨ ਵੀ ਮੌਜੂਦ ਸਨ।


author

Karan Kumar

Content Editor

Related News