ਅੰਤਰਿਮ ਬਜਟ ਪੇਸ਼ ਕਰਨ ਤੋਂ ਪਹਿਲਾਂ ਨਿਰਮਲਾ ਸੀਤਾਰਮਨ ਨੇ ਬਣਾਇਆ ਰਿਕਾਰਡ, ਕਈ ਵੱਡੇ ਨੇਤਾਵਾਂ ਨੂੰ ਛੱਡਿਆ ਪਿੱਛੇ
Saturday, Jan 27, 2024 - 07:05 PM (IST)
ਨਵੀਂ ਦਿੱਲੀ - ਨਿਰਮਲਾ ਸੀਤਾਰਮਨ ਦੇਸ਼ ਦੀ ਪਹਿਲੀ ਅਜਿਹੀ ਵਿੱਤ ਮੰਤਰੀ ਹੈ ਜੋ ਲਗਾਤਾਰ ਛੇਵੀਂ ਵਾਰ ਬਜਟ ਪੇਸ਼ ਕਰਕੇ ਇਤਿਹਾਸ ਰਚਣ ਜਾ ਰਹੀ ਹੈ। ਜੀ ਹਾਂ ਉਹ ਦੇਸ਼ ਦੀ ਦੂਜੀ ਵਿੱਤ ਮੰਤਰੀ ਹੈ, ਜਿਸ ਨੇ 5 ਵਾਰ ਪੂਰਾ ਬਜਟ ਪੇਸ਼ ਕੀਤਾ ਹੈ ਅਤੇ ਇਸ ਫਰਵਰੀ ਨੂੰ ਛੇਵੀਂ ਵਾਰ ਮੁੜ ਬਜਟ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਇਹ ਰਿਕਾਰਡ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦੇ ਕੋਲ ਸੀ। ਦੱਸ ਦੇਈਏ ਕਿ ਸੀਤਾਰਮਨ ਨੇ ਫਰਵਰੀ ਵਿੱਚ ਅੰਤਰਿਮ ਬਜਟ ਪੇਸ਼ ਕਰਕੇ ਅਰੁਣ ਜੇਤਲੀ ਅਤੇ ਮਨਮੋਹਨ ਸਿੰਘ ਵਰਗੇ ਸਾਬਕਾ ਵਿੱਤ ਮੰਤਰੀਆਂ ਦਾ ਰਿਕਾਰਡ ਤੋੜ ਦਿੱਤਾ ਸੀ। ਇਨ੍ਹਾਂ ਸਾਰੇ ਨੇਤਾਵਾਂ ਨੇ 5 ਵਾਰ ਦੇਸ਼ ਦਾ ਬਜਟ ਪੇਸ਼ ਕੀਤਾ ਹੈ।
ਇਹ ਵੀ ਪੜ੍ਹੋ : ਦੇਸ਼ ਭਰ 'ਚ ਗਣਤੰਤਰ ਦਿਵਸ ਦਾ ਉਤਸ਼ਾਹ : 16 ਸੂਬਿਆਂ ਦੀਆਂ ਝਾਂਕੀਆਂ ਨੇ ਵਧਾਈ ਦੇਸ਼ ਦੀ ਸ਼ਾਨ(ਦੇਖੋ ਤਸਵੀਰਾਂ)
ਇੰਦਰਾ ਗਾਂਧੀ ਤੋਂ ਬਾਅਦ ਬਜਟ ਪੇਸ਼ ਕਰਨ ਵਾਲੀ ਦੂਜੀ ਮਹਿਲਾ ਬਣੀ ਸੀਤਾਰਮਨ
ਮੋਦੀ ਸਰਕਾਰ ਨੇ 2019 ਦੀਆਂ ਆਮ ਚੋਣਾਂ ਤੋਂ ਬਾਅਦ ਵਿੱਤ ਵਿਭਾਗ ਦੀ ਜ਼ਿੰਮੇਵਾਰੀ ਸੀਤਾਰਮਨ ਨੂੰ ਸੌਂਪ ਦਿੱਤੀ ਸੀ। ਬਜਟ ਪੇਸ਼ ਕਰਨ ਵਾਲੀ ਇੰਦਰਾ ਗਾਂਧੀ ਤੋਂ ਬਾਅਦ ਉਹ ਦੂਜੀ ਮਹਿਲਾ ਬਣ ਗਈ। ਇੰਦਰਾ ਗਾਂਧੀ ਨੇ ਸਾਲ 1970-71 ਦਾ ਬਜਟ ਪੇਸ਼ ਕੀਤਾ ਸੀ। ਸੀਤਾਰਮਨ ਨੇ ਵਿੱਤ ਮੰਤਰੀ ਬਣਨ ਤੋਂ ਬਾਅਦ ਕਈ ਬਦਲਾਅ ਕੀਤੇ ਹਨ। ਉਦਾਹਰਨ ਲਈ, ਬਜਟ ਦਸਤਾਵੇਜ਼ਾਂ ਵਿੱਚ ਵਰਤੇ ਜਾਣ ਵਾਲੇ ਰਵਾਇਤੀ ਬ੍ਰੀਫਕੇਸ ਨੂੰ ਹਟਾ ਦਿੱਤਾ ਗਿਆ ਅਤੇ ਇਸਦੀ ਥਾਂ 'ਤੇ ਰਾਸ਼ਟਰੀ ਚਿੰਨ੍ਹ ਵਾਲਾ ਬਹੀ ਖ਼ਾਤਾ ਅਪਣਾਇਆ ਗਿਆ।
ਇਹ 2027-28 ਤੱਕ 5 ਅਰਬ ਡਾਲਰ ਅਤੇ 2037 ਤੱਕ 30,000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ਦੇ ਟੀਚੇ ਨਾਲ ਅੱਗੇ ਵਧ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਸੀਤਾਮਾਰਨ ਆਪਣੇ ਛੇਵੇਂ ਅਤੇ ਅੰਤਰਿਮ ਬਜਟ 'ਚ ਪੇਂਡੂ ਖੇਤਰਾਂ ਨੂੰ ਉਤਸ਼ਾਹਿਤ ਕਰਨ ਲਈ ਕੁਝ ਉਪਾਅ ਕਰ ਸਕਦੀ ਹੈ। ਇਸ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਵਿੱਤੀ ਸਾਲ 2023-24 ਵਿੱਚ ਖੇਤੀ ਖੇਤਰ ਦੀ ਵਿਕਾਸ ਦਰ ਚਾਰ ਫ਼ੀਸਦੀ ਤੋਂ ਘਟ ਕੇ 1.8 ਫ਼ੀਸਦੀ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਅਯੁੱਧਿਆ 'ਚ 'ਰਾਮ ਭਗਤਾਂ' ਲਈ ਬਣਾਈ ਗਈ ਹਾਈ ਟੈਕ ਟੈਂਟ ਸਿਟੀ, ਇਕੱਠੇ ਰਹਿ ਸਕਣਗੇ 25 ਹਜ਼ਾਰ ਸ਼ਰਧਾਲੂ
ਸੀਤਾਰਮਨ ਨੇ ਬਣਾਏ ਕਈ ਰਿਕਾਰਡ
ਨਿਰਮਲਾ ਸੀਤਾਰਮਨ ਨੇ ਆਪਣੇ ਕਾਰਜਕਾਲ ਦੌਰਾਨ ਕਈ ਰਿਕਾਰਡ ਬਣਾਏ ਹਨ।
- ਸਾਲ 2020 ਵਿੱਚ ਨਿਰਮਲਾ ਦਾ ਬਜਟ ਭਾਸ਼ਣ 2 ਘੰਟੇ 42 ਮਿੰਟ ਚੱਲਿਆ। ਇਹ ਦੇਸ਼ ਦੇ ਇਤਿਹਾਸ ਵਿੱਚ ਕਿਸੇ ਵੀ ਵਿੱਤ ਮੰਤਰੀ ਦਾ ਸਭ ਤੋਂ ਲੰਬਾ ਬਜਟ ਭਾਸ਼ਣ ਸੀ।
- ਇਸ ਤੋਂ ਬਾਅਦ ਸਾਲ 2021 'ਚ ਨਿਰਮਲਾ ਨੇ ਦੇਸ਼ ਦਾ ਪਹਿਲਾ ਪੇਪਰ ਰਹਿਤ ਬਜਟ ਪੇਸ਼ ਕੀਤਾ। ਉਹ ਲਾਲ ਫੋਲਡਰ ਵਿੱਚ ਟੈਬਲੇਟ ਲੈ ਕੇ ਸੰਸਦ ਪਹੁੰਚੀ ਅਤੇ ਆਪਣਾ ਬਜਟ ਭਾਸ਼ਣ ਪੜ੍ਹਿਆ।
- ਪਰੰਪਰਾਵਾਂ ਨੂੰ ਬਦਲਣ ਦਾ ਉਸਦਾ ਰਿਕਾਰਡ ਸਾਲ 2022 ਵਿੱਚ ਵੀ ਜਾਰੀ ਰਿਹਾ। ਬਜਟ ਦੀ ਛਪਾਈ ਤੋਂ ਪਹਿਲਾਂ ਹਲਵਾ ਨਹੀਂ ਕੀਤੀ ਗਈ ਅਤੇ ਇਸ ਦੀ ਥਾਂ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਵਿੱਚ ਮਠਿਆਈਆਂ ਦੇ ਡੱਬੇ ਵੰਡੇ ਗਏ।
-2023 ਦਾ ਬਜਟ ਭਾਸ਼ਣ ਕਾਫੀ ਵਿਲੱਖਣ ਸੀ। ਉਨ੍ਹਾਂ ਨੇ ਇੱਥੇ ਨਵੀਂ ਟੈਕਸ ਪ੍ਰਣਾਲੀ ਦੀਆਂ ਸਲੈਬਾਂ ਨੂੰ ਬਦਲ ਦਿੱਤਾ। ਨਵੀਂ ਪ੍ਰਣਾਲੀ ਨੂੰ ਡਿਫਾਲਟ ਟੈਕਸ ਪ੍ਰਣਾਲੀ ਬਣਾਉਣ ਦਾ ਵੱਡਾ ਐਲਾਨ ਸੀ। ਇਸ ਨਾਲ ਦੇਸ਼ ਦੀ ਆਮਦਨ ਕਰ ਪ੍ਰਣਾਲੀ ਪੂਰੀ ਤਰ੍ਹਾਂ ਬਦਲ ਗਈ।
ਇਹ ਵੀ ਪੜ੍ਹੋ : Republic Day ਮੌਕੇ ਬੁੱਕ ਕਰੋ ਸਸਤੀਆਂ ਹਵਾਈ ਟਿਕਟਾਂ , Air India ਐਕਸਪ੍ਰੈਸ ਲੈ ਕੇ ਆਈ ਇਹ ਆਫ਼ਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8