ਦੇਸ਼ ਦੀ ਆਰਥਿਕਤਾ 'ਚ ਹੋਇਆ ਸੁਧਾਰ, ਕੋਰੋਨਾ ਦੇ ਮਾਮਲੇ ਘਟੇ: ਨਿਰਮਲਾ ਸੀਤਾਰਮਨ

Thursday, Nov 12, 2020 - 01:53 PM (IST)

ਦੇਸ਼ ਦੀ ਆਰਥਿਕਤਾ 'ਚ ਹੋਇਆ ਸੁਧਾਰ, ਕੋਰੋਨਾ ਦੇ ਮਾਮਲੇ ਘਟੇ: ਨਿਰਮਲਾ ਸੀਤਾਰਮਨ

ਨਵੀਂ ਦਿੱਲੀ — ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀਵਾਲੀ ਤੋਂ ਠੀਕ ਪਹਿਲਾਂ ਮੀਡੀਆ ਨੂੰ ਸੰਬੋਧਨ ਕਰ ਰਹੇ ਹਨ। ਅੱਜ ਸਭ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਆਰਥਿਕਤਾ ਵਿਚ ਸੁਧਾਰ ਹੋ ਰਿਹਾ ਹੈ। ਮੂਡੀਜ਼ ਨੇ ਕੈਲੰਡਰ ਸਾਲ 2020 ਅਤੇ 2021 ਲਈ ਭਾਰਤ ਦੇ ਜੀ.ਡੀ.ਪੀ. ਵਾਧੇ ਦੇ ਅਨੁਮਾਨਾਂ ਵਿਚ ਵੀ ਵਾਧਾ ਕੀਤਾ ਹੈ। ਅੱਜ ਦੀ ਪ੍ਰੈਸ ਕਾਨਫਰੰਸ ਵਿਚ ਕੇਂਦਰ ਸਰਕਾਰ ਇੱਕ ਨਵੇਂ ਉਤਸ਼ਾਹ ਪੈਕੇਜ ਦਾ ਐਲਾਨ ਕਰੇਗੀ। ਸਰਕਾਰ ਦੀ ਇਹ ਘੋਸ਼ਣਾ ਅਜਿਹੇ ਸਮੇਂ ਵਿਚ ਆ ਰਹੀ ਹੈ ਜਦੋਂ ਕੁਝ ਦਿਨ ਪਹਿਲਾਂ ਕੈਬਨਿਟ ਵੱਲੋਂ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ (ਪੀ.ਐਲ.ਆਈ.-ਪ੍ਰੋਡਕਸ਼ਨ-ਲਿੰਕਡ ਇੰਨਸੈਂਟਿਵ) ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਸੀ। 11 ਨਵੰਬਰ ਨੂੰ ਸਰਕਾਰ ਨੇ 10 ਸੈਕਟਰਾਂ ਲਈ ਪੀ ਐਲ ਆਈ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਅਗਲੇ 5 ਸਾਲਾਂ ਲਈ 1.46 ਲੱਖ ਕਰੋੜ ਰੁਪਏ ਅਲਾਟ ਕੀਤੇ।

ਇਹ ਵੀ ਪੜ੍ਹੋ :  ਜਿੰਨਾ ਸੋਨਾ ਖ਼ਰੀਦੋਗੇ ਓਨੀ ਚਾਂਦੀ ਮਿਲੇਗੀ ਮੁਫ਼ਤ, ਜਾਣੋ ਇਨ੍ਹਾਂ ਕੰਪਨੀਆਂ ਦੀਆਂ ਵਿਸ਼ੇਸ਼ ਸਹੂਲਤਾਂ ਬਾਰੇ

26 ਸੈਕਟਰਾਂ ਲਈ ਹੋ ਸਕਦੀ ਹੈ ਵੱਡੀ ਘੋਸ਼ਣਾ 

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੇ.ਵੀ. ਕਮਥ ਕਮੇਟੀ ਵੱਲੋਂ 26 ਸੈਕਟਰਾਂ ਲਈ ਕੀਤੀਆਂ ਸਿਫਾਰਸ਼ਾਂ ਅਨੁਸਾਰ ਪੈਕੇਜ ਆ ਸਕਦਾ ਹੈ। ਇਨ੍ਹਾਂ ਸੈਕਟਰਾਂ ਦੀਆਂ ਕੰਪਨੀਆਂ ਲਈ ਐਮਰਜੈਂਸੀ ਕਰੈਡਿਟ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ। ਨਵੀਂ ਘੋਸ਼ਣਾ ਦੇ ਤਹਿਤ, ਇਨ੍ਹਾਂ ਕੰਪਨੀਆਂ ਨੂੰ ਬਿਨਾਂ ਗਰੰਟੀ ਦੇ ਕਰਜ਼ੇ ਮਿਲ ਜਾਣਗੇ। ਸੂਤਰਾਂ ਨੇ ਦੱਸਿਆ ਕਿ ਇਹ ਰਾਹਤ ਪੈਕੇਜ ਕੰਪਨੀਆਂ ਦੇ ਅਨੁਸਾਰ ਹੋਵੇਗਾ।

ਇਹ ਵੀ ਪੜ੍ਹੋ : ਦੇਸ਼ ਪਹਿਲੀ ਵਾਰ ਭਿਆਨਕ ਮੰਦੀ ਦੇ ਦੌਰ 'ਚ, RBI ਨੇ ਭਾਰਤੀ ਅਰਥਚਾਰੇ 'ਚ ਵੱਡੀ ਗਿਰਾਵਟ ਦਾ ਲਗਾਇਆ ਅਨੁਮਾਨ


author

Harinder Kaur

Content Editor

Related News