ਅਦਾਲਤ ''ਚ ਨੀਰਵ ਨੇ ਦਿੱਤੀ ਧਮਕੀ, ਕਿਹਾ ਭਾਰਤ ਭੇਜਿਆ ਤਾਂ ਕਰ ਲਵਾਂਗਾ ਆਤਮਹੱਤਿਆ

11/07/2019 10:50:55 AM

ਲੰਡਨ—ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਨਾਲ ਜੁੜੇ 13,500 ਕਰੋੜ ਰੁਪਏ ਦੇ ਧੋਖਾਧੜੀ ਮਾਮਲੇ 'ਚ ਹੀਰਾ ਵਪਾਰੀ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਲੰਡਨ ਦੀ ਕੋਰਟ 'ਚ ਪੰਜਵੀਂ ਵਾਰ ਰੱਦ ਹੋ ਗਈ ਹੈ। ਕੋਰਟ ਦੇ ਇਸ ਫੈਸਲੇ ਤੋਂ ਬੌਖਲਾਏ ਨੀਰਵ ਮੋਦੀ ਨੇ ਧਮਕੀ ਭਰੇ ਅੰਦਾਜ਼ 'ਚ ਕਿਹਾ ਕਿ ਜੇਕਰ ਉਸ ਨੂੰ ਭਾਰਤ ਨੂੰ ਸੌਂਪਿਆ ਗਿਆ ਤਾਂ ਉਹ ਆਤਮਹੱਤਿਆ ਕਰ ਲਵੇਗਾ। ਨੀਰਵ ਮੋਦੀ ਨੇ ਦੱਸਿਆ ਕਿ ਉਸ ਨੂੰ ਜੇਲ 'ਚ ਤਿੰਨ ਵਾਰ ਕੁੱਟਿਆ ਗਿਆ।

PunjabKesari
ਜੇਲ 'ਚ ਕੀਤੀ ਗਈ ਨੀਰਵ ਦੀ ਕੁੱਟਮਾਰ
ਜਾਣਕਾਰੀ ਮੁਤਾਬਕ ਉਸ ਦੀਆਂ ਇਨ੍ਹਾਂ ਦਲੀਲਾਂ ਦਾ ਕੋਰਟ 'ਚ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ ਅਤੇ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ। ਦੱਸ ਦੇਈਏ ਕਿ ਨੀਰਵ ਮੋਦੀ ਨੂੰ ਬੁੱਧਵਾਰ ਨੂੰ ਵੈਸਟਮਸਿੰਟਰ ਮਜਿਸਟ੍ਰੇਟ ਕੋਰਟ 'ਚ ਪੇਸ਼ ਕੀਤਾ ਗਿਆ ਸੀ। ਕੋਰਟ 'ਚ ਉਹ ਆਪਣੇ ਵਕੀਲ ਹੁਗੋ ਕੀਥ ਕਿਊਸੀ ਨਾਲ ਆਏ ਸਨ। ਨੀਰਵ ਮੋਦੀ ਨੇ ਕੋਰਟ ਨੂੰ ਆਪਣੀਆਂ ਗੱਲਾਂ ਨਾਲ ਕਈ ਵਾਰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਨੀਰਵ ਦੇ ਵਕੀਲ ਨੇ ਦਾਅਵਾ ਕੀਤਾ ਕਿ ਵਾਂਡਸਵਰਥ ਜੇਲ 'ਚ ਉਸ ਨੂੰ ਦੋ ਵਾਰ ਕੁੱਟਿਆ ਗਿਆ। ਕੀਥ ਨੇ ਕਿਹਾ ਕਿ ਹਾਲ ਹੀ 'ਚ ਨੀਰਵ ਦਾ ਕੁੱਟਾਪਾ ਕੀਤਾ ਗਿਆ ਹੈ.

PunjabKesari
19 ਮਾਰਚ ਨੂੰ ਨੀਰਵ ਮੋਦੀ ਹੋਇਆ ਗ੍ਰਿਫਤਾਰ
ਵਕੀਲ ਨੇ ਦੱਸਿਆ ਕਿ ਮੰਗਲਵਾਰ ਦੀ ਸਵੇਰ ਜੇਲ 'ਚ ਬੰਦ ਦੋ ਕੈਦੀ ਉਸ ਦੇ ਕਮਰੇ 'ਚ ਆਏ ਅਤੇ ਉਨ੍ਹਾਂ ਨੇ ਨੀਰਵ ਨੂੰ ਪੰਚ ਮਾਰਿਆ ਅਤੇ ਜ਼ਮੀਨ 'ਤੇ ਸੁੱਟ ਕੇ ਕਾਫੀ ਕੁੱਟਾਪਾ ਕੀਤਾ। ਇਹ ਹਮਲਾ ਨੀਰਵ ਮੋਦੀ ਨੂੰ ਹੀ ਖਾਸ ਤੌਰ 'ਤੇ ਨਿਸ਼ਾਨਾ ਬਣਾਉਂਦੇ ਹੋਏ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਜੇਲ ਦੇ ਅਧਿਕਾਰੀਆਂ ਨੇ ਇਸ ਮਾਮਲੇ 'ਚ ਕੁਝ ਵੀ ਨਹੀਂ ਕੀਤਾ। ਵਰਣਨਯੋਗ ਹੈ ਕਿ ਨੀਰਵ ਇੰਗਲੈਂਡ ਦੀ ਸਭ ਤੋਂ ਭੀੜ-ਭਾੜ ਵਾਲੀਆਂ ਜੇਲਾਂ 'ਚੋਂ ਇਕ ਦੱਖਣੀ-ਪੱਛਮੀ ਲੰਡਨ ਦੇ ਵਾਂਡਸਵਰਥ ਜੇਲ 'ਚ ਬੰਦ ਹੈ। ਨੀਰਵ ਮੋਦੀ ਨੂੰ 19 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਭਾਰਤ ਸਰਕਾਰ ਦੇ ਅਨੁਰੋਧ 'ਤੇ ਲੰਡਨ ਪੁਲਸ ਨੇ ਹਵਾਲਗੀ ਵਾਰੰਟ ਦੀ ਤਾਮੀਲ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕੀਤਾ ਸੀ।


Aarti dhillon

Content Editor

Related News