ਬੰਬਈ ਹਾਈ ਕੋਰਟ ਪਹੁੰਚਿਆ ਨੀਰਵ ਮੋਦੀ ਦਾ ਬੇਟਾ,ਦਰਜ ਕਰਵਾਈ ਪਟੀਸ਼ਨ

03/04/2020 2:24:30 PM

ਨਵੀਂ ਦਿੱਲੀ — ਪੰਜਾਬ ਨੈਸ਼ਨਲ ਬੈਂਕ ਘਪਲੇ ਦੇ ਮੁੱਖ ਦੋਸ਼ੀ ਅਤੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਬੇਟੇ ਨੇ ਆਪਣੇ ਪਿਤਾ ਦੇ ਕੀਮਤੀ ਸਾਮਾਨਾਂ ਦੀ 6 ਮਾਰਚ ਨੂੰ ਹੋਣ ਵਾਲੀ ਆਨਲਾਈਨ ਨੀਲਾਮੀ ਰੁਕਵਾਉਣ ਲਈ ਬੰਬਈ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਰੋਹਿਨ ਮੋਦੀ ਨੇ ਆਪਣੀ ਪਟੀਸ਼ਨ ਵਿਚ ਦਾਅਵਾ ਕੀਤਾ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ(ਈ.ਡੀ.) ਨੇ ਜਿਹੜੀਆਂ ਕੀਮਤੀ ਪੇਂਟਿੰਗਸ ਨੂੰ ਜ਼ਬਤ ਕੀਤਾ ਹੈ ਉਹ ਉਨ੍ਹਾਂ ਦੇ ਪਿਤਾ ਦੀਆਂ ਨਹੀਂ ਸਗੋਂ ਰੋਹਿਨ ਟਰੱਸਟ ਦੀਆਂ ਹਨ। ਰੋਹਿਨ ਇਸ ਟਰੱਸਟ ਦਾ ਮੁਖੀ ਹੈ।

ਰੋਹਿਨ ਨੇ ਹਾਈਕੋਰਟ ਤੋਂ ਈ.ਡੀ. ਅਤੇ ਨਿੱਜੀ ਨਿਲਾਮੀ ਸੰਸਥਾ ਸੈਫਰਨ ਆਰਟ ਨੂੰ 6 ਮਾਰਚ ਨੂੰ ਪ੍ਰਸਤਾਵਿਤ ਨੀਲਾਮੀ ਰੋਕਣ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਚੀਫ ਜਸਟਿਸ ਬੀ.ਪੀ. ਧਰਮਾਧਿਕਾਰੀ ਅਤੇ ਜਸਟਿਸ ਏ.ਆਰ. ਬੋਰਕਰ ਦੀ ਬੈਂਚ ਨੀਰਵ ਦੇ ਬੇਟੇ ਦੀ ਇਸ ਪਟੀਸ਼ਨ 'ਤੇ ਬੁੱਧਵਾਰ(ਅੱਜ) ਸੁਣਵਾਈ ਕਰੇਗੀ।

ਜ਼ਿਕਰਯੋਗ ਹੈ ਕਿ 15 ਕੀਮਤੀ ਪੇਂਟਿੰਗਸ ਤੋਂ ਇਲਾਵਾ ਹੀਰੇ ਦੀਆਂ ਘੜੀਆਂ, ਕੀਮਤੀ ਹੈਂਡ ਬੈਗ ਅਤੇ ਕਈ ਮਹਿੰਗੀਆਂ ਕਾਰਾਂ ਨੂੰ ਲਾਈਵ ਅਤੇ ਆਨ ਲਾਈਨ ਨਿਲਾਮੀ ਲਈ ਰੱਖਿਆ ਗਿਆ ਹੈ। ਲੰਡਨ ਦੀ ਜੇਲ 'ਚ ਬੰਦ ਨੀਰਵ ਅਤੇ ਉਸਦੇ ਮਾਮਾ ਮੇਹੁਲ ਚੌਕਸੀ 'ਤੇ ਪੰਜਾਬ ਨੈਸ਼ਨਲ ਬੈਂਕ ਦਾ ਕਰੀਬ 13,600 ਕਰੋੜ ਰੁਪਿਆ ਬਕਾਇਆ ਹੈ। ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰਨ ਦੇ ਬਾਅਦ ਈ.ਡੀ. ਨੇ ਨੀਰਵ ਦੇ ਮੁੰਬਈ ਸਥਿਤ ਬੰਗਲਿਆਂ 'ਚੋਂ ਕੀਮਤੀ ਵਸਤੂਆਂ ਜ਼ਬਤ ਕੀਤੀਆਂ ਹਨ, ਜਿਨ੍ਹਾਂ ਦੀ ਕੱਲ੍ਹ ਯਾਨੀ ਕਿ 6 ਮਾਰਚ ਨੂੰ ਨਿਲਾਮੀ ਹੋਣ ਵਾਲੀ ਹੈ।

ਇਹ ਖਾਸ ਖਬਰ ਵੀ ਪੜ੍ਹੋ : ਕ੍ਰਿਪਟੋਕਰੰਸੀ 'ਤੇ ਸੁਪਰੀਮ ਕੋਰਟ ਦਾ ਫੈਸਲਾ, ਹੁਣ ਬਿਟਕੁਆਇਨ ਨਾਲ ਵੀ ਲੈਣ-ਦੇਣ ਸੰਭਵ
 


Related News