PNB ਧੋਖਾਧੜੀ : ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਭੈਣ ਅਤੇ ਜੀਜਾ ਬਣੇ ਸਰਕਾਰੀ ਗਵਾਹ

01/08/2021 3:21:56 PM

ਨਵੀਂ ਦਿੱਲੀ — ਪੰਜਾਬ ਨੈਸ਼ਨਲ ਬੈਂਕ(PNB) ਧੋਖਾਧੜੀ ਮਾਮਲੇ ’ਚ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਭੈਣ ਪੂਰਵੀ ਮੋਦੀ ਅਤੇ ਉਸ ਦੇ ਪਤੀ ਮਿਅੰਕ ਮਹਿਤਾ ਸਰਕਾਰੀ ਗਵਾਹ ਬਣ ਗਏ ਹਨ। ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇਹ ਜਾਣਕਾਰੀ ਦਿੱਤੀ ਹੈ। ਏਜੰਸੀ ਨੇ ਇੱਕ ਬਿਆਨ ਵਿਚ ਕਿਹਾ ਕਿ ਪੂਰਵੀ ਮੋਦੀ ਅਤੇ ਉਸਦੇ ਪਤੀ ਮਯੰਕ ਮਹਿਤਾ ਨੇ ਬੈਂਕ ਧੋਖਾਧੜੀ ਦੇ ਕੇਸ ਵਿਚ ਨੀਰਵ ਮੋਦੀ ਦੀ 579 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰਨ ਵਿਚ ਸਹਾਇਤਾ ਕੀਤੀ। ਇਨ੍ਹਾਂ ਵਿਚ ਨਿਊਯਾਰਕ ਵਿਚ ਦੋ ਫਲੈਟ, ਲੰਡਨ ਅਤੇ ਮੁੰਬਈ ਵਿਚ 1-1 ਫਲੈਟ, ਦੋ ਸਵਿਸ ਬੈਂਕ ਖਾਤੇ ਅਤੇ ਮੁੰਬਈ ਵਿਚ ਇਕ ਖਾਤਾ ਸ਼ਾਮਲ ਹੈ।

ਇਹ ਵੀ ਪੜ੍ਹੋ : ਕੇਂਦਰੀ ਖੇਡ ਮੰਤਰੀ ਨੇ ਪਿਊਸ਼ ਗੋਇਲ ਨੂੰ ਲਿਖਿਆ ਪੱਤਰ, ਖਿਡਾਰੀਆਂ ਦੇ ਹਿੱਤਾਂ ਲਈ ਰੱਖੀ ਇਹ ਮੰਗ

ਇਸ ਤੋਂ ਪਹਿਲਾਂ ਇਕ ਵਿਸ਼ੇਸ਼ ਅਦਾਲਤ ਨੇ ਨੀਰਵ ਮੋਦੀ ਦੀ ਭੈਣ ਪੂਰਵੀ ਮੋਦੀ ਨੂੰ ਸਰਕਾਰੀ ਗਵਾਹ ਬਣਨ ਦੀ ਆਗਿਆ ਦੇ ਦਿੱਤੀ ਸੀ। ਮਨੀ ਲਾਂਡਰਿੰਗ  ਐਕਟ (ਪੀ.ਐੱਮ.ਐੱਲ.ਏ.) ਦੇ ਤਹਿਤ ਕੇਸਾਂ ਦਾ ਨਿਪਟਾਰਾ ਕਰਨ ਵਾਲੇ ਵਿਸ਼ੇਸ਼ ਜੱਜ ਵੀ.ਸੀ.ਬਰਡੇ ਨੇ ਸੋਮਵਾਰ ਨੂੰ ਸਰਕਾਰੀ ਗਵਾਹ ਬਣਨ ਲਈ ਪੂਰਵੀ ਦੀ ਅਰਜ਼ੀ ਸਵੀਕਾਰ ਕਰ ਲਈ। ਅਦਾਲਤ ਨੇ ਕਿਹਾ ਕਿ ਕੇਸ ਵਿਚ ਮੁਆਫ਼ੀ ਮੰਗਣ ਤੋਂ ਬਾਅਦ ਹੁਣ ਮੁਲਜ਼ਮ ਸਰਕਾਰੀ ਗਵਾਹ ਹੋਣਗੇ। ਬੈਲਜੀਅਮ ਦੀ ਨਾਗਰਿਕ ਪੂਰਵੀ ED ਵਲੋਂ ਦਾਇਰ ਕੀਤੇ ਕੇਸ 'ਚ ਦੋਸ਼ੀ ਹੈ।

ਇਹ ਵੀ ਪੜ੍ਹੋ : ਸੋਨਾ ਉੱਚ ਪੱਧਰ ਤੋਂ 6,000 ਰੁਪਏ ਤੱਕ ਹੋਇਆ ਸਸਤਾ, ਤਿੰਨ ਦਿਨਾਂ ’ਚ ਦੋ ਵਾਰ ਟੁੱਟੇ ਭਾਅ

ਜਾਣੋ ਕੀ ਹੈ ਮਾਮਲਾ

ਅਦਾਲਤ ਨੇ ਆਦੇਸ਼ ਵਿਚ ਕਿਹਾ, ‘ਮੁਲਜ਼ਮ ਫਿਲਹਾਲ ਵਿਦੇਸ਼ ਵਿਚ ਰਹਿ ਰਹੀ ਹੈ। ਉਸਨੂੰ ਅਦਾਲਤ ਵਿਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਜਾਵੇਗਾ। ਇਸ ਦੇ ਲਈ ਇਸਤਗਾਸਾ ਲੋੜੀਂਦੇ ਕਦਮ ਉਠਾਏਗੀ। ਪੂਰਬੀ ਮੋਦੀ ਨੇ ਆਪਣੇ ਮੁਆਫੀਨਾਮੇ ਦੀ ਅਰਜ਼ੀ ਵਿਚ ਕਿਹਾ ਸੀ ਕਿ ਉਹ ਮੁੱਖ ਮੁਲਜ਼ਮ ਨਹੀਂ ਹਨ ਅਤੇ ਜਾਂਚ ਏਜੰਸੀਆਂ ਨੇ ਉਸ ਦੀ ਭੂਮਿਕਾ ਨੂੰ ਸੀਮਤ ਕਰ ਦਿੱਤਾ ਹੈ। ਉਸਨੇ ਕਿਹਾ ਕਿ ਉਸਨੇ ਲੋੜੀਂਦੀ ਜਾਣਕਾਰੀ ਅਤੇ ਦਸਤਾਵੇਜ਼ ਮੁਹੱਈਆ ਕਰਵਾਉਂਦਿਆਂ ਈ.ਡੀ. ਨਾਲ ਪੂਰਾ ਸਹਿਯੋਗ ਕੀਤਾ ਹੈ। ਜਾਂਚ ਏਜੰਸੀਆਂ ਅਨੁਸਾਰ ਨੀਰਵ ਮੋਦੀ ਅਤੇ ਉਸਦੇ ਮਾਮੇ ਮੇਹੁਲ ਚੋਕਸੀ ਨੇ ਕੁਝ ਬੈਂਕ ਅਧਿਕਾਰੀਆਂ ਨਾਲ ਮਿਲ ਕੇ ਪੰਜਾਬ ਨੈਸ਼ਨਲ ਬੈਂਕ ’ਚ 14,000 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ। ਇਹ ਧੋਖਾ ਧੜੀ ਇੱਕ ਗਰੰਟੀ ਦੇ ਪੱਤਰ ਰਾਹੀਂ ਕੀਤੀ ਗਈ ਸੀ।

ਇਹ ਵੀ ਪੜ੍ਹੋ : ਪੋਲਟਰੀ ਫਾਰਮ ਉਦਯੋਗ ’ਤੇ ਇਕ ਹੋਰ ਸੰਕਟ, ਕੋਰੋਨਾ ਆਫ਼ਤ ਤੋਂ ਬਾਅਦ ਬਰਡ ਫਲੂ ਦੀ ਪਈ ਮਾਰ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News