ਟਾਪ 10 ''ਚੋਂ ਨੌ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਕਨ 84,354 ਕਰੋੜ ਰੁਪਏ ਘਟਿਆ

08/18/2019 2:55:05 PM

ਨਵੀਂ ਦਿੱਲੀ—ਸੈਂਸੈਕਸ ਦੀਆਂ ਟਾਪ 10 ਕੰਪਨੀਆਂ 'ਚੋਂ ਨੌ ਦੇ ਬਾਜ਼ਾਰ ਪੂੰਜੀਕਰਨ (ਮਾਰਕਿਟ ਕੈਪ) 'ਚ ਬੀਤੇ ਹਫਤੇ ਸੰਯੁਕਤ ਰੂਪ ਨਾਲ 84,354.1 ਕਰੋੜ ਰੁਪਏ ਦੀ ਕਮੀ ਆਈ। ਇਸ 'ਚ ਟਾਟਾ ਕੰਸਲਟੈਂਸੀ ਸਰਵਿਸੇਜ਼ (ਟੀ.ਸੀ.ਐੱਸ.) ਨੂੰ ਸਭ ਤੋਂ ਜ਼ਿਆਦਾ ਨੁਕਸਾਨ ਉਠਾਉਣਾ ਪਿਆ ਹੈ। ਟਾਪ 10 ਕੰਪਨੀਆਂ 'ਚੋਂ ਸਿਰਫ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ.ਆਈ.ਐੱਲ.) ਦੀ ਬਾਜ਼ਾਰ ਹੈਸੀਅਤ 'ਚ ਵਾਧਾ ਦੇਖਣ ਨੂੰ ਮਿਲੀ ਹੈ। 
ਆਰ.ਆਈ.ਐੱਲ. ਦਾ ਐੱਮਕੈਪ ਸ਼ੁੱਕਰਵਾਰ ਨੂੰ ਖਤਮ ਹਫਤਾਵਾਰ 'ਚ 72,153.08 ਕਰੋੜ ਰੁਪਏ ਵਧ ਕੇ 8,09,755.16 ਕਰੋੜ ਰੁਪਏ ਪਹੁੰਚ ਗਿਆ ਹੈ। ਕੰਪਨੀ ਵਲੋਂ ਸਾਲਾਨਾ 'ਚ ਨਿਵੇਸ਼ਕਾਂ ਦੇ ਅਨੁਕੂਲ ਪ੍ਰਸਤਾਵਾਂ ਦੀ ਘੋਸ਼ਣਾ ਨਾਲ ਉਸ ਦੇ ਬਾਜ਼ਾਰ ਪੂੰਜੀਕਰਨ 'ਚ ਇਹ ਵਾਧਾ ਦੇਖਣ ਨੂੰ ਮਿਲਿਆ ਹੈ। ਟੀ.ਸੀ.ਐੱਸ., ਐੱਚ.ਡੀ.ਐੱਫ.ਸੀ. ਬੈਂਕ, ਹਿੰਦੁਸਤਾਨ ਯੂਨੀਲੀਵਰ ਲਿਮਟਿਡ, ਐੱਚ.ਡੀ.ਐੱਫ.ਸੀ., ਇੰਫੋਸਿਸ, ਆਈ.ਟੀ.ਸੀ., ਕੋਟਕ ਮਹਿੰਦਰਾ ਬੈਂਕ, ਆਈ.ਸੀ.ਆਈ.ਸੀ.ਆਈ.ਬੈਂਕ ਅਤੇ ਐੱਸ.ਬੀ.ਆਈ.ਦੇ ਬਾਜ਼ਾਰ ਪੂੰਜੀਕਰਨ 'ਚ ਕਮੀ ਦਰਜ ਕੀਤੀ ਗਈ।
ਟੀ.ਸੀ.ਐੱਸ. ਦਾ ਬਾਜ਼ਾਰ ਪੂੰਜੀਕਰਨ 30,807.1 ਕਰੋੜ ਰੁਪਏ ਘਟ ਕੇ 8,11,828.43 ਕਰੋੜ ਰੁਪਏ ਰਿਹਾ। ਐੱਚ.ਡੀ.ਐੱਫ.ਸੀ.ਦੀ ਬਾਜ਼ਾਰ ਹੈਸੀਅਤ 19,495.4 ਕਰੋੜ ਰੁਪਏ ਘਟ ਕੇ 3,62,123.92 ਕਰੋੜ ਰੁਪਏ ਰਹਿ ਗਈ। ਐੱਚ.ਡੀ.ਐੱਫ.ਸੀ. ਬੈਂਕ ਦਾ ਬਾਜ਼ਾਰ ਮੁੱਲਾਂਕਣ ਵੀ 15,065.8 ਕਰੋੜ ਰੁਪਏ ਦੀ ਕਮੀ ਦੇ ਨਾਲ 6,08,826.25 ਕਰੋੜ ਰੁਪਏ ਰਹਿ ਗਿਆ। ਇਸ ਤਰ੍ਹਾਂ ਇੰਫੋਸਿਸ ਦਾ ਐੱਮਕੈਪ 6,700.27 ਕਰੋੜ ਰੁਪਏ ਦੀ ਗਿਰਾਵਟ ਦੇ ਨਾਲ 3,32,672.51 ਕਰੋੜ ਰੁਪਏ, ਕੋਟਕ ਮਹਿੰਦਰਾ ਦਾ ਬਾਜ਼ਾਰ ਮੁੱਲਾਂਕਣ 6,525.48 ਦੀ ਕਮੀ ਦੇ ਨਾਲ 2,86,340.99 ਕਰੋੜ ਰੁਪਏ 'ਤੇ ਰਿਹਾ।
ਐੱਚ.ਯੂ.ਐੱਲ. ਦੀ ਬਾਜ਼ਾਰ ਹੈਸੀਅਤ 2,954.95 ਕਰੋੜ ਰੁਪਏ ਘਟ ਹੋ ਕੇ 3,95,335.97 ਕਰੋੜ ਰੁਪਏ ਅਤੇ ਆਈ.ਟੀ.ਸੀ. ਦਾ ਬਾਜ਼ਾਰ ਪੂੰਜੀਕਰਨ 1,657.41 ਕਰੋੜ ਰੁਪਏ ਘਟ ਕੇ 3,10,488.97 ਕਰੋੜ ਰੁਪਏ ਰਹਿ ਗਿਆ। ਆਈ.ਸੀ.ਆਈ.ਸੀ.ਆਈ. ਬੈਂਕ ਦਾ ਬਾਜ਼ਾਰ ਪੂੰਜੀਕਰਨ 790.71 ਕਰੋੜ ਰੁਪਏ ਦੀ ਗਿਰਾਵਟ ਦੇ ਨਾਲ 2,70,569.37 ਕਰੋੜ ਰੁਪਏ ਅਤੇ ਐੱਸ.ਬੀ.ਆਈ. ਦਾ ਐੱਮਕੈਪ 356.99 ਕਰੋੜ ਰੁਪਏ ਦੀ ਕਮੀ ਦੇ ਨਾਲ 2,59,661.57 ਕਰੋੜ ਰੁਪਏ ਰਹਿ ਗਿਆ। ਟਾਪ 10 ਕੰਪਨੀਆਂ ਦੀ ਰੈਂਕਿੰਗ 'ਚ ਟੀ.ਸੀ.ਐੱਸ. ਟਾਪ 'ਤੇ ਰਹੀ।


Aarti dhillon

Content Editor

Related News