ਐੱਨ.ਆਈ.ਆਈ.ਟੀ ਦਾ ਮੁਨਾਫਾ ਅਤੇ ਆਮਦਨ ਵਧੀ

Tuesday, Jan 23, 2018 - 03:14 PM (IST)

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਐੱਨ.ਆਈ.ਆਈ.ਟੀ. ਦਾ ਮੁਨਾਫਾ 4.5 ਗੁਣਾ ਵਧ ਕੇ 19.7 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਐੱਨ.ਆਈ.ਆਈ.ਟੀ. ਦਾ ਮੁਨਾਫਾ 4.4 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਐੱਨ.ਆਈ.ਆਈ.ਟੀ. ਦੀ ਆਮਦਨ 4 ਫੀਸਦੀ ਵਧ ਕੇ 209.4 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਐੱਨ.ਆਈ.ਆਈ.ਟੀ. ਦੀ ਆਮਦਨ 202 ਕਰੋੜ ਰੁਪਏ ਰਹੀ ਸੀ। 
ਸਾਲ ਦਰ ਸਾਲ ਆਧਾਰ 'ਤੇ ਅਕਤੂਬਰ-ਦਸੰਬਰ ਤਿਮਾਹੀ 'ਚ ਐੱਨ.ਆਈ.ਆਈ.ਟੀ ਦਾ ਐਬਿਟਡਾ 10.9 ਕਰੋੜ ਰੁਪਏ ਤੋਂ ਵਧ ਕੇ 18.4 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਅਕਤੂਬਰ-ਦਸੰਬਰ ਤਿਮਾਹੀ 'ਚ ਐੱਨ.ਆਈ.ਆਈ.ਟੀ. ਦਾ ਐਬਿਟਡਾ ਮਾਰਜਨ 5.4 ਫੀਸਦੀ ਤੋਂ ਵਧ ਕੇ 8.8 ਫੀਸਦੀ ਰਿਹਾ ਹੈ।


Related News