ਨਿਫਟੀ 10017 'ਤੇ ਬੰਦ, ਸੈਂਸੈਕਸ 77.5 ਅੰਕ ਚੜ੍ਹਿਆ

Tuesday, Oct 10, 2017 - 04:08 PM (IST)

ਨਵੀਂ ਦਿੱਲੀ—ਬਾਜ਼ਾਰ 'ਚ ਅੱਜ ਮਜ਼ਬੂਤੀ ਦਾ ਦਿਨ ਸੀ। ਖਾਸ ਗੱਲ ਇਹ ਰਹੀ ਕਿ ਨਿਫਟੀ 10,000 ਦੇ ਪਾਰ ਟਿਕਣ 'ਚ ਕਾਮਯਾਬ ਰਿਹਾ। ਸੈਂਸੈਕਸ ਅਤੇ ਨਿਫਟੀ 0.25 ਫੀਸਦੀ ਵਧ ਕੇ ਬੰਦ ਹੋਏ ਹਨ। ਅੱਜ ਦੇ ਕਾਰੋਬਾਰ 'ਚ ਨਿਫਟੀ ਨੇ 10,034 ਤੱਕ ਦਸਤਕ ਦਿੱਤੀ, ਜਦਕਿ ਸੈਂਸੈਕਸ 31,995 ਤੱਕ ਪਹੁੰਚਿਆ ਸੀ। ਅੰਤ 'ਚ ਨਿਫਟੀ 10,015 ਦੇ ਕੋਲ ਬੰਦ ਹੋਇਆ ਹੈ ਜਦਕਿ ਸੈਂਸੈਕਸ 31,900 ਦੇ ਕਰੀਬ ਬੰਦ ਹੋਇਆ ਹੈ।

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਖਰੀਦਦਾਰੀ ਦੇਖਣ ਨੂੰ ਮਿਲੀ ਹੈ। ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 0.6 ਫੀਸਦੀ ਵਧ ਕੇ ਬੰਦ ਹੋਇਆ ਹੈ ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 0.8 ਫੀਸਦੀ ਦਾ ਵਾਧਾ ਦਰਜ ਕੀਤੀ ਗਿਆ ਹੈ। ਬੀ. ਐੱਸ.ਈ. ਦਾ ਸਮਾਲਕੈਪ ਇੰਡੈਕਸ 1 ਫੀਸਦੀ ਤੱਕ ਮਜ਼ਬੂਤ ਹੋ ਕੇ ਬੰਦ ਹੋਇਆ ਹੈ। 
ਬੈਂਕਿੰਗ, ਆਟੋ, ਆਈ. ਟੀ. ਫਾਰਮਾ, ਕੈਪੀਟਲ ਗੁਡਸ ਅਤੇ ਪਾਵਰ ਸ਼ੇਅਰਾਂ 'ਚ ਖਰੀਦਦਾਰੀ ਨਾਲ ਬਾਜ਼ਾਰ ਨੂੰ ਸ਼ਲਾਘਾ ਮਿਲੀ ਹੈ। ਬੈਂਕ ਨਿਫਟੀ 0.4 ਫੀਸਦੀ ਵਧ ਕੇ 24,347.5 ਦੇ ਪੱਧਰ 'ਤੇ ਬੰਦ ਹੋਇਆ ਹੈ। ਹਾਲਾਂਕਿ ਐੱਫ. ਐੱਮ. ਸੀ. ਜੀ., ਰਿਐਲਟੀ, ਮੈਟਲ ਅਤੇ ਕੰਜ਼ਿਊਮਰ ਡਿਊਰੇਬਲਸ ਸ਼ੇਅਰਾਂ 'ਚ ਥੋੜ੍ਹਾ ਦਬਾਅ ਦੇਖਣ ਨੂੰ ਮਿਲਿਆ ਹੈ। 
ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਮੁੱਖ ਇੰਡੈਕਸ ਸ਼ੈਂਸੈਕਸ 77.5 ਅੰਕ ਭਾਵ 0.25 ਫੀਸਦੀ ਦੀ ਤੇਜ਼ੀ ਨਾਲ 31,924.4 ਦੇ ਪੱਧਰ 'ਤੇ ਬੰਦ ਹੋਇਆ ਹੈ। ਉਧਰ ਐੱਨ. ਐੱਸ. ਈ. ਦਾ 50 ਸ਼ੇਅਰਾਂ ਵਾਲਾ ਮੁੱਖ ਇੰਡੈਕਸ ਨਿਫਟੀ 28.2 ਅੰਕ ਭਾਵ 0.3 ਫੀਸਦੀ ਦੀ ਤੇਜ਼ੀ ਨਾਲ 10,017 ਦੇ ਪੱਧਰ 'ਤੇ ਬੰਦ ਹੋਇਆ ਹੈ।


Related News