ਨਿਫਟੀ 9800 ਦੇ ਉੱਪਰ, ਸੈਂਸੈਕਸ 125 ਅੰਕ ਮਜ਼ਬੂਤ

Wednesday, Aug 23, 2017 - 09:37 AM (IST)

ਨਿਫਟੀ 9800 ਦੇ ਉੱਪਰ, ਸੈਂਸੈਕਸ 125 ਅੰਕ ਮਜ਼ਬੂਤ

ਨਵੀਂ ਦਿੱਲੀ—ਚੰਗੇ ਗਲੋਬਲ ਸੰਕੇਤਾਂ ਦੇ ਚੱਲਦੇ ਘਰੇਲੂ ਬਾਜ਼ਾਰਾਂ ਨੂੰ ਸਹਾਰਾ ਮਿਲਿਆ ਹੈ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਅਤੇ ਨਿਫਟੀ 'ਚ ਚੰਗੀ ਤੇਜ਼ੀ ਨਜ਼ਰ ਆ ਰਹੀ ਹੈ। ਸੈਂਸੈਕਸ ਅਤੇ ਨਿਫਟੀ 'ਚ ਕਰੀਬ 0.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਤੇਜ਼ੀ ਦੇ ਇਸ ਮਾਹੌਲ 'ਚ ਨਿਫਟੀ 9800 ਦੇ ਉੱਪਰ ਨਿਕਲਿਆ, ਜਦਕਿ ਸੈਂਸੈਕਸ 125 ਅੰਕ ਤੱਕ ਮਜ਼ਬੂਤ ਹੋਇਆ। 
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਖਰੀਦਦਾਰੀ ਆਈ। ਬੀ. ਐੱਸ. ਈ. ਮਿਡਕੈਪ ਇੰਡੈਕਸ 0.6 ਫੀਸਦੀ ਵਧਿਆ, ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 0.6 ਫੀਸਦੀ ਦੀ ਮਜ਼ਬੂਤੀ ਆਈ ਹੈ। ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ 0.6 ਫੀਸਦੀ ਤੱਕ ਮਜ਼ਬੂਤ ਹੋਇਆ। ਬੈਂਕਿੰਗ, ਆਈ. ਟੀ, ਮੈਟਲ, ਫਾਰਮਾ, ਰਿਐਲਟੀ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਖਰੀਦਦਾਰੀ ਆਈ। ਬੈਂਕ ਨਿਫਟੀ 0.5 ਫੀਸਦੀ ਉਛਲ ਕੇ 24.091 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। 
ਫਿਲਹਾਲ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਮੁੱਖ ਇੰਡੈਕਸ ਸੈਂਸੈਕਸ 127 ਅੰਕ ਭਾਵ 0.4 ਫੀਸਦੀ ਦੀ ਤੇਜ਼ੀ ਨਾਲ 31,420 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ। ਉਧਰ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਮੁੱਖ ਇੰਡੈਕਸ ਨਿਫਟੀ 38 ਅੰਕ ਭਾਵ 0.4 ਫੀਸਦੀ ਵਧ ਕੇ 9,804 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।


Related News