ਸੈਂਸੈਕਸ 'ਚ ਮਾਮੂਲੀ ਗਿਰਾਵਟ, ਨਿਫਟੀ 15 ਅੰਕਾਂ ਦੇ ਵਾਧੇ ਨਾਲ 12,270 'ਤੇ ਹੋਇਆ ਬੰਦ

12/30/2019 3:58:13 PM

ਮੁੰਬਈ — ਹਫਤੇ ਦੇ ਪਹਿਲੇ ਦਿਨ ਭਾਰਤੀ ਸ਼ੇਅਰ ਬਜ਼ਾਰ ਹਰੇ ਨਿਸ਼ਾਨ 'ਚ ਖੁੱਲ ਕੇ ਪੂਰੇ ਦਿਨ ਦੇ ਕਾਰੋਬਾਰ ਤੋਂ ਬਾਅਦ ਸੈਂਸੈਕਸ ਲਾਲ ਨਿਸ਼ਾਨ 'ਚ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ−17.14 ਅੰਕ ਯਾਨੀ ਕਿ (0.041%) ਫੀਸਦੀ ਦੀ ਗਿਰਾਵਟ ਨਾਲ 41,558.00 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 14.80 ਅੰਕ ਯਾਨੀ ਕਿ (0.12%) ਦੇ ਵਾਧੇ ਨਾਲ 12,260.60 'ਤੇ ਬੰਦ ਹੋਣ 'ਚ ਕਾਮਯਾਬ ਰਿਹਾ।

ਸੈਕਟੋਰੀਅਲ ਇੰਡੈਕਸ ਦਾ ਹਾਲ

ਸੈਕਟੋਰੀਅਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਅੱਜ ਪੀ.ਐਸ.ਯੂ. ਬੈਂਕ ਅਤੇ ਆਈ.ਟੀ. ਲਾਲ ਨਿਸ਼ਾਨ 'ਤੇ ਬੰਦ ਹੋਏ। ਇਸ ਦੇ ਨਾਲ ਹੀ ਮੀਡੀਆ, ਮੈਟਲ, ਫਾਰਮਾ, ਰੀਅਲਟੀ, ਐਫ.ਐਮ.ਸੀ.ਜੀ., ਪ੍ਰਾਈਵੇਟ ਬੈਂਕ ਅਤੇ ਆਟੋ ਹਰੇ ਨਿਸ਼ਾਨ 'ਤੇ ਬੰਦ ਹੋਏ।  

ਟਾਪ ਗੇਨਰਜ਼  

BSE : ਭਾਰਤੀ ਏਅਰਟੈੱਲ, ਟਾਟਾ ਸਟੀਲ, ਸਨ ਫਾਰਮਾ, ਮਾਰੂਤੀ, ਬਜਾਜ ਆਟੋ, ਟਾਈਟਨ

ਟਾਪ ਲੂਜ਼ਰਜ਼

ਐਚ.ਡੀ.ਐਫ.ਸੀ., ਬਜਾਜ ਫਾਇਨਾਂਸ, ਓ.ਐਨ.ਜੀ.ਸੀ., ਐਕਸਿਸ ਬੈਂਕ

 ਰੁਪਿਆ ਬਿਨਾਂ ਕਿਸੇ ਬਦਲਾਅ ਦੇ 71.36 ਦੇ ਪੱਧਰ 'ਤੇ ਖੁੱਲ੍ਹਿਆ

ਰੁਪਏ ਦੀ ਸ਼ੁਰੂਆਤ ਅੱਜ ਪੂਰੀ ਤਰ੍ਹਾਂ ਸਪਾਟ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ ਬਿਨਾਂ ਬਦਲਾਅ ਦੇ 71.36 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ 5 ਪੈਸੇ ਦੀ ਗਿਰਾਵਟ ਦੇ ਨਾਸ 71.36 ਦੇ ਪੱਧਰ 'ਤੇ ਹੀ ਬੰਦ ਹੋਇਆ ਸੀ।


Related News