NHAI ਨੇ ਇਕ ਦਿਨ 'ਚ 86 ਕਰੋੜ ਦਾ ਟੋਲ ਟੈਕਸ ਇਕੱਠਾ ਕਰਕੇ ਬਣਾਇਆ ਰਿਕਾਰਡ

01/15/2020 12:47:36 PM

ਨਵੀਂ ਦਿੱਲੀ — ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ(NHAI) ਨੇ ਐਤਵਾਰ ਨੂੰ 86.2 ਕਰੋੜ ਰੁਪਏ ਦਾ ਟੋਲ ਟੈਕਸ ਇਕੱਠਾ ਕੀਤਾ ਹੈ ਜਿਹੜਾ ਕਿ ਕਿਸੇ ਇਕ ਦਿਨ 'ਚ ਹੁਣ ਤੱਕ ਦਾ ਸਭ ਤੋਂ ਉੱਚਾ ਫੰਡ ਕੁਲੈਕਸ਼ਨ ਹੈ। NHAI ਦੇ ਚੇਅਰਮੈਨ ਸੁਖਬੀਰ ਸਿੰਘ ਸੰਧੂ ਨੇ ਇਹ ਜਾਣਕਾਰੀ ਦਿੱਤੀ। ਟੋਲ ਟੈਕਸ ਵਸੂਲੀ ਦੀ ਇਲੈਕਟ੍ਰਾਨਿਕ ਪ੍ਰਣਾਲੀ ਫਾਸਟੈਗ ਜ਼ਰੀਏ ਜਨਵਰੀ 2020 'ਚ ਸਭ ਤੋਂ ਉੱਚਾ ਰੋਜ਼ਾਨਾ ਕੁਲੈਕਸ਼ਨ 50 ਕਰੋੜ ਰੁਪਏ ਰਿਹਾ ਹੈ। ਇਸ ਤੋਂ ਪਹਿਲਾਂ  ਨਵੰਬਰ 2019 'ਚ ਇਕ ਦਿਨ ਇਲੈਕਟ੍ਰਾਨਿਕ ਪ੍ਰਣਾਲੀ ਜ਼ਰੀਏ 23 ਕਰੋੜ ਰੁਪਿਆ ਇਕੱਠਾ ਹੋਇਆ ਸੀ। ਸੰਧੂ ਨੇ ਮੰਗਲਵਾਰ ਨੂੰ ਨੈਸ਼ਨਲ ਹਾਈਵੇ ਐਕਸੀਲੈਂਸ ਐਵਾਰਡ ਫੰਕਸ਼ਨ ਦੌਰਾਨ ਕਿਹਾ, 'NHAI ਦਾ ਇਕ ਦਿਨ ਦਾ ਟੋਲ ਟੈਕਸ ਕੁਲੈਕਸ਼ਨ ਐਤਵਾਰ ਨੂੰ ਰਿਕਾਰਡ 86.2 ਕਰੋੜ ਰੁਪਏ ਰਿਹਾ।' ਉਨ੍ਹਾਂ ਨੇ ਕਿਹਾ ਕਿ ਫਾਸਟੈਗ ਦੇ ਜ਼ਰੀਏ ਕੀਤੇ ਜਾਣ ਵਾਲੇ ਰੋਜ਼ਾਨਾ ਟੋਲ ਟੈਕਸ ਭੁਗਤਾਨ ਦੀ ਸੰਖਿਆ ਵਧ ਕੇ ਜਨਵਰੀ 2020 'ਚ ਔਸਤਨ 30 ਲੱਖ ਪ੍ਰਤੀਦਿਨ ਹੋ ਗਈ ਹੈ। ਜੁਲਾਈ 'ਚ ਇਹ ਔਸਤ 8 ਲੱਖ ਸੀ। ਦਸੰਬਰ 2019 ਤੱਕ 1 ਕਰੋੜ ਤੋਂ ਜ਼ਿਆਦਾ ਫਾਸਟੈਗ ਜਾਰੀ ਕੀਤੇ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਫਾਸਟੈਗ ਦੇ ਐਗਜ਼ੀਕਿਊਸ਼ਨ ਦੇ ਮਾਮਲੇ 'ਚ ਜੋਧਪੁਰ ਟੋਲ ਪਲਾਜ਼ਾ ਦਾ ਪ੍ਰਦਰਸ਼ਨ ਸਭ ਤੋਂ ਵਧੀਆ ਰਿਹਾ ਹੈ। ਇਥੇ 91 ਫੀਸਦੀ ਟੋਲ ਟੈਕਸ ਕੁਲੈਕਸ਼ਨ ਫਾਸਟੈਗ ਦੇ ਜ਼ਰੀਏ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਫਾਸਟੈਗ ਦੇ ਐਗਜ਼ੀਕਿਊਸ਼ਨ 'ਚ ਭੋਪਾਲ ਅਤੇ ਗਾਂਧੀ ਨਗਰ ਟੋਲ ਪਲਾਜ਼ਾ ਦਾ ਪ੍ਰਦਰਸ਼ਨ ਵੀ ਚੰਗਾ ਰਿਹਾ ਹੈ।


Related News