ਪੁਰਾਣੇ ਨੋਟ ਬਦਲਣ ਦਾ ਨਵਾਂ ਤਰੀਕਾ, ਤੁਸੀਂ ਜਾਣ ਕੇ ਹੋ ਜਾਓਗੇ ਹੈਰਾਨ

04/09/2017 9:01:17 PM

ਨਵੀਂ ਦਿੱਲੀ— ਨੋਟਬੰਦੀ ਤੋਂ ਬਾਅਦ ਬੰਦ ਹੋਏ ਪੁਰਾਣੇ 500 ਅਤੇ 1000 ਰੁਪਏ ਦੇ ਨੋਟਾਂ ਨੂੰ ਆਰ. ਬੀ. ਆਈ. ਦੀਆਂ ਬਰਾਂਚਾਂ ''ਚ ਜਮ੍ਹਾ ਕਰਨ ਲਈ ਪ੍ਰਵਾਸੀ ਭਾਰਤੀਆਂ ਨੂੰ ਛੋਟ ਹੈ ਪਰ ਇਸ ਸੁਵਿਧਾ ਦਾ ਲਾਭ ਭਾਰਤ ''ਚ ਰਹਿਣ ਵਾਲੇ ਲੋਕ ਵੀ ਚੁੱਕਣ ਦੀ ਤਾਂਘ ''ਚ ਹਨ। ਅਜਿਹੇ ਕਈ ਲੋਕ ਹਨ, ਜੋ ਇਨ੍ਹਾਂ ਪੁਰਾਣੇ ਨੋਟਾਂ ਨੂੰ ਕੋਰੀਅਰ ਜ਼ਰੀਏ ਵਿਦੇਸ਼ ਭੇਜ ਰਹੇ ਹਨ, ਤਾਂ ਕਿ ਬਾਅਦ ''ਚ ਇਨ੍ਹਾਂ ਨੂੰ ਬਦਲਿਆ ਜਾ ਸਕੇ। ਕਸਟਮ ਵਿਭਾਗ ਦੀ ਜਾਂਚ ''ਚ ਨੋਟ ਬਦਲੀ ਦੇ ਇਸ ਨਵੇਂ ਤਰੀਕੇ ਦਾ ਖੁਲਾਸਾ ਹੋਇਆ ਹੈ। ਵਿਭਾਗ ਨੇ ਅਜਿਹੇ 5 ਮਾਮਲਿਆਂ ਨੂੰ ਫੜਿਆ ਹੈ।

ਕਿਤਾਬਾਂ ਦੇ ਨਾਮ ''ਤੇ ਵਿਦੇਸ਼ ਭੇਜੇ ਜਾ ਰਹੇ ਸੀ ਨੋਟ

ਸਰਕਾਰ ਨੇ ਪਿਛਲੇ ਸਾਲ ਨਵੰਬਰ ''ਚ ਇਨ੍ਹਾਂ ਨੋਟਾਂ ਨੂੰ ਬੰਦ ਕਰ ਦਿੱਤਾ ਸੀ। ਪ੍ਰਵਾਸੀ ਭਾਰਤੀਆਂ (ਐੱਨ. ਆਰ. ਆਈ.) ਨੂੰ ਇਨ੍ਹਾਂ ਨੋਟਾਂ ਨੂੰ ਬਦਲਣ ਲਈ 30 ਜੂਨ ਤਕ ਦਾ ਸਮਾਂ ਦਿੱਤਾ ਗਿਆ ਹੈ। ਇਕ ਅਧਿਕਾਰੀ ਮੁਤਾਬਕ ਇਸ ਪਿੱਛੇ ਲੋਕਾਂ ਦਾ ਮਕਸਦ ਇਹ ਹੋ ਸਕਦਾ ਹੈ ਕਿ ਉਹ ਵਿਦੇਸ਼ ''ਚ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਪੁਰਾਣੇ ਨੋਟ ਭੇਜ ਕੇ ਉਨ੍ਹਾਂ ਨੂੰ ਬਦਲਾਅ ਸਕਣ। 

ਕਸਟਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਅਤੇ ਗੁਜਰਾਤ ਸਮੇਤ ਕਈ ਸੂਬਿਆਂ ਤੋਂ ਕਿਤਾਬਾਂ ਦੇ ਨਾਮ ''ਤੇ ਅਜਿਹੇ ਕੋਰੀਅਰ ਭੇਜੇ ਜਾ ਰਹੇ ਸਨ ਪਰ ਸਕੈਨਿੰਗ ਦੌਰਾਨ ਇਨ੍ਹਾਂ ''ਚ ਕੁਝ ਹੋਰ ਨਜ਼ਰ ਆਇਆ। ਜਾਂਚ ਹੋਈ ਤਾਂ ਪਤਾ ਲੱਗਾ ਕਿ ਇਨ੍ਹਾਂ ''ਚ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਵਿਦੇਸ਼ ਭੇਜੇ ਜਾ ਰਹੇ ਸਨ। ਕਸਟਮ ਵਿਭਾਗ ਨੇ ਇਸ ਬਾਰੇ ਮੁਕੱਦਮੇ ਦਰਜ ਕੀਤੇ ਹਨ। ਹਾਲਾਂਕਿ ਇਹ ਜਾਣਕਾਰੀ ਨਹੀਂ ਦਿੱਤੀ ਕਿ ਕਿੰਨੇ ਕੇਸ ਦਰਜ ਕੀਤੇ ਗਏ ਹਨ।

ਕੋਰੀਆ ਅਤੇ ਆਸਟ੍ਰੇਲੀਆ ਜਾ ਰਹੇ ਸੀ ਨੋਟ

ਅਜੇ ਤਕ ਜਿਹੜੇ ਮਾਮਲੇ ਫੜੇ ਗਏ ਹਨ, ਉਨ੍ਹਾਂ ''ਚੋਂ 2 ਮਾਮਲਿਆਂ ''ਚ ਨੋਟ ਪੰਜਾਬ ਤੋਂ ਆਸਟ੍ਰੇਲੀਆ ਭੇਜੇ ਜਾ ਰਹੇ ਸੀ, ਜਦੋਂ ਕਿ, 3 ਮਾਮਲੇ ਕੋਰੀਆ ਜਾਣ ਵਾਲੇ ਕੋਰੀਅਰ ਨਾਲ ਜੁੜੇ ਹਨ। ਕਸਟਮ ਵਿਭਾਗ ਨੇ ਸਥਾਨਕ ਡਾਕਘਰ ਅਤੇ ਕੋਰੀਅਰ ਕੰਪਨੀਆਂ ਨੂੰ ਵੀ ਅਲਰਟ ਰਹਿਣ ਲਈ ਕਿਹਾ ਹੈ। ਕਸਟਮ ਵਿਭਾਗ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।


Related News