ਲੋਕ ਸਭਾ ''ਚ ਪੇਸ਼ ਹੋਇਆ ਨਵਾਂ ਟੈਲੀਕਾਮ ਬਿੱਲ, ਜਾਣੋ ਕੰਪਨੀਆਂ ਲਈ ਕੀ ਹੋਵੇਗਾ ਬਦਲਾਅ
Tuesday, Dec 19, 2023 - 02:28 PM (IST)
ਬਿਜ਼ਨੈੱਸ ਡੈਸਕ - ਕੇਂਦਰ ਸਰਕਾਰ ਨੇ ਚੱਲ ਰਹੇ ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਨਵਾਂ ਟੈਲੀਕਾਮ ਬਿੱਲ, 2023 ਲੋਕ ਸਭਾ 'ਚ ਪੇਸ਼ ਕੀਤਾ ਹੈ। ਸਰਕਾਰ ਦੀ ਤਰਫੋਂ ਟੈਲੀਕਾਮ ਬਿੱਲ ਟੈਲੀਕਾਮ ਮੰਤਰੀ ਅਸ਼ਵਨੀ ਵੈਸ਼ਨਵ ਵਲੋਂ ਪੇਸ਼ ਕੀਤਾ ਗਿਆ ਹੈ। ਦੱਸ ਦੇਈਏ ਕਿ ਇਹ ਨਵਾਂ ਟੈਲੀਕਾਮ ਬਿੱਲ 1885 ਦੇ ਟੈਲੀਗ੍ਰਾਫ ਐਕਟ ਦੀ ਥਾਂ ਲਵੇਗਾ। ਬਿੱਲ 'ਚੋਂ OTT ਦੀ ਪਰਿਭਾਸ਼ਾ ਹਟਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ ਅੱਜ ਕਿੰਨਾ ਸਸਤਾ ਹੋਇਆ 10 ਗ੍ਰਾਮ ਸੋਨਾ
ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਸ ਦੌਰਾਨ ਸੈਟੇਲਾਈਟ ਬ੍ਰਾਡਬੈਂਡ ਸਪੈਕਟ੍ਰਮ ਦੀ ਕੋਈ ਨਿਲਾਮੀ ਨਹੀਂ ਹੋਵੇਗੀ। ਸਰਕਾਰ ਸੈਟੇਲਾਈਟ ਬਰਾਡਬੈਂਡ ਸੇਵਾਵਾਂ ਲਈ ਮੁਫ਼ਤ ਸਪੈਕਟ੍ਰਮ ਅਲਾਟ ਕਰੇਗੀ। ਟੈਲੀਕਾਮ ਕੰਪਨੀਆਂ 'ਤੇ ਲਗਾਇਆ ਗਿਆ ਜੁਰਮਾਨਾ ਵੀ ਘਟਾ ਦਿੱਤਾ ਗਿਆ ਹੈ। ਟੈਲੀਕਾਮ ਕੰਪਨੀ 'ਤੇ ਵੱਧ ਤੋਂ ਵੱਧ 5 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ। ਫਿਲਹਾਲ ਟੈਲੀਕਾਮ ਕੰਪਨੀਆਂ 'ਤੇ ਵੱਧ ਤੋਂ ਵੱਧ 50 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਜਾਂਦਾ ਹੈ।
ਇਹ ਵੀ ਪੜ੍ਹੋ - ਪੂਲ ’ਚ ਡੁੱਬਣ ਵਾਲੇ ਮ੍ਰਿਤਕਾਂ ਦੇ ਮਾਤਾ-ਪਿਤਾ ਨੂੰ ਐਡਵੈਂਚਰ ਰਿਜ਼ਾਰਟ ਦੇਵੇਗਾ 1.99 ਕਰੋੜ ਦਾ ਮੁਆਵਜ਼ਾ
ਇਸ ਦੇ ਨਾਲ ਹੀ ਨਵੇਂ ਟੈਲੀਕਾਮ ਬਿੱਲ ਮੁਤਾਬਕ ਹੁਣ ਟਰਾਈ ਦੇ ਚੇਅਰਮੈਨ ਅਤੇ ਮੈਂਬਰ ਪ੍ਰਾਈਵੇਟ ਮੈਂਬਰ ਵੀ ਹੋ ਸਕਦੇ ਹਨ। ਸਰਕਾਰ ਨੇ ਦੀਵਾਲੀਆਪਨ ਨਾਲ ਸਬੰਧਤ ਵਿਵਸਥਾਵਾਂ ਨੂੰ ਹਟਾ ਦਿੱਤਾ ਹੈ। ਸਰਕਾਰ ਨੇ ਦੂਰਸੰਚਾਰ ਕੰਪਨੀਆਂ ਦੇ ਵਿਆਜ ਅਤੇ ਜੁਰਮਾਨੇ ਨੂੰ ਮੁਆਫ਼ ਕਰਨ ਦੀ ਵਿਵਸਥਾ ਨੂੰ ਵੀ ਹਟਾ ਦਿੱਤਾ ਹੈ। ਸਰਕਾਰ ਬਿਨਾਂ ਨਿਲਾਮੀ ਦੇ ਡੀਟੀਐੱਚ ਕੰਪਨੀਆਂ ਨੂੰ ਸਪੈਕਟਰਮ ਵੀ ਦੇਵੇਗੀ।
ਇਹ ਵੀ ਪੜ੍ਹੋ - ਏਅਰਲਾਈਨ Go First ਦਿਵਾਲੀਆ ਹੋਣ ਕੰਢੇ, ਖਰੀਦਣ ਲਈ ਇਨ੍ਹਾਂ ਕੰਪਨੀਆਂ ਨੇ ਦਿਖਾਈ ਰੁਚੀ
ਇਸ ਤੋਂ ਇਲਾਵਾ ਵਿਆਜ ਦੇ ਨਾਲ ਹੀ ਦੂਰਸੰਚਾਰ ਕੰਪਨੀਆਂ ਦੇ ਜੁਰਮਾਨੇ ਦੀ ਛੋਟ ਦੀ ਵਿਵਸਥਾ ਵੀ ਹਟਾ ਦਿੱਤੀ ਗਈ ਹੈ। ਬਿੱਲ ਮੁਤਾਬਕ ਸਰਕਾਰ ਬਿਨਾਂ ਨਿਲਾਮੀ ਦੇ ਡੀਟੀਐਚ ਕੰਪਨੀਆਂ ਨੂੰ ਸਪੈਕਟਰਮ ਵੀ ਦੇਵੇਗੀ। ਸਰਕਾਰ ਸੈਟੇਲਾਈਟ ਸੇਵਾਵਾਂ ਲਈ ਨਵੇਂ ਨਿਯਮ ਲਿਆ ਸਕਦੀ ਹੈ।
ਇਹ ਵੀ ਪੜ੍ਹੋ - ਦੁਬਈ ਹੋਟਲ ’ਚ ਸੈਲਾਨੀ ਨੂੰ ਨਹੀਂ ਮਿਲਿਆ ਨਾਸ਼ਤਾ, ‘ਮੇਕ ਮਾਈ ਟ੍ਰਿਪ’ ਨੂੰ ਦੇਣਾ ਹੋਵੇਗਾ ਮੁਆਵਜ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8