ਨਵੀਂ Hyundai Creta ਦੀ ਬੁਕਿੰਗ 30 ਹਜ਼ਾਰ ਤੋਂ ਪਾਰ

06/17/2020 11:45:57 AM

ਆਟੋ ਡੈਸਕ– ਹੁੰਡਈ ਕ੍ਰੇਟਾ ਭਾਰਤੀ ਬਾਜ਼ਾਰ ’ਚ ਕਾਫ਼ੀ ਪ੍ਰਸਿੱਧ ਐੱਸ.ਯੂ.ਵੀ. ਹੈ। ਮਾਰਚ ’ਚ ਲਾਂਚ ਹੋਏ ਨਵੀਂ ਕ੍ਰੇਟਾ ਨੂੰ ਕਾਫ਼ੀ ਚੰਗਾ ਹੁੰਗਾਰਾ ਮਿਲਿਆ ਹੈ। ਹੁੰਡਈ ਨੂੰ ਹੁਣ ਤਕ ਇਸ ਦੀਆਂ 30 ਹਜ਼ਾਰ ਇਕਾਈਆਂ ਤੋਂ ਜ਼ਿਆਦਾ ਦੀ ਬੁਕਿੰਗ ਮਿਲ ਚੁੱਕੀ ਹੈ। ਖ਼ਾਸ ਗੱਲ ਇਹ ਹੈ ਕਿ ਨਵੀਂ ਕ੍ਰੇਟਾ ਦੇ ਡੀਜ਼ਲ ਮਾਡਲ ਦੀ ਸਭ ਤੋਂ ਜ਼ਿਆਦਾ ਮੰਗ ਹੈ। ਕੁਲ ਬੁਕਿੰਗ ’ਚ 55 ਫ਼ੀਸਦੀ ਬੁਕਿੰਗ ਸਿਰਫ਼ ਡੀਜ਼ਲ ਮਾਡਲ ਦੀ ਹੋਈ ਹੈ। ਹੁੰਡਈ ਦੀ ਇਸ ਪ੍ਰਸਿੱਧ ਐੱਸ.ਯੂ.ਵੀ. ਦੀ ਕੀਮਤ 9.99 ਲੱਖ ਤੋਂ 17.20 ਲੱਖ ਰੁਪਏ ਦੇ ਵਿਚਕਾਰ ਹੈ। 

ਨਵੀਂ ਹੁੰਡਈ ਕ੍ਰੇਟਾ ’ਚ ਇੰਜਣ ਦੇ ਤਿੰਨ ਆਪਸ਼ਨ ਹਨ। ਇਹ ਤਿੰਨੇ ਇੰਜਣ ਕੀਆ ਸੈਲਟਾਸ ਤੋਂ ਲਏ ਗਏ ਹਨ। ਇਨ੍ਹਾਂ ’ਚ 1.4 ਲੀਟਰ ਟਰਬੋਚਾਰਜਡ ਪੈਟਰੋਲ, 1.5 ਲੀਟਰ ਨੈਚੁਰਲੀ-ਐਸਪਰੇਟਿਡ ਪੈਟਰੋਲ ਅਤੇ 1.5 ਲੀਟਰ ਡੀਜ਼ਲ ਇੰਜਣ ਸ਼ਾਮਲ ਹਨ। ਟਰਬੋ-ਪੈਟਰੋਲ ਇੰਜਣ 138 ਬੀ.ਐੱਚ.ਪੀ. ਦੀ ਤਾਕਤ ਅਤੇ 242 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। 1.5 ਲੀਟਰ ਵਾਲੇ ਪੈਟਰੋਲ ਅਤੇ ਡੀਜ਼ਲ ਇੰਜਣ 113 ਬੀ.ਐੱਚ.ਪੀ. ਦੀ ਪਾਵਰ ਅਤੇ 144 ਐੱਨ.ਐੱਮ. ਪੀਕ ਟਾਰਕ ਪੈਦਾ ਕਰਦਾ ਹੈ। 

ਕੰਪਨੀ ਦਾ ਦਾਅਵਾ ਹੈ ਕਿ 7-ਸਪੀਡ ਡਿਊਲ-ਕਲੱਚ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਟਰਬੋ-ਪੈਟਰੋਲ ਇੰਜਣ ਦੀ ਮਾਈਲੇਜ 16.8 ਕਿਲੋਮੀਟਰ ਪ੍ਰਤੀ ਲੀਟਰ ਹੈ। 1.5 ਲੀਟਰ ਪੈਟਰੋਲ ਇੰਜਣ ਦੀ ਮਾਈਲੇਜ ਮੈਨੁਅਲ ਗਿਅਰਬਾਕਸ ’ਚ 16.8 ਕਿਲੋਮੀਟਰ ਅਤੇ IVT ਆਟੋਮੈਟਿਕ ਟ੍ਰਾਂਸਮਿਸ਼ਨ ’ਚ 16.9 ਕਿਲੋਮੀਟਰ ਪ੍ਰਤੀ ਲੀਟਰ ਹੈ। ਉਥੇ ਹੀ ਡੀਜ਼ਲ ਇੰਜਣ ਦੀ ਮਾਈਲੇਜ ਮੈਨੁਅਲ ਗਿਅਰਬਾਕਸ ’ਚ 21.4 ਕਿਲੋਮੀਟਰ ਅਤੇ ਆਟੋਮੈਟਿਕ ਗਿਅਰਬਾਕਸ ’ਚ 18.5 ਕਿਲੋਮੀਟਰ ਪ੍ਰਤੀ ਲੀਟਰ ਹੈ। 


Rakesh

Content Editor

Related News