GST ਦੇ ਨਵੇਂ ਰੇਟ ਅੱਜ ਤੋਂ ਲਾਗੂ, ਜਾਣੋ ਕੀ ਹੋਵੇਗਾ ਸਸਤਾ

Thursday, Jan 25, 2018 - 11:11 AM (IST)

GST ਦੇ ਨਵੇਂ ਰੇਟ ਅੱਜ ਤੋਂ ਲਾਗੂ, ਜਾਣੋ ਕੀ ਹੋਵੇਗਾ ਸਸਤਾ

ਨਵੀਂ ਦਿੱਲੀ— 53 ਸੇਵਾਵਾਂ ਅਤੇ 29 ਚੀਜ਼ਾਂ ਲਈ ਜੀ. ਐੱਸ. ਟੀ. ਦੇ ਨਵੇਂ ਰੇਟ ਵੀਰਵਾਰ ਤੋਂ ਲਾਗੂ ਹੋ ਰਹੇ ਹਨ। ਸਾਫ ਹੈ ਕਿ ਅੱਜ ਤੋਂ ਇਹ ਚੀਜ਼ਾਂ ਸਸਤੀਆਂ ਹੋ ਜਾਣਗੀਆਂ। ਘਟਾਏ ਗਏ ਜੀ. ਐੱਸ. ਟੀ. ਰੇਟ ਲਾਗੂ ਹੋਣ ਨਾਲ ਪੁਰਾਣੀਆਂ ਕਾਰਾਂ, ਹੀਰੇ ਸਮੇਤ ਕਈ ਚੀਜ਼ਾਂ ਦੀਆਂ ਕੀਮਤਾਂ ਘੱਟ ਜਾਣਗੀਆਂ। ਜੀ. ਐੱਸ. ਟੀ. ਰੇਟ 'ਚ ਵੱਡੇ ਪੱਧਰ 'ਤੇ ਕੀਤੀ ਗਈ ਕਟੌਤੀ ਨਾਲ ਸਰਕਾਰ ਨੂੰ ਤਕਰੀਬਨ 1000-1200 ਕਰੋੜ ਰੁਪਏ ਦੇ ਰੈਵੇਨਿਊ (ਮਾਲੀਏ) ਦਾ ਨੁਕਸਾਨ ਹੋਵੇਗਾ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਅਤੇ ਸੇਵਾਵਾਂ ਬਾਰੇ, ਜਿਨ੍ਹਾਂ 'ਤੇ ਟੈਕਸ ਰੇਟ ਬਦਲਣ ਜਾ ਰਹੇ ਹਨ....

ਇਨ੍ਹਾਂ 'ਤੇ ਘਟੇਗਾ ਜੀ. ਐੱਸ. ਟੀ.
- ਪੁਰਾਣੀਆਂ ਅਤੇ ਇਸਤੇਮਾਲ ਕਾਰਾਂ (ਮੀਡੀਅਮ ਤੇ ਵੱਡੀਆਂ ਕਾਰਾਂ ਅਤੇ ਐੱਸ. ਯੂ. ਵੀ.)
- ਬਾਇਓ ਫਿਊਲ ਨਾਲ ਚੱਲਣ ਵਾਲੀਆਂ ਪਬਲਿਕ ਟਰਾਂਸਪੋਰਟ ਦੀਆਂ ਬੱਸਾਂ। ਇਨ੍ਹਾਂ 'ਤੇ ਹੁਣ 18 ਫੀਸਦੀ ਜੀ. ਐੱਸ. ਟੀ. ਹੋਵੇਗਾ ਜੋ ਪਹਿਲਾਂ 28 ਫੀਸਦੀ ਸੀ। ਇਸ ਦੇ ਇਲਾਵਾ ਮੀਡੀਅਮ ਤੇ ਵੱਡੀਆਂ ਕਾਰਾਂ ਅਤੇ ਐੱਸ. ਯੂ. ਵੀ. ਨੂੰ ਛੱਡ ਕੇ ਸਾਰੇ ਤਰ੍ਹਾਂ ਦੇ ਪੁਰਾਣੇ ਮੋਟਰ ਵਾਹਨਾਂ 'ਤੇ ਜੀ. ਐੱਸ. ਟੀ. 28 ਤੋਂ ਘਟਾ ਕੇ 12 ਫੀਸਦੀ ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਜੇਕਰ ਹੁਣ ਤੁਸੀਂ ਪੁਰਾਣੀਆਂ ਕਾਰਾਂ ਦੇ ਡੀਲਰ ਕੋਲੋਂ ਕਾਰ ਖਰੀਦੋਗੇ ਤਾਂ ਤੁਹਾਨੂੰ ਪਹਿਲਾਂ ਨਾਲੋਂ ਕਾਰ ਸਸਤੀ ਪਵੇਗੀ।
18 ਤੋਂ ਘੱਟ ਕੇ 12 ਫੀਸਦੀ 'ਚ ਆਉਣ ਵਾਲੇ ਆਈਟਮਜ਼
- ਸ਼ੂਗਰ ਬੁਆਇਲਡ ਕਨਫੈਕਸ਼ਨਰੀ, 20 ਲੀਟਰ ਵਾਲੀ ਪਾਣੀ ਦੀ ਬੋਤਲ, ਫਾਸਫੋਰਿਕ ਐਸਿਡ ਤੋਂ ਬਣੀ ਖਾਦ, ਬਾਇਓ ਡੀਜ਼ਲ, ਬਾਇਓ ਕੀਟਨਾਸ਼ਕ, ਘਰਾਂ ਦੇ ਨਿਰਮਾਣ 'ਚ ਕੰਮ ਆਉਣ ਵਾਲਾ ਬਾਂਸ, ਮੈਕੇਨੀਕਲ ਸਪਰੇਅਰ, ਡਰਿਪ ਸਿੰਜਾਈ ਸਿਸਟਮ, ਸਪਰਿੰਕਲ।
18 ਤੋਂ ਘੱਟ ਕੇ 5 ਫੀਸਦੀ 'ਚ ਆਉਣ ਵਾਲੇ ਆਈਟਮਜ਼
ਮਹਿੰਦੀ ਦੇ ਕੋਨ, ਇਮਲੀ ਬੀਜ਼ ਪਾਊਡਰ, ਕਪੜਿਆਂ ਦੀ ਸਿਲਾਈ ਨਾਲ ਜੁੜੀਆਂ ਸੇਵਾਵਾਂ 'ਤੇ ਹੁਣ 5 ਫੀਸਦੀ ਜੀ. ਐੱਸ. ਟੀ. ਹੋਵੇਗਾ।
3 ਤੋਂ ਘੱਟ ਕੇ 0.25 ਫੀਸਦੀ 'ਚ ਆਉਣ ਵਾਲੇ ਆਈਟਮਜ਼
ਹੀਰੇ ਅਤੇ ਹੋਰ ਮਹਿੰਗੇ ਸਟੋਨਸ (ਕੀਮਤੀ ਪੱਥਰ) 'ਤੇ ਹੁਣ ਸਿਰਫ 0.25 ਫੀਸਦੀ ਜੀ. ਐੱਸ. ਟੀ. ਲੱਗੇਗਾ, ਜੋ ਪਹਿਲਾਂ 3 ਫੀਸਦੀ ਸੀ।

ਇਨ੍ਹਾਂ ਸੇਵਾਵਾਂ 'ਤੇ ਦਿੱਤੀ ਗਈ ਰਾਹਤ
- ਥੀਮ ਪਾਰਕ, ਵਾਟਰ ਪਾਰਕ, ਜੋਏ ਰਾਈਡਸ, ਮੈਰੀ-ਗੋ-ਰਾਊਂਡਸ, ਗੋ-ਕਾਰਟਿੰਗ ਐਂਡ ਬੈਲੇਟ ਸੇਵਾਵਾਂ 'ਤੇ 28 ਦੀ ਜਗ੍ਹਾ 18 ਫੀਸਦੀ ਜੀ. ਐੱਸ. ਟੀ. ਲੱਗੇਗਾ।
- ਪੈਟਰੋਲੀਅਮ ਪਦਾਰਥਾਂ ਦੇ ਟਰਾਂਸਪੋਰਟੇਸ਼ਨ 'ਤੇ 18 ਫੀਸਦੀ ਦੀ ਜਗ੍ਹਾ 5 ਫੀਸਦੀ ਟੈਕਸ ਲੱਗੇਗਾ।
- ਆਰ. ਟੀ. ਆਈ. ਐਕਟ ਤਹਿਤ ਸੂਚਨਾਵਾਂ ਕਰਾਉਣ ਵਾਲੀਆਂ ਸੇਵਾਵਾਂ ਨੂੰ ਜੀ. ਐੱਸ. ਟੀ. ਤੋਂ ਛੋਟ ਦਿੱਤੀ ਗਈ ਹੈ।
- ਟੇਲਰਿੰਗ (ਸਿਲਾਈ) ਸੇਵਾਵਾਂ 'ਤੇ ਜੀ. ਐੱਸ. ਟੀ. ਦੀ ਦਰ 18 ਤੋਂ ਘਟਾ ਕੇ 5 ਫੀਸਦੀ ਕਰ ਦਿੱਤੀ ਗਈ ਹੈ।
- ਭਾਰਤ ਤੋਂ ਬਾਹਰ ਜਹਾਜ਼ ਜ਼ਰੀਏ ਸਾਮਾਨ ਭੇਜਣ 'ਤੇ ਟਰਾਂਸਪੋਰਟੇਸ਼ਨ ਸੇਵਾਵਾਂ ਨੂੰ ਜੀ. ਐੱਸ. ਟੀ. ਤੋਂ ਛੋਟ ਦਿੱਤੀ ਗਈ ਹੈ।
- ਇਸੇ ਤਰ੍ਹਾਂ ਸਮੁੰਦਰੀ ਜਹਾਜ਼ ਜ਼ਰੀਏ ਸਾਮਾਨ ਭੇਜਣ 'ਤੇ ਵੀ ਛੋਟ ਦਿੱਤੀ ਗਈ ਹੈ। ਇਹ ਛੋਟ 30 ਸਤੰਬਰ 2018 ਤਕ ਰਹੇਗੀ।
- ਸਿੱਖਿਆ ਅਦਾਰੇ ਨੂੰ ਟਰਾਂਸਪੋਰਟ ਵਾਹਨ ਕਿਰਾਏ 'ਤੇ ਦੇਣ ਨੂੰ ਵੀ ਜੀ. ਐੱਸ. ਟੀ. 'ਚ ਛੋਟ ਦਿੱਤੀ ਗਈ ਹੈ।


Related News