ਇਹ ਹੈ Ola ਇਲੈਕਟ੍ਰਿਕ ਦਾ ਨਵਾਂ ਕਰਮਚਾਰੀ, CEO ਨੇ ਸਾਂਝਾ ਕੀਤਾ ID ਕਾਰਡ, ਤਸਵੀਰ ਦੇਖ ਨਿਕਲੇਗਾ ਹਾਸਾ

08/02/2023 2:07:01 PM

ਆਟੋ ਮੋਬਾਇਲ : ਮਸ਼ਹੂਰ ਇਲੈਕਟ੍ਰਿਕ ਟੂ-ਵ੍ਹੀਲਰ ਨਿਰਮਾਤਾ ਕੰਪਨੀ ਓਲਾ ਇਲੈਕਟ੍ਰਿਕ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦੇ ਪਿੱਛੇ ਕਾਰਨ ਉਨ੍ਹਾਂ ਦੀ ਕੰਪਨੀ ਦਾ ਨਵਾਂ ਕਰਮਚਾਰੀ ਹੈ, ਜਿਸ ਦਾ ਨਾਂ ਬਿਜਲੀ ਰੱਖਿਆ ਗਿਆ ਹੈ, ਜਿਸ ਨੂੰ ਅੰਗਰੇਜ਼ੀ ਵਿਚ ਇਲੈਕਟ੍ਰੀਸਿਟੀ ਕਿਹਾ ਜਾਂਦਾ ਹੈ। ਕੰਪਨੀ ਦੇ ਸੰਸਥਾਪਕ ਅਤੇ ਸੀ.ਈ.ਓ. ਭਾਵਿਸ਼ ਅਗਰਵਾਲ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਅਧਿਕਾਰਤ ਤੌਰ ’ਤੇ ਟੀਮ ਦੇ ਨਵੇਂ ਮੈਂਬਰ ਦਾ ਸਵਾਗਤ ਕੀਤਾ ਤੇ ਸਾਰਿਆਂ ਨਾਲ ਇਸ ਦੀ ਮੁਲਾਕਾਤ ਕਰਵਾਈ ਹੈ। ਵਾਇਰਲ ਹੋ ਰਹੀ ਪੋਸਟ ’ਚ ਦੇਖਿਆ ਜਾ ਸਕਦਾ ਹੈ ਕਿ ਭਾਵਿਸ਼ ਅਗਰਵਾਲ ਨੇ ਇਸ ਕਰਮਚਾਰੀ ਦਾ ਕੰਪਨੀ ਆਈ.ਡੀ. ਕਾਰਡ ਆਨਲਾਈਨ ਸ਼ੇਅਰ ਕੀਤਾ ਹੈ, ਜੋ ਇਨ੍ਹੀਂ ਦਿਨੀਂ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : NIA ਦੀਆਂ ਟੀਮਾਂ ਨੇ ਫਗਵਾੜਾ ਦੇ 2 ਪਿੰਡਾਂ ਦੇ ਲੋਕਾਂ ਤੋਂ ਕੀਤੀ ਪੁੱਛਗਿੱਛ

ਪੋਸਟ ਦੀ ਕੈਪਸ਼ਨ ਵਿਚ ਲਿਖਿਆ ਹੈ, 'ਨਵਾਂ ਸਹਿਯੋਗੀ ਹੁਣ ਅਧਿਕਾਰਤ ਤੌਰ ’ਤੇ ਆ ਗਿਆ ਹੈ।' ਇਸ ਪੋਸਟ ਨੂੰ ਦੇਖਣ ਤੋਂ ਬਾਅਦ ਜਿੱਥੇ ਯੂਜ਼ਰਸ ਦੇ ਚਿਹਰਿਆਂ ’ਤੇ ਮੁਸਕਰਾਹਟ ਆ ਗਈ ਹੈ। ਇਸ ਦੇ ਨਾਲ ਹੀ ਕੁਝ ਯੂਜ਼ਰਸ ਪੋਸਟ 'ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਕੇ ਆਪਣੀਆਂ ਭਾਵਨਾਵਾਂ ਜ਼ਾਹਿਰ ਕਰ ਰਹੇ ਹਨ। ਪੋਸਟ ਨੂੰ ਦੇਖ ਕੇ ਤੁਸੀਂ ਸਮਝ ਗਏ ਹੋਵੋਗੇ ਕਿ ਕੰਪਨੀ ਦਾ ਇਹ ਨਵਾਂ ਕਰਮਚਾਰੀ ਅਸਲ ਵਿਚ ਇਕ ਕੁੱਤਾ ਹੈ। ਪੋਸਟ ਵਿਚ ਦਿਖਾਈ ਦੇਣ ਵਾਲੇ ਆਈਕਾਰਡ ’ਤੇ ਦੇਖਿਆ ਜਾ ਸਕਦਾ ਹੈ ਕਿ ਕੰਪਨੀ ਨੇ ਆਪਣੇ ਨਵੇਂ ਕਰਮਚਾਰੀ ਬਿਜਲੀ ਨੂੰ ਇਕ ਕਰਮਚਾਰੀ ਕੋਡ ਵੀ ਦਿੱਤਾ ਹੈ, ਜੋ ਉਸ ਦੇ ਨਾਮ ਵਾਂਗ ਹੀ ਵਿਲੱਖਣ ਹੈ। ਬਿਜਲੀ ਦਾ ਇੰਪਲਾਈ ਕੋਡ 440V ਹੈ। ਉਂਝ ਤਾਂ 440V ਮਿਆਰੀ ਵੋਲਟੇਜ ਸਪਲਾਈ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ। ਇਸ ਤੋਂ ਵੀ ਹੈਰਾਨੀਜਨਕ ਗੱਲ ਇਹ ਹੈ ਕਿ ਕਾਰਡ ਵਿਚ ਕੁੱਤੇ ਦਾ ਬਲੱਡ ਗਰੁੱਪ ਵੀ ਦਿੱਤਾ ਗਿਆ ਹੈ, ਜਿਸ ਵਿਚ paw+ve ਲਿਖਿਆ ਹੋਇਆ ਹੈ। ਇਸ ਦੇ ਨਾਲ ਹੀ ਆਈ.ਡੀ. ਕਾਰਡ ’ਤੇ ਓਲਾ ਇਲੈਕਟ੍ਰਿਕ ਦੇ ਬੈਂਗਲੁਰੂ ਦਫ਼ਤਰ ਦਾ ਪਤਾ ਲਿਖਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਮਨਪ੍ਰੀਤ ਮੰਨਾ 3 ਦਿਨਾ ਪੁਲਸ ਰਿਮਾਂਡ ’ਤੇ, ਮੂਸੇਵਾਲਾ ਕਤਲਕਾਂਡ ’ਚ ਹਥਿਆਰ ਸਪਲਾਈ ਕਰਨ ਦਾ ਸ਼ੱਕ

ਕੰਪਨੀ ਦੇ ਕਰਮਚਾਰੀਆਂ ਨਾਲ ਸੰਪਰਕ ਵਿਚ ਰਹਿਣ ਲਈ ਬਿਜਲੀ ਦੇ ਇੰਸਟੈਂਟ ਮੈਸੇਜਿੰਗ ਪਲੇਟਫਾਰਮ 'ਸਲੈਕ' ’ਤੇ ਇਕ ਐਡਰੈੱਸ ਵੀ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਕੰਪਨੀ ਨੇ ਬਿਜਲੀ ਦਾ ਐਮਰਜੈਂਸੀ ਕੰਟੈਕਟ BA's Office ਰੱਖਿਆ ਹੈ । 30 ਜੁਲਾਈ ਨੂੰ ਸ਼ੇਅਰ ਕੀਤੀ ਗਈ ਇਸ ਪੋਸਟ ਨੂੰ ਹੁਣ ਤੱਕ 145.3K ਲੋਕ ਦੇਖ ਚੁੱਕੇ ਹਨ, ਜਦਕਿ ਪੋਸਟ ਨੂੰ 1 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਪੋਸਟ ਨੂੰ ਦੇਖ ਚੁੱਕੇ ਯੂਜ਼ਰਜ਼ ਇਸ ’ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਬਿਜਲੀ ਨੇਲਡ ਇਟ,’ ਦੂਜੇ ਨੇ ਲਿਖਿਆ, ਨਾਂ ਪਸੰਦ ਆਇਆ, ਜਿਵੇਂ ਬੋਲਟ, ਉਥੇ ਹੀ ਕੁਝ ਯੂਜ਼ਰਜ਼ ਅਜਿਹੇ ਵੀ ਹਨ, ਜਿਨ੍ਹਾਂ ਨੇ ਓਲਾ ਇਲੈਕਟ੍ਰਿਕ ਦੀ ਖ਼ਰਾਬ ਸਰਵਿਸ ਤੇ ਸਕੂਟਰ ਦੀਆਂ ਕਮੀਆਂ ਨੂੰ ਲੈ ਕੇ ਜ਼ਿਆਦਾ ਕੁਮੈਂਟਸ ਕੀਤੇ ਹਨ। 

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

 ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Manoj

Content Editor

Related News