ਮਾਰਚ ਤੱਕ ਨਵੀਂ ਦਿੱਲੀ ਰੇਲਵੇ ਦੇਵੇਗਾ ਖਾਸ ਸੁਵਿਧਾਵਾਂ

01/10/2019 12:32:59 PM

ਨਵੀਂ ਦਿੱਲੀ—ਮਾਰਚ ਮਹੀਨੇ ਤੱਕ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਉੱਚ ਸ਼੍ਰੇਣੀ ਉਡੀਕ ਘਰ (ਉੱਪਰ ਕਲਾਸ ਵੇਟਿੰਗ ਰੂਮ) ਬਿਲਕੁੱਲ ਬਦਲ ਜਾਵੇਗਾ। ਇਸ ਨੂੰ ਹਵਾਈ ਅੱਡਿਆਂ ਦੇ ਉਡੀਕ ਘਰਾਂ ਦੀ ਤਰ੍ਹਾਂ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਐੱਲ.ਸੀ.ਡੀ. ਟੈਲੀਵੀਜ਼ਨ ਤੋਂ ਲੈ ਕੇ ਫੂਡ ਟਰਾਲੀਜ਼ ਅਤੇ ਚਾਰਜਿੰਗ ਪੁਆਇੰਟ ਤੱਕ, ਵੱਖ-ਵੱਖ ਸੁਵਿਧਾਵਾਂ ਦਾ ਵਿਸਤਾਰ ਕੀਤਾ ਜਾ ਰਿਹਾ ਹੈ।
ਇਨ੍ਹਾਂ ਉਡੀਕ ਘਰਾਂ 'ਚ ਰੁਕਣ ਲਈ 10 ਰੁਪਏ ਪ੍ਰਤੀ ਘੰਟੇ ਦੇ ਹਿਸਾਬ ਨਾਲ ਚਾਰਜ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀ ਇਥੇ ਅਪਗ੍ਰੇਡੇਟ ਕਲਾਕ ਰੂਮ ਦੀ ਵੀ ਵਰਤੋਂ ਕਰ ਪਾਉਣਗੇ ਜਿਥੇ ਨਾਂ ਮਾਤਰ ਦੀ ਫੀਸ 'ਤੇ ਡਿਜੀਟਲ ਲਾਕਰਸ ਮੁਹੱਈਆ ਕੀਤੇ ਜਾਣਗੇ ਜਿਨ੍ਹਾਂ ਦੀ ਸੀ.ਸੀ.ਟੀ.ਵੀ. 'ਤੇ ਨਿਗਰਾਨੀ ਹੋਵੇਗੀ। ਪੈਸੇਂਜਰ ਨੂੰ ਇਨ੍ਹਾਂ ਸੁਵਿਧਾਵਾਂ ਦੀ ਵਰਤੋਂ ਮੋਬਾਇਲ ਐਪ ਦੇ ਰਾਹੀਂ ਕਰਨੀ ਹੋਵੇਗੀ ਅਤੇ ਮੋਬਾਇਲ ਵੋਲੀਟਸ ਨਾਲ ਹੀ ਪੇਮੈਂਟ ਵੀ ਕਰਨੀ ਹੋਵੇਗੀ। 
ਪਬਲਿਕ ਇੰਫਰਮੇਸ਼ਨ ਸਿਸਟਮ ਦੇ ਇਲਾਵਾ ਇਨ੍ਹਾਂ ਲਾਨਜੇਜ 'ਚ ਕੱਚ ਦੀ ਦੀਵਾਰ ਹੋਵੇਗੀ ਜਿਸ ਨਾਲ ਯਾਤਰੀ ਸਿੱਧੇ ਪਲੇਟਫਾਰਮ ਦੇਖ ਪਾਉਣਗੇ। ਉਡੀਕ ਘਰ 'ਚ ਪ੍ਰਵੇਸ਼ ਦਾ ਪ੍ਰਬੰਧਨ ਕਾਰਡ ਬੇਸਡ ਸਿਸਟਮ 'ਤੇ ਹੋਵੇਗਾ। ਦਿੱਲੀ ਡਿਵੀਜ਼ਨਲ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਆਰ ਐੱਨ ਸਿੰਘ ਨੇ ਕਿਹਾ ਕਿ ਨਵੀਂ ਦਿੱਲੀ ਸਟੇਸ਼ਨ 'ਤੇ ਛੇਤੀ ਹੀ ਇਕ ਨਵੇਂ ਪ੍ਰਾਰੂਪ ਦੇ ਵੇਟਿੰਗ ਲਾਨਜੇਜ ਹੋਣਗੇ ਜਿਨ੍ਹਾਂ 'ਚ ਸ਼ਾਨਦਾਰ ਅੰਤਰਿਕ ਸਾਜੋ-ਸਜ਼ਾਵਟ, ਆਧੁਨਿਕ ਫਰਨੀਚਰ ਅਤੇ ਪਖਾਨੇ ਦੇ ਨਾਲ-ਨਾਲ ਟ੍ਰੈਵਲ ਡੈਸਕ, ਪ੍ਰਿੰਟਰਸ, ਫੂਡ ਸਟਾਲ, ਫ੍ਰੀ ਮੈਗਜ਼ੀਨਸ, ਟੀ/ਕੌਫੀ ਮਸ਼ੀਨ ਅਤੇ ਡੀ.ਟੀ.ਐੱਚ. ਟੀ.ਵੀ. ਸਰਵਿਸ ਵਰਗੀਆਂ ਹੋਰ ਸੁਵਿਧਾਵਾਂ ਹੋਣਗੀਆਂ ਤਾਂ ਜੋ ਯਾਤਰੀ ਆਪਣੀ ਉਡੀਕ ਦੀ ਘੜੀ ਉਤਪਾਦਕ ਤੌਰ 'ਤੇ ਬਿਤਾ ਸਕਣ। 
ਸਿੰਘ ਨੇ ਕਿਹਾ ਕਿ ਇਨ੍ਹਾਂ ਲਾਨਜੇਜ ਦੇ ਲਈ ਘਟ ਚਾਰਜ ਰੱਖਿਆ ਗਿਆ ਹੈ ਤਾਂ ਜੋ ਯਾਤਰੀ ਪਲੇਟਫਾਰਮਸ 'ਤੇ ਭੀੜ ਨਾ ਲਗਾ ਕੇ ਇਨ੍ਹਾਂ ਕਮਰਿਆਂ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਏਅਰਪੋਰਟਸ ਦੇ ਲਾਨਜੇਜ ਦੇ ਮੁਕਾਬਲੇ ਇਥੇ ਦੀ ਫੀਸ ਕਿਫਾਇਤੀ ਹੈ। ਅਸੀਂ ਨਿਜ਼ਾਮੁਦੀਨ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨਾਂ 'ਤੇ ਵੀ ਇਹੀਂ ਮਾਡਲ ਅਪਣਾਵਾਂਗੇ। ਆਮ ਸ਼੍ਰੇਣੀ ਦੇ ਉਡੀਕ ਘਰਾਂ (ਜਨਰਲ ਵੇਟਿੰਗ ਰੂਮ) ਮੁਫਤ ਹੀ ਰਹਿਣਗੇ। 
ਸਿੰਘ ਨੇ ਦੱਸਿਆ ਕਿ ਕਲਾਸ ਰੂਮ ਅਤੇ ਵੇਟਿੰਗ ਲਾਨਜੇਜ, ਦੋਵੇਂ ਫਰਵਰੀ ਦੇ ਆਖੀਰ ਤੱਕ ਤਿਆਰ ਹੋ ਜਾਣਗੇ। ਅਸੀਂ ਇਨ੍ਹਾਂ ਦੀ ਵਰਤੋਂ 'ਤੇ ਪੇਸੈਂਜਰ ਦੇ ਫੀਡਬੈਕ ਵੀ ਲਵਾਂਗੇ। ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਪਿਛਲੇ ਛੇ ਮਹੀਨਿਆਂ 'ਚ ਕਈ ਬਦਲਾਅ ਆ ਚੁੱਕੇ ਹਨ। ਉਥੇ ਵਾਲ ਪੇਂਟਿੰਗ, ਪਲੇਟਫਾਰਮਾਂ 'ਤੇ ਫਾਲਸ ਸੀਲਿੰਗ ਅਤੇ ਨਿਊ ਕਲਰ ਸਕੀਮ ਦੇਖੇ ਜਾ ਸਕਦੇ ਹਨ।


Aarti dhillon

Content Editor

Related News