ਫੋਰਡ ਦੀ EcoSport Facelift ਤੋਂ ਉਠਿਆ ਪਰਦਾ, ਜਾਣੋ ਖੂਬੀਆਂ
Friday, Sep 08, 2017 - 04:43 PM (IST)
ਜਲੰਧਰ- ਫੋਰਡ ਨੇ ਯੂਰੋਪ 'ਚ ਲਾਂਚ ਹੋਣ ਵਾਲੀ ਫੇਸਲਿਫਟ ਈਕੋ ਸਪੋਰਟ ਤੋਂ ਪਰਦਾ ਚੁੱਕਿਆ ਹੈ। ਕੰਪਨੀ ਨੇ ਇਸ ਦਾ ਕਾਂਸੈਪਟ ਨਵੰਬਰ 2016 'ਚ ਅਮਰੀਕਾ 'ਚ ਪੇਸ਼ ਕੀਤਾ ਸੀ। ਇਸ ਦੇ ਡਿਜ਼ਾਇਨ ਅਤੇ ਫੀਚਰ 'ਚ ਕਈ ਅਹਿਮ ਬਦਲਾਵ ਹੋਏ ਹਨ। ਫੇਸਲਿਫਟ ਈਕੋ ਸਪੋਰਟ 'ਚ ਸਭ ਤੋਂ ਬਹੁਤ ਬਦਲਾਵ ਇੰਜਣ 'ਚ ਦੇਖਣ ਨੂੰ ਮਿਲੇਗਾ। ਇਸ 'ਚ ਨਵਾਂ 1.5 ਲਿਟਰ ਈਕੋ ਬਲੂ ਡੀਜ਼ਲ ਇੰਜਣ ਦਿੱਤਾ ਗਿਆ ਹੈ, ਜੋ 125 ਪੀ. ਐੱਸ ਦੀ ਪਾਵਰ ਅਤੇ 300 ਐੱਨ. ਐੱਮ ਦਾ ਟਾਰਕ ਦਿੰਦਾ ਹੈ। ਇਹ ਇੰਜਣ ਨਵੇਂ 6-ਸਪੀਡ ਮੈਨੂਅਲ ਗਿਅਰਬਾਕਸ ਤੋਂ ਜੁੜਿਆ ਹੈ, ਇਸ ਦੇ ਮਾਇਲੇਜ ਦਾ ਦਾਅਵਾ 22 ਕਿ. ਮੀ. ਪ੍ਰਤੀ ਲਿਟਰ ਹੈ। ਕੰਪਨੀ ਮੁਤਾਬਕ ਯੂਰੋਪ 'ਚ ਲਾਂਚ ਹੋਣ ਵਾਲੀ ਫੇਸਲਿਫਟ ਈਕੋਸਪੋਰਟ ਸ਼ੁਰੂਆਤ 'ਚ ਆਲ-ਵ੍ਹੀਲ-ਡਰਾਈਵ 'ਚ ਮਿਲੇਗੀ, ਬਾਅਦ 'ਚ ਇਸ 'ਚ ਫ੍ਰੰਟ-ਵ੍ਹੀਲ- ਡਰਾਇਵ ਦੀ ਆਪਸ਼ਨ ਵੀ ਦਿੱਤੀ ਜਾਵੇਗੀ।
ਨਵੇਂ ਡੀਜ਼ਲ ਇੰਜਣ ਤੋਂ ਇਲਾਵਾ ਮੌਜੂਦਾ ਮਾਡਲ ਵਾਲਾ 1.5 ਲਿਟਰ ਟੀ. ਡੀ. ਆਈ. ਡੀਜ਼ਲ ਇੰਜਣ ਵੀ ਇਸ 'ਚ ਮਿਲੇਗਾ, ਇਹ ਇੰਜਣ ਭਾਰਤ 'ਚ ਉਪਲੱਬਧ ਈਕੋਸਪੋਰਟ 'ਚ ਵੀ ਦਿੱਤਾ ਗਿਆ ਹੈ। ਇਸ ਦੀ ਪਾਵਰ 100 ਪੀ. ਐੱਸ ਅਤੇ ਟਾਰਕ 205 ਐੱਨ. ਐੱਮ ਹੈ। ਪੁਰਾਣੇ ਮਾਡਲ 'ਚ ਇਹ ਇੰਜਣ 5-ਸਪੀਡ ਗਿਅਰਬਾਕਸ ਨਾਲ ਜੁੜਿਆ ਸੀ, ਕੰਪਨੀ ਮੁਤਾਬਕ ਫੇਸਲਿਫਟ ਮਾਡਲ 'ਚ ਇਹ ਇੰਜਣ ਵੀ ਨਵੇਂ 6 -ਸਪੀਡ ਮੈਨੂਅਲ ਗਿਅਰਬਾਕਸ ਦੇ ਨਾਲ ਆਵੇਗਾ। ਪੈਟਰੋਲ ਵੇਰਿਐਂਟ 'ਚ 1.0 ਲਿਟਰ ਦਾ ਈਕੋਬੂਸਟ ਟਰਬੋਚਾਰਜਡ ਇੰਜਣ ਮਿਲੇਗਾ, ਇਹ ਇੰਜਣ ਵੀ ਨਵੇਂ 6-ਸਪੀਡ ਮੈਨੂਅਲ ਗਿਅਰਬਾਕਸ ਨਾਲ ਜੁੜਿਆ ਹੋਵੇਗਾ।
ਯੂਰੋਪ 'ਚ ਲਾਂਚ ਹੋਣ ਵਾਲੀ ਫੇਸਲਿਫਟ ਈਕੋਸਪੋਰਟ ਦੇ ਸਾਰੇ ਇੰਜਣਸ ਦੇ ਨਾਲ ਨਵੇਂ 6-ਸਪੀਡ ਮੈਨੂਅਲ ਗਿਅਰਬਾਕਸ ਨੂੰ ਸਟੈਂਡਰਡ ਰੱਖਿਆ ਗਿਆ ਹੈ। ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਭਾਰਤ ਆਉਣ ਵਾਲੀ ਫੇਸਲਿਫਟ ਈਕੋਸਪੋਰਟ 'ਚ ਕੰਪਨੀ 1.5 ਲਿਟਰ ਈਕੋਬਲੂ ਡੀਜ਼ਲ ਇੰਜਣ ਦਿੰਦੀ ਹੈ ਜਾਂ ਨਹੀਂ। ਫੇਸਲਿਫਟ ਮਾਡਲ ਤੋਂ ਇਲਾਵਾ ਕੰਪਨੀ ਨੇ ਯੂਰੋਪ 'ਚ ਈਕੋਸਪੋਰਟ ਦੇ ਸਪੋਰਟੀ ਵਰਜ਼ਨ ਐੱਸ. ਟੀ. ਲੀਕ ਤੋਂ ਵੀ ਪਰਦਾ ਚੁੱਕਿਆ ਹੈ। ਐੱਸ. ਟੀ ਲੀਕ ਈਕੋਸਪੋਰਟ 'ਚ ਡਿਊਲ-ਟੋਨ ਕਲਰ ਅਤੇ ਨਵੇਂ ਵ੍ਵੀਲ ਸਮੇਤ ਕਈ ਨਵੇਂ ਫੀਚਰ ਦਿੱਤੇ ਗਏ ਹਨ ਜੋ ਇਸ ਨੂੰ ਰੇਗੂਲਰ ਮਾਡਲ ਤੋਂ ਵੱਖ ਬਣਾਉਂਦੇ ਹਨ।
